ਰਾਜਸਥਾਨ ''ਚ ਰਾਹੁਲ ਨੇ ਕਿਹਾ- ਕਾਂਗਰਸ ਦੀ ਸਰਕਾਰ ਕਿਸਾਨਾਂ ਦੀ ਸਰਕਾਰ ਹੋਵੇਗੀ

Thursday, Oct 25, 2018 - 06:15 PM (IST)

ਸੀਕਰ (ਭਾਸ਼ਾ)— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਕਿਹਾ ਕਿ ਉਹ ਪ੍ਰਦੇਸ਼ ਵਿਚ ਬਣਨ ਵਾਲੀ ਕਾਂਗਰਸ ਦੀ ਸਰਕਾਰ ਕਿਸਾਨਾਂ ਦੀ ਸਰਕਾਰ ਹੋਵੇਗੀ। ਰਾਜਸਥਾਨ ਦੇ ਸੀਕਰ ਵਿਚ ਸੰਕਲਪ ਮਹਾਰੈਲੀ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਕਿਹਾ, ''ਕਿਸਾਨਾਂ ਦੀ ਆਵਾਜ਼ ਮੁੱਖ ਮੰਤਰੀ ਦਫਤਰ, ਮੰਤਰੀਆਂ ਦੇ ਦਫਤਰ ਵਿਚ ਸੁਣਵਾਈ ਦੇਵੇਗੀ। ਕਾਂਗਰਸ ਦੀ ਸਰਕਾਰ ਵਿਚ ਕਿਸਾਨ, ਛੋਟੇ ਦੁਕਾਨਦਾਰ, ਨੌਜਵਾਨਾਂ ਦੀ ਆਵਾਜ਼ ਸੁਣਾਈ ਦੇਵੇਗੀ।'' ਉਨ੍ਹਾਂ ਕਿਹਾ ਕਿ ਰਾਜਸਥਾਨ ਦੇ ਹਰ ਜ਼ਿਲੇ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਫੂਡ ਪ੍ਰੋਸੈਸਿੰਗ ਦਾ ਕਾਰਖਾਨਾ ਲਾਵੇਗੀ। ਨੌਜਵਾਨਾਂ ਨੂੰ ਉਸ ਕਾਰਖਾਨੇ 'ਚ ਰੋਜ਼ਗਾਰ ਮਿਲੇਗਾ ਅਤੇ ਰਾਜਸਥਾਨ ਦੇ ਕਿਸਾਨ ਆਪਣੀ ਫਸਲ ਸਿੱਧੇ ਉਸ ਕਾਰਖਾਨੇ ਵਿਚ ਜਾ ਕੇ ਵੇਚ ਸਕਣਗੇ।

ਰਾਹੁਲ ਗਾਂਧੀ ਨੇ ਕਿਹਾ ਕਿ ਸਾਡਾ ਮੁੱਖ ਮੰਤਰੀ 24 ਘੰਟਿਆਂ 'ਚੋਂ 18 ਘੰਟੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਵਿਚ ਲੱਗਾ ਦੇਵੇਗਾ। ਪੂਰਾ ਦਮ ਲਾ ਦੇਵਾਂਗੇ। ਪ੍ਰਦੇਸ਼ ਵਿਚ ਬੰਦ ਕੀਤੇ ਗਏ 25,000 ਸਕੂਲਾਂ ਦਾ ਜ਼ਿਕਰ ਕਰਦੇ ਹੋਏ ਰਾਹੁਲ ਨੇ ਕਿਹਾ ਕਿ ਅਸੀਂ ਤੁਹਾਡੇ ਲਈ ਚੰਗੀ ਗੁਣਵੱਤਾ ਵਾਲੇ ਸਰਕਾਰੀ ਸਕੂਲ, ਕਾਲਜ, ਯੂਨੀਵਰਸਿਟੀਆਂ ਖੋਲ੍ਹਾਂਗੇ। ਅਸੀਂ ਰਾਜਸਥਾਨ ਦੇ ਹਰ ਗਰੀਬ ਨੂੰ ਮੁਫਤ 'ਚ ਫਿਰ ਤੋਂ ਦਵਾਈ ਦਿਵਾਵਾਂਗੇ। 

ਰਾਹੁਲ ਨੇ ਕਾਲੇ ਧਨ ਨੂੰ ਸਫੈਦ ਕਰਨ ਦੇ ਦਾਅਵਿਆਂ ਦਾ ਜ਼ਿਕਰ ਕਰਦੇ ਹੋਏ ਹਾਜ਼ਰ ਲੋਕਾਂ ਤੋਂ ਪੁੱਛਿਆ ਕਿ ਕੀ ਉਨ੍ਹਾਂ ਨੂੰ ਨੋਟਬੰਦੀ ਤੋਂ ਬਾਅਦ ਬੈਂਕਾਂ ਦੇ ਸਾਹਮਣੇ ਲੰਬੀਆਂ ਲਾਈਨਾਂ ਵਿਚ ਨੀਰਵ ਮੋਦੀ, ਮੇਹੁਲ ਚੌਕਸੀ, ਵਿਜੇ ਮਾਲਿਆ, ਲਲਿਤ ਮੋਦੀ, ਅਨਿਲ ਅੰਬਾਨੀ ਨਜ਼ਰ ਆਇਆ? ਰਾਹੁਲ ਨੇ ਕਿਹਾ, ''ਤੁਹਾਡਾ ਹੀ ਪੈਸਾ ਲੈ ਕੇ ਤੁਹਾਡੀ ਹੀ ਜੇਬ 'ਚੋਂ ਕੱਢ ਕੇ ਇਨ੍ਹਾਂ ਚੋਰਾਂ ਦੀ ਜੇਬ ਵਿਚ ਨਰਿੰਦਰ ਮੋਦੀ ਨੇ ਪਾਇਆ।'' ਉਨ੍ਹਾਂ ਕਿਹਾ ਕਿ ਨੋਟਬੰਦੀ ਨਾ ਭੁੱਲੋ। ਉਹ ਪੈਸਾ ਤੁਹਾਡਾ ਹੈ ਅਤੇ ਕਾਂਗਰਸ ਪਾਰਟੀ ਦੀ ਸਰਕਾਰ ਉਸੇ ਪੈਸੇ ਨੂੰ ਤੁਹਾਡੀ ਜੇਬ 'ਚ, ਮਨਰੇਗਾ ਵਿਚ, ਤੁਹਾਡੇ ਸਕੂਲ ਅਤੇ ਕਾਲਜ ਬਣਾਉਣ 'ਚ, ਯੂਨੀਵਰਸਿਟੀਆਂ ਬਣਾਉਣ ਵਿਚ ਪਾਵੇਗੀ। ਅਸੀਂ ਕਾਰੋਬਾਰੀਆਂ ਨੂੰ ਤੁਹਾਡੀ ਕਮਾਈ ਅਤੇ ਖੂਨ-ਪਸੀਨੇ ਦਾ ਪੈਸਾ, ਕਿਸਾਨ ਦੀ ਮਿਹਨਤ ਦਾ ਪੈਸਾ ਨਹੀਂ ਦੇਵਾਂਗੇ।


Related News