ਸਾਫ਼ ਹਵਾ ਸਾਡਾ ਅਧਿਕਾਰ, ਪ੍ਰਦੂਸ਼ਣ ਵਿਰੁੱਧ ਮਿਲ ਕੇ ਕੋਸ਼ਿਸ਼ ਕਰਨੀ ਹੋਵੇਗੀ : ਪ੍ਰਿਯੰਕਾ
Monday, Nov 04, 2019 - 12:32 PM (IST)
ਨਵੀਂ ਦਿੱਲੀ— ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਦਿੱਲੀ ਅਤੇ ਦੇਸ਼ ਦੇ ਕਈ ਦੂਜੇ ਹਿੱਸਿਆਂ 'ਚ ਧੁੰਦ ਦੀ ਸਥਿਤੀ 'ਤੇ ਚਿੰਤਾ ਜ਼ਾਹਰ ਕਰਦੇ ਹੋਏ ਸੋਮਵਾਰ ਨੂੰ ਕਿਹਾ ਕਿ ਸਾਫ਼ ਹਵਾ ਸਾਰੇ ਲੋਕਾਂ ਦਾ ਅਧਿਕਾਰ ਹੈ ਅਤੇ ਪ੍ਰਦੂਸ਼ਣ ਵਿਰੁੱਧ ਮਿਲ ਕੇ ਕੋਸ਼ਿਸ਼ ਕਰਨੀ ਹੋਵੇਗੀ। ਉਨ੍ਹਾਂ ਨੇ ਟਵੀਟ ਕਿਹਾ,''ਅੱਜ ਪ੍ਰਦੂਸ਼ਣ ਦੇ ਮੁੱਦੇ 'ਤੇ ਗੰਭੀਰਤਾ ਨਾਲ ਸੋਚਣ ਦੀ ਲੋੜ ਕਿਉਂ ਹੈ? ਦਿੱਲੀ, ਨੋਇਡਾ, ਗਾਜ਼ੀਆਬਾਦ, ਕਾਨਪੁਰ, ਬਨਾਰਸ, ਲਖਨਊ ਸਮੇਤ ਕਈ ਸ਼ਹਿਰਾਂ ਦੀ ਹਵਾ ਜ਼ਹਿਰੀਲੀ ਬਣੀ ਹੋਈ ਹੈ। ਇਸੇ ਹਵਾ 'ਚ ਸਾਡੇ ਬੱਚੇ ਸਕੂਲ ਆਉਂਦੇ-ਜਾਂਦੇ ਹਨ। ਇਸੇ ਹਵਾ 'ਚ ਮਜ਼ਦੂਰ ਅਤੇ ਆਮ ਜਨਤਾ ਕੰਮ ਕਰਨ ਲਈ ਨਿਕਲਦੇ ਹਨ।''
ਪ੍ਰਿਯੰਕਾ ਨੇ ਕਿਹਾ,''1952 'ਚ ਲੰਡਨ 'ਚ ਭਿਆਨਕ ਧੁੰਦ ਨੇ 12 ਹਜ਼ਾਰ ਲੋਕਾਂ ਦੀ ਜਾਨ ਲਈ ਸੀ। ਸ਼ਹਿਰ ਜਾਮ ਹੋ ਗਿਆ ਸੀ, ਲੱਖਾਂ ਲੋਕ ਬੀਮਾਰ ਪੈ ਗਏ ਸਨ। ਇੰਨੀ ਵੱਡੀ ਤ੍ਰਾਸਦੀ ਤੋਂ ਬਾਅਦ ਉੱਥੇ ਸਾਫ਼ ਹਵਾ ਲਈ ਕਾਨੂੰਨ ਪਾਸ ਹੋਇਆ।'' ਕਾਂਗਰਸ ਨੇਤਾ ਨੇ ਕਿਹਾ,''ਅਸੀਂ ਜਿਸ ਤਰ੍ਹਾਂ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਕਈ ਕੰਮ ਕਰਦੇ ਹਨ, ਜੀਵਨ ਬੀਮਾ ਲੈਂਦੇ ਹਨ, ਕਸਰਤ ਕਰਦੇ ਹਨ, ਠੀਕ ਉਸੇ ਤਰ੍ਹਾਂ ਹੀ ਸਾਨੂੰ ਇਕ ਕੋਸ਼ਿਸ਼ ਪ੍ਰਦੂਸ਼ਣ ਦੇ ਵਿਰੁੱਧ ਵੀ ਕਰਨੀ ਹੋਵੇਗੀ। ਸਾਫ਼ ਹਵਾ ਸਾਡਾ ਹੱਕ ਹੈ ਅਤੇ ਸਾਡੀ ਜ਼ਿੰਮੇਵਾਰੀ ਵੀ ਹੈ।''