ਪ੍ਰਿਯੰਕਾ ਨੇ SP ਦੀ ਧਮਕੀ ਵਾਲਾ ਵੀਡੀਓ ਕੀਤਾ ਸਾਂਝਾ, ਭਾਜਪਾ ਦੀ ਕੀਤੀ ਆਲੋਚਨਾ

12/28/2019 2:13:01 PM

ਲਖਨਊ— ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸ਼ਨੀਵਾਰ ਨੂੰ ਭਾਜਪਾ 'ਤੇ ਦੋਸ਼ ਲਗਾਇਆ ਕਿ ਪਾਰਟੀ ਨੇ ਸੰਸਥਾਵਾਂ 'ਚ ਫਿਰਕਾਪ੍ਰਸਤੀ ਦਾ ਜ਼ਹਿਰ ਇਸ ਹੱਦ ਤੱਕ ਘੋਲ ਦਿੱਤਾ ਹੈ ਕਿ ਅਧਿਕਾਰੀਆਂ ਨੂੰ ਸੰਵਿਧਾਨ ਦੀ ਸਹੁੰ ਦੀ ਵੀ ਕਦਰ ਨਹੀਂ ਰਹਿ ਗਈ। ਪ੍ਰਿਯੰਕਾ ਨੇ ਆਪਣੇ ਟਵੀਟ 'ਚ ਮੇਰਠ ਦਾ ਇਕ ਵੀਡੀਓ ਟੈਗ ਕੀਤਾ, ਜਿਸ 'ਚ ਇਕ ਪੁਲਸ ਅਫ਼ਸਰ ਇਕ ਭਾਈਚਾਰੇ ਵਿਸ਼ੇਸ਼ ਦੇ ਲੋਕਾਂ ਨੂੰ ਪਾਕਿਸਤਾਨ ਚੱਲੇ ਜਾਣ ਲਈ ਕਹਿੰਦਾ ਦਿੱਸ ਰਿਹਾ ਹੈ। ਉੱਥੇ ਹੀ ਉਸ ਦਾ ਸਾਥੀ ਪੁਲਸ ਕਰਮਚਾਰੀ ਮਿੰਟਾਂ 'ਚ ਸਭ ਕੁਝ 'ਕਾਲਾ' ਕਰ ਦੇਣ ਦੀ ਗੱਲ ਕਹਿ ਰਿਹਾ ਹੈ। ਵੀਡੀਓ 'ਚ ਪੁਲਸ ਅਧਿਕਾਰੀ ਕੁਝ ਲੋਕਾਂ ਦੀ ਤਸਵੀਰ ਖਿੱਚਣ ਦੀ ਗੱਲ ਕਹਿੰਦਾ ਹੋਇਆ ਧਮਕੀ ਭਰੇ ਲਹਿਜੇ 'ਚ ਅਪਸ਼ਬਦਾਂ ਦੀ ਵਰਤੋਂ ਕਰਦਾ ਸੁਣਾਈ ਦੇ ਰਿਹਾ ਹੈ।

PunjabKesariਪ੍ਰਿਯੰਕਾ ਨੇ ਕਿਹਾ,''ਭਾਰਤ ਦਾ ਸੰਵਿਧਾਨ ਕਿਸੇ ਵੀ ਨਾਗਰਿਕ ਨਾਲ ਇਸ ਭਾਸ਼ਾ ਦੀ ਵਰਤੋਂ ਕਰਨ ਦੀ ਮਨਜ਼ੂਰੀ ਨਹੀਂ ਦਿੰਦਾ। ਜਦੋਂ ਤੁਸੀਂ ਅਹਿਮ ਅਹੁਦੇ 'ਤੇ ਬੈਠੇ ਅਧਿਕਾਰੀ ਹੋ, ਉਦੋਂ ਤਾਂ ਜ਼ਿੰਮੇਵਾਰੀ ਹੋਰ ਵਧ ਜਾਂਦੀ ਹੈ।'' ਉਨ੍ਹਾਂ ਨੇ ਕਿਹਾ,''ਭਾਜਪਾ ਨੇ ਸੰਸਥਾਵਾਂ 'ਚ ਇਸ ਕਦਰ ਫਿਰਕਾਪ੍ਰਸਤੀ ਜ਼ਹਿਰ ਘੋਲਿਆ ਹੈ ਕਿ ਅੱਜ ਅਫ਼ਸਰਾਂ ਨੂੰ ਸੰਵਿਧਾਨ ਦੀ ਸਹੁੰ ਦੀ ਵੀ ਕੋਈ ਕਦਰ ਨਹੀਂ ਹੈ।'' ਦੱਸਣਯੋਗ ਹੈ ਕਿ ਸੋਧ ਨਾਗਰਿਕਤਾ ਕਾਨੂੰਨ ਵਿਰੁੱਧ ਉੱਤਰ ਪ੍ਰਦੇਸ਼ 'ਚ 20 ਦਸੰਬਰ ਨੂੰ ਮੇਰਠ ਸਮੇਤ ਪ੍ਰਦੇਸ਼ ਦੇ ਕਈ ਜ਼ਿਲਿਆਂ 'ਚ ਹਿੰਸਾ ਭੜਕ ਗਈ ਸੀ। ਇਸ ਹਿੰਸਾ 'ਚ ਪੁਲਸ ਦੀ ਭੂਮਿਕਾ 'ਤੇ ਸਵਾਲ ਉੱਠ ਰਹੇ ਹਨ ਅਤੇ ਕਈ ਮੰਚਾਂ ਤੋਂ ਇਸ ਦੀ ਨਿਆਇਕ ਜਾਂਚ ਦੀ ਮੰਗ ਕੀਤੀ ਜਾ ਚੁਕੀ ਹੈ।


DIsha

Content Editor

Related News