PM ਮੋਦੀ ਜਨਤਾ ਦੇ ਮੁੱਦਿਆਂ ''ਤੇ ਗੱਲ ਨਹੀਂ ਕਰਦੇ : ਪ੍ਰਿਯੰਕਾ ਗਾਂਧੀ

Friday, Jan 31, 2025 - 01:25 PM (IST)

PM ਮੋਦੀ ਜਨਤਾ ਦੇ ਮੁੱਦਿਆਂ ''ਤੇ ਗੱਲ ਨਹੀਂ ਕਰਦੇ : ਪ੍ਰਿਯੰਕਾ ਗਾਂਧੀ

ਨਵੀਂ ਦਿੱਲੀ- ਕਾਂਗਰਸ ਦੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਬਜਟ ਸੈਸ਼ਨ ਦੇ ਸ਼ੁਰੂ ਹੋਣ ਤੋਂ ਪਹਿਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਵਿਰੋਧੀ ਧਿਰ 'ਤੇ ਨਿਸ਼ਾਨਾ ਵਿੰਨ੍ਹੇ ਜਾਣ ਤੋਂ ਬਾਅਦ ਸ਼ੁੱਕਰਵਾਰ ਨੂੰ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਜਨਤਾ ਨਾਲ ਜੁੜੇ ਮੁੱਦਿਆਂ 'ਤੇ ਗੱਲ ਨਹੀਂ ਕਰਦੇ ਅਤੇ ਜਵਾਬ ਨਹੀਂ ਦਿੰਦੇ। ਉਨ੍ਹਾਂ ਨੇ ਸੰਸਦ ਕੰਪਲੈਕਸ 'ਚ ਕਿਹਾ,''ਉਹ ਹਮੇਸ਼ਾ ਇਹੀ ਕਰਦੇ ਹਨ। ਜਨਤਾ ਦੇ ਮੁੱਦਿਆਂ 'ਤੇ ਗੱਲ ਨਹੀਂ ਕਰਦੇ, ਜਵਾਬ ਨਹੀਂ ਦਿੰਦੇ। ਤੁਸੀਂ ਪਿਛਲਾ ਸੈਸ਼ਨ ਦੇਖਿਆ ਕਿ (ਉਨ੍ਹਾਂ ਨੇ) ਚਰਚਾ ਹੀ ਨਹੀਂ ਕੀਤੀ। ਇਹ ਸਭ (ਦੋਸ਼) ਤਾਂ ਕਹਾਂਗੇ ਨਾ।''

ਇਹ ਵੀ ਪੜ੍ਹੋ : ਵਿਰਾਟ ਕੋਹਲੀ ਨੂੰ ਰਾਮ ਰਹੀਮ ਨੇ ਸਿਖਾਇਆ ਕ੍ਰਿਕਟ! ਕੈਮਰੇ ਅੱਗੇ ਡੇਰਾ ਮੁਖੀ ਨੇ ਖੋਲ੍ਹੇ ਰਾਜ਼

ਪ੍ਰਧਾਨ ਮੰਤਰੀ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ 2014 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਸੰਸਦ ਦਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲੇ ਵਿਦੇਸ਼ ਤੋਂ ਕੋਈ 'ਚਿੰਗਾਰੀ' ਭੜਕਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਸੰਸਦ ਦੇ ਬਜਟ ਸੈਸ਼ਨ ਦੇ ਪਹਿਲੇ ਦਿਨ ਮੀਡੀਆ ਨੂੰ ਸੰਬੋਧਨ ਕਰ ਰਹੇ ਪ੍ਰਧਾਨ ਮੰਤਰੀ ਨੇ ਵਿਰੋਧੀ ਧਿਰ 'ਤੇ ਤੰਜ਼ ਕੱਸਦੇ ਹੋਏ ਕਿਹਾ,''ਮੈਂ 2014 ਤੋਂ ਦੇਖ ਰਿਹਾ ਹਾਂ ਕਿ ਹਰ ਸੈਸ਼ਨ ਤੋਂ ਪਹਿਲੇ ਸ਼ਰਾਰਤ ਕਰਨ ਲਈ ਲੋਗ ਤਿਆਰ ਬੈਠਦੇ ਸਨ ਅਤੇ ਇੱਥੇ ਉਨ੍ਹਾਂ ਨੂੰ ਹਵਾ ਦੇਣ ਵਾਲਿਆਂ ਦੀ ਕੋਈ ਕਮੀ ਨਹੀਂ ਹੈ। 10 ਸਾਲ ਬਾਅਦ ਇਹ ਪਹਿਲਾ ਸੈਸ਼ਨ ਮੈਂ ਦੇਖ ਰਿਹਾ ਹਾਂ, ਜਿਸ 'ਚ ਕਿਸੇ ਵੀ ਵਿਦੇਸ਼ੀ ਕੋਨੇ ਤੋਂ ਕੋਈ ਚਿੰਗਾਰੀ ਨਹੀਂ ਭੜਕਾਈ ਗਈ।''

ਇਹ ਵੀ ਪੜ੍ਹੋ : ਕ੍ਰਿਕਟ 'ਚ ਆ ਰਿਹਾ ਹੈ ਨਵਾਂ ਰੂਲ, ਇਕ ਗੇਂਦ 'ਤੇ ਆਊਟ ਹੋਣਗੇ 2 ਬੱਲੇਬਾਜ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News