ਰਾਮਪੁਰ ਜਾ ਰਹੀ ਪ੍ਰਿਯੰਕਾ ਦੇ ਕਾਫ਼ਲੇ ਨਾਲ ਹਾਦਸਾ, ਕਈ ਗੱਡੀਆਂ ਆਪਸ ''ਚ ਟਕਰਾਈਆਂ

Thursday, Feb 04, 2021 - 10:18 AM (IST)

ਰਾਮਪੁਰ ਜਾ ਰਹੀ ਪ੍ਰਿਯੰਕਾ ਦੇ ਕਾਫ਼ਲੇ ਨਾਲ ਹਾਦਸਾ, ਕਈ ਗੱਡੀਆਂ ਆਪਸ ''ਚ ਟਕਰਾਈਆਂ

ਰਾਮਪੁਰ- ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਦੇ ਕਾਫ਼ਲੇ ਦਾ ਹਾਪੁੜ ਰੋਡ 'ਤੇ ਐਕਸੀਡੈਂਟ ਹੋ ਗਿਆ। ਕਾਫ਼ਲੇ ਦੀਆਂ 4 ਗੱਡੀਆਂ ਆਪਸ 'ਚ ਟਕਰਾ ਗਈਆਂ। ਕਿਸੇ ਦੇ ਹਤਾਹਤ ਹੋਣ ਦੀ ਸੂਚਨਾ ਨਹੀਂ ਹੈ। ਪ੍ਰਿਯੰਕਾ ਗਾਂਧੀ ਯੂ.ਪੀ. ਦੇ ਰਾਮਪੁਰ ਜ਼ਿਲ੍ਹੇ ਜਾ ਰਹੀ ਸੀ। ਇੱਥੇ ਉਹ ਕਿਸਾਨ ਟਰੈਕਟਰ ਰੈਲੀ 'ਚ ਮਾਰੇ ਗਏ ਕਿਸਾਨ ਨਵਰੀਤ ਸਿੰਘ ਦੇ ਪਰਿਵਾਰ ਵਾਲਿਆਂ ਨਾਲ ਮੁਲਾਕਾਤ ਕਰੇਗੀ। 

PunjabKesariਪ੍ਰਿਯੰਕਾ ਗਢਮੁਕਤੇਸ਼ਵਰ ਦੇ ਰਸਤੇ ਗਜਰੌਲਾ ਹੁੰਦੇ ਹੋਏ ਰਾਮਪੁਰ ਜਾ ਰਹੀ ਹੈ। ਮੀਡੀਆ ਰਿਪੋਰਟਸ ਅਨੁਸਾਰ ਇਕ ਗੱਡੀ ਦੇ ਡਰਾਈਵਰ ਨੇ ਅਚਾਨਕ ਬਰੇਕ ਲਗਾਈ, ਜਿਸ ਕਾਰਨ ਪਿੱਛੇ ਆਉਣ ਵਾਲੀਆਂ ਗੱਡੀਆਂ ਆਪਸ 'ਚ ਟਕਰਾ ਗਈਆਂ। ਕਿਸੇ ਨੂੰ ਸੱਟ ਨਹੀਂ ਲੱਗੀ ਹੈ। ਦੱਸਣਯੋਗ ਹੈ ਕਿ 26 ਜਨਵਰੀ ਨੂੰ ਦਿੱਲੀ 'ਚ ਟਰੈਕਟਰ ਰੈਲੀ ਦੌਰਾਨ ਕਿਸਾਨ ਨਵਰੀਤ ਸਿੰਘ ਦੀ ਮੌਤ ਹੋ ਗਈ ਸੀ। ਪੁਲਸ ਨੇ ਦੱਸਿਆ ਕਿ ਕਿਸਾਨ ਦੀ ਮੌਤ ਟਰੈਕਟਰ ਪਲਟਣ ਨਾਲ ਹੋਈ ਸੀ। ਪੁਲਸ ਨੇ ਇਸ ਦਾ ਸੀਸੀਟੀਵੀ ਫੁਟੇਜ ਵੀ ਜਾਰੀ ਕੀਤਾ ਸੀ। ਹਾਲਾਂਕਿ ਨਵਰੀਤ ਦੇ ਪਰਿਵਾਰ ਵਾਲਿਆਂ ਨੇ ਪੁਲਸ ਦੇ ਇਸ ਦਾਅਵੇ ਨੂੰ ਖਾਰਜ ਕੀਤਾ ਸੀ। ਨਵਰੀਤ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਸੀ ਕਿ ਉਸ ਦੀ ਮੌਤ ਗੋਲੀ ਲੱਗਣ ਨਾਲ ਹੋਈ। 

PunjabKesari


author

DIsha

Content Editor

Related News