ਇਕ ਅਗਸਤ ਤੱਕ ਬੰਗਲਾ ਖਾਲੀ ਕਰ ਦੇਵਾਂਗੀ : ਪ੍ਰਿਯੰਕਾ ਗਾਂਧੀ

Tuesday, Jul 14, 2020 - 01:37 PM (IST)

ਇਕ ਅਗਸਤ ਤੱਕ ਬੰਗਲਾ ਖਾਲੀ ਕਰ ਦੇਵਾਂਗੀ : ਪ੍ਰਿਯੰਕਾ ਗਾਂਧੀ

ਨਵੀਂ ਦਿੱਲੀ- ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਉਨ੍ਹਾਂ ਨੂੰ ਅਲਾਟ ਸਰਕਾਰੀ ਬੰਗਲਾ ਖਾਲੀ ਨਹੀਂ ਕਰਨ ਦੀ ਉਨ੍ਹਾਂ ਦੀ ਅਪੀਲ ਸੰਬੰਧੀ ਖਬਰਾਂ ਨੂੰ ਗਲਤ ਦੱਸਿਆ ਹੈ ਅਤੇ ਕਿਹਾ ਕਿ ਉਹ ਇਕ ਅਗਸਤ ਤੱਕ ਬੰਗਲਾ ਖਾਲੀ ਕਰ ਦੇਵੇਗੀ। ਪ੍ਰਿਯੰਕਾ ਨੇ ਮੰਗਲਵਾਰ ਨੂੰ ਟਵੀਟ ਕੀਤਾ ਇਹ ਗਲਤ ਖਬਰ ਹੈ। ਮੈਂ ਸਰਕਾਰ ਨੂੰ ਅਜਿਹੀ ਕੋਈ ਅਪੀਲ ਨਹੀਂ ਕੀਤੀ ਹੈ। ਮੈਨੂੰ ਬੰਗਲਾ ਖਾਲੀ ਕਰਨ ਦਾ ਪੱਤਰ ਇਕ ਜੁਲਾਈ ਨੂੰ ਮਿਲਿਆ ਅਤੇ ਉਸ ਦੇ ਅਨੁਸਾਰ ਮੈਂ ਇਕ ਅਗਸਤ ਤੱਕ 35 ਲੋਧੀ ਰੋਡ ਸਥਿਤ ਸਰਕਾਰੀ ਘਰ ਨੂੰ ਖਾਲੀ ਕਰ ਦੇਵਾਂਗੀ।''

PunjabKesari

ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਖਬਰ ਵੀ ਪੋਸਟ ਕੀਤੀ ਹੈ, ਜਿਸ 'ਚ ਲਿਖਿਆ ਹੈ ਕਿ ਪ੍ਰਧਾਨ ਮੰਤਰੀ ਨੇ ਲੁਟੀਅਨ ਦਿੱਲੀ 'ਚ ਕੁਝ ਸਮੇਂ ਹੋਰ ਰਹਿਣ ਦੀ ਪ੍ਰਿਯੰਕਾ ਦੀ ਅਪੀਲ ਨੂੰ ਸਵੀਕਾਰ ਕਰ ਲਿਆ ਹੈ। ਦੱਸਣਯੋਗ ਹੈ ਕਿ ਪ੍ਰਿਯੰਕਾ ਨੂੰ ਐੱਸ.ਪੀ.ਜੀ. ਸੁਰੱਖਿਆ ਹੋਣ ਦੇ ਕਾਰਨ 1997 'ਚ ਇਹ ਬੰਗਲਾ ਅਲਾਟ ਕੀਤਾ ਗਿਆ ਸੀ ਪਰ ਹੁਣ ਉਨ੍ਹਾਂ ਦੀ ਸੁਰੱਖਿਆ ਹਟਾ ਦਿੱਤੀ ਗਈ ਹੈ, ਇਸ ਲਈ ਸਰਕਾਰ ਨੇ ਉਨ੍ਹਾਂ ਨੂੰ ਇਕ ਅਗਸਤ ਤੱਕ ਬੰਗਲਾ ਖਾਲੀ ਕਰਨ ਦਾ ਨੋਟਿਸ ਦਿੱਤਾ ਹੈ।


author

DIsha

Content Editor

Related News