ਕਿਸ ਗੱਲ ਦੀ ਮੁਆਫ਼ੀ ਮੰਗੇ ਕਾਂਗਰਸ, ਪੁਲਵਾਮਾ ਹਮਲੇ ਨੂੰ ਲੈ ਕੇ ਭਾਜਪਾ ਦੇ ਵਾਰ ''ਤੇ ਸ਼ਸ਼ੀ ਥਰੂਰ ਦਾ ਪਲਟਵਾਰ

10/31/2020 4:02:44 PM

ਨਵੀਂ ਦਿੱਲੀ- ਪੁਲਵਾਮਾ ਹਮਲੇ 'ਤੇ ਇਮਰਾਨ ਸਰਕਾਰ ਦੇ ਮੰਤਰੀ ਫਵਾਦ ਚੌਧਰੀ ਦੇ ਇਕਬਾਲੀਆ ਬਿਆਨ ਨੇ ਭਾਰਤ 'ਚ ਸਿਆਸੀ ਘਮਾਸਾਨ ਸ਼ੁਰੂ ਕਰ ਦਿੱਤਾ ਹੈ। ਫਵਾਦ ਚੌਧਰੀ ਦੇ ਬਿਆਨ ਤੋਂ ਬਾਅਦ ਭਾਜਪਾ ਕਾਂਗਰਸ 'ਤੇ ਹਮਲਾਵਰ ਹੈ। ਭਾਜਪਾ ਦੀ ਮੰਗ ਹੈ ਕਿ ਕਾਂਗਰਸ ਨੂੰ ਪੁਲਵਾਮਾ 'ਤੇ ਮੁਆਫ਼ੀ ਮੰਗਣੀ ਚਾਹੀਦੀ ਹੈ। ਉੱਥੇ ਹੀ ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਹ ਸਮਝ ਨਹੀਂ ਆ ਰਿਹਾ ਹੈ ਕਿ ਕਾਂਗਰਸ ਨੂੰ ਕਿਸ ਗੱਲ ਦੀ ਮੁਆਫ਼ੀ ਮੰਗਣੀ ਚਾਹੀਦੀ ਹੈ। ਕੀ ਇਸ ਗੱਲ ਲਈ ਕਿਉਂਕਿ ਅਸੀਂ ਸਰਕਾਰ ਤੋਂ ਉਮੀਦ ਕੀਤੀ ਸੀ ਕਿ ਉਹ ਸਾਡੇ ਫੌਜੀਆਂ ਨੂੰ ਸੁਰੱਖਿਅਤ ਰੱਖੇਗੀ। ਥਰੂਰ ਨੇ ਕਿਹਾ ਕਿ ਅਸੀਂ ਸ਼ਹੀਦਾਂ ਦੇ ਪਰਿਵਾਰਾਂ ਦੇ ਪ੍ਰਤੀ ਹਮਦਰਦੀ ਜਤਾਈ, ਇਸ ਲਈ ਸਾਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਥਰੂਰ ਨੇ ਕਿਹਾ ਕਿ ਉਹ ਹਾਲੇ ਵੀ ਪੁਲਵਾਮਾ ਹਮਲੇ 'ਚ ਅਧਿਕਾਰਤ ਜਾਂਚ ਦੇ ਨਤੀਜਿਆਂ ਦਾ ਇੰਤਜ਼ਾਰ ਕਰ ਰਹੇ ਹਨ ਤਾਂਕਿ ਉਨ੍ਹਾਂ ਨੂੰ ਕੁਝ ਅਹਿਮ ਸਵਾਲਾਂ ਦੇ ਜਵਾਬ ਮਿਲ ਸਕਣ। ਕਾਂਗਰਸ ਨੇਤਾ ਨੇ ਕਿਹਾ ਕਿ ਪਾਕਿਸਤਾਨ ਦੀ ਦਗ਼ਾਬਾਜੀ ਕੋਈ ਖ਼ਬਰ ਨਹੀਂ ਹੈ, ਖਬਰ ਉਦੋਂ ਹੋਵੇਗੀ, ਜਦੋਂ ਮੋਦੀ ਸਰਕਾਰ ਇਸ ਬਾਰੇ ਉੱਚਿਤ ਜਵਾਬ ਦੇਵੇਗੀ।

ਇਹ ਵੀ ਪੜ੍ਹੋ : 'ਅਲਾਦੀਨ ਦੇ ਚਿਰਾਗ' ਦੇ ਨਾਂ 'ਤੇ ਡਾਕਟਰ ਨੂੰ ਲਗਾਇਆ 31 ਲੱਖ ਰੁਪਏ ਦਾ ਚੂਨਾ, ਜਾਣੋ ਕੀ ਹੈ ਪੂਰਾ ਮਾਮਲਾ

ਦੱਸਣਯੋਗ ਹੈ ਕਿ ਅੱਜ ਯਾਨੀ ਸ਼ਨੀਵਾਰ ਨੂੰ ਸਰਦਾਰ ਪਟੇਲ ਦੀ ਜਯੰਤੀ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਕੇਵੜੀਆ 'ਚ ਵਲੀ ਪੁਲਵਾਮਾ 'ਤੇ ਪਾਕਿਸਤਾਨ ਦੇ ਕਬੂਲਨਾਮੇ ਦਾ ਜ਼ਿਕਰ ਕੀਤਾ ਹੈ। ਪਾਕਿਸਤਾਨ ਦੇ ਮੰਤਰੀ ਫਵਾਦ ਚੌਧਰੀ ਨੇ ਪਾਕਿਸਤਾਨੀ ਸੰਸਦ 'ਚ ਇਸ ਗੱਲ ਨੂੰ ਸਵੀਕਾਰ ਕੀਤਾ ਹੈ ਕਿ ਪੁਲਵਾਮਾ ਹਮਲਾ ਪਾਕਿਸਤਾਨ ਦੀ ਕਾਮਯਾਬੀ ਹੈ। ਕੇਵੜੀਆ 'ਚ ਪੀ.ਐੱਮ. ਮੋਦੀ ਨੇ ਇਸ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਦੇਸ਼ 'ਚ ਪੁਲਵਾਮਾ ਹਮਲੇ ਤੋਂ ਬਾਅਦ ਭੱਦੀ ਰਾਜਨੀਤੀ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਜਦੋਂ ਸਾਡੇ ਦੇਸ਼ ਦੇ ਜਵਾਬ ਸ਼ਹੀਦ ਹੋਏ ਸਨ, ਉਸ ਸਮੇਂ ਵੀ ਕੁਝ ਲੋਕ ਰਾਜਨੀਤੀ 'ਚ ਲੱਗੇ ਹੋਏ ਸਨ। ਅਜਿਹੇ ਲੋਕਾਂ ਨੂੰ ਦੇਸ਼ ਭੁੱਲ ਨਹੀਂ ਸਕਦਾ ਹੈ।

ਇਹ ਵੀ ਪੜ੍ਹੋ : ਪੁੱਤਾਂ ਦੇ ਗ਼ਮਾਂ 'ਚ ਰੋਂਦੀਆਂ ਮਾਂਵਾਂ, ਅੱਤਵਾਦੀਆਂ ਨੇ ਬੁਝਾਏ 2 ਪਰਿਵਾਰਾਂ ਦੇ ਇਕਲੌਤੇ ਚਿਰਾਗ


DIsha

Content Editor

Related News