ਸੰਸਦ ਮੈਂਬਰ ਡਿੰਪਾ ਨੇ ਲੋਕ ਸਭਾ 'ਚ SGPC ਦੀ ਚੋਣ ਸੰਬੰਧੀ ਕੀਤੀ ਇਹ ਮੰਗ

Thursday, Nov 28, 2019 - 05:18 PM (IST)

ਸੰਸਦ ਮੈਂਬਰ ਡਿੰਪਾ ਨੇ ਲੋਕ ਸਭਾ 'ਚ SGPC ਦੀ ਚੋਣ ਸੰਬੰਧੀ ਕੀਤੀ ਇਹ ਮੰਗ

ਨਵੀਂ ਦਿੱਲੀ—ਅੱਜ ਲੋਕ ਸਭਾ 'ਚ ਪੰਜਾਬ ਦੇ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ) ਦੀ ਚੋਣ ਦਾ ਮੁੱਦਾ ਚੁੱਕਦਿਆਂ ਹੋਇਆ ਮੰਗ ਕੀਤੀ ਹੈ ਕਿ ਇਸ ਦੀ ਚੋਣ ਗ੍ਰਹਿ ਮੰਤਰਾਲੇ ਵੱਲੋਂ ਜਲਦੀ ਤੋਂ ਜਲਦੀ ਕਰਵਾਉਣੀ ਚਾਹੀਦੀ ਹੈ ਤਾਂ ਜੋ ਨੇਕ ਬੰਦਿਆਂ ਦੇ ਹੱਥ 'ਚ ਇਸ ਦੀ ਜ਼ਿੰਮੇਵਾਰੀ ਦਿੱਤੀ ਜਾ ਸਕੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਾਫੀ ਜੱਦੋਜਹਿਦ ਤੋਂ ਬਾਅਦ 1935 'ਚ ਇਸੇ ਪਾਰਲੀਮੈਂਟ ਹਾਊਸ 'ਚ ਬਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ 5 ਸਾਲ ਬਾਅਦ ਇਸ ਦੀ ਚੋਣ ਕਰਨ ਦਾ ਵੀ ਮਤਾ ਪਾਸ ਕੀਤਾ ਗਿਆ ਸੀ ਪਰ ਪਿਛਲੀ ਚੋਣ ਸਤੰਬਰ 2011 'ਚੋ ਹੋਈ, ਜਿਸ ਦੀ ਮਿਆਦ ਸਤੰਬਰ 2016 'ਚ ਖਤਮ ਹੋ ਗਈ ਸੀ। ਪਿਛਲੇ ਸਾਲ 2018 'ਚ ਪੰਜਾਬ ਵਿਧਾਨ ਸਭਾ 'ਚ ਵੱਲੋਂ ਮਤਾ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜਿਆ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਕਰਵਾਈ ਜਾਵੇ, ਜੋ ਕਿ ਗ੍ਰਹਿ ਮੰਤਰਾਲੇ ਵੱਲੋਂ ਇਹ ਚੋਣ ਜਲਦੀ ਤੋਂ ਜਲਦੀ ਕਰਵਾਉਣ ਲਈ ਕਿਹਾ ਗਿਆ ਸੀ। ਉਨ੍ਹਾਂ ਨੇ ਦੱਸਿਆ ਹੈ ਕਿ ਸੰਗਤ ਨੂੰ ਇਸ ਦੀ ਚੋਣ ਕੌਮ ਅਤੇ ਪਾਰਟੀ ਰਹਿਤ ਹੋ ਕੇ ਕਰਨੀ ਚਾਹੀਦੀ ਹੈ ਤਾਂ ਜੋ ਚੰਗੇ ਅਤੇ ਨੇਕ ਬੰਦਿਆਂ ਦੇ ਹੱਥ 'ਚ ਜ਼ਿੰਮੇਵਾਰੀ ਦਿੱਤੀ ਜਾਵੇ, ਤਾਂ ਜੋ ਗੁਰਦੁਆਰਿਆਂ ਦੀ ਚੰਗੀ ਤਰ੍ਹਾਂ ਸਾਂਭ-ਸੰਭਾਲ ਹੋ ਸਕੇ।

ਇਸ ਦੇ ਨਾਲ ਹੀ ਅੱਜ ਉਨ੍ਹਾ ਨੇ ਲੋਕ ਸਭਾ 'ਚ ਕਰਤਾਰਪੁਰ ਕੋਰੀਡੋਰ ਰਾਹੀਂ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂਆਂ ਵੱਲੋਂ ਲਿਆਂਦੇ ਗਏ ਪ੍ਰਸ਼ਾਦ ਨੂੰ ਆਈ.ਸੀ.ਪੀ. 'ਤੇ ਤਾਇਨਾਤ ਅਧਿਕਾਰੀਆਂ ਵਲੋਂ ਕੁੱਤਿਆਂ ਕੋਲੋਂ ਸੁੰਘਾਏ ਜਾਣ ਦੀ ਘਿਨੌਣੀ ਹਰਕਤ ਦੀ ਨਿੰਦਿਆ ਕੀਤੀ ਅਤੇ ਇਸ ਸੰਬੰਧੀ ਜਲਦੀ ਤੋਂ ਜਲਦੀ ਉੱਚਿਤ ਕਦਮ ਚੁੱਕੇ ਦੇ ਨਾਲ ਨਾਲ ਸੁਰੱਖਿਆ 'ਚ ਗੁਰਸਿੱਖ ਵਿਅਕਤੀਆਂ ਨੂੰ ਲਗਾਏ ਜਾਣ ਦੀ ਮੰਗ ਕੀਤੀ। ਇਸ ਤੋਂ ਇਲਾਵਾ ਦਿੱਲੀ ਪ੍ਰਦੂਸ਼ਣ ਦਾ ਮੁੱਦਾ ਚੁੱਕਦਿਆਂ ਹੋਇਆ ਉਨ੍ਹਾਂ ਨੇ ਪਰਾਲੀ ਸਾੜਨ ਨਾਲ ਪ੍ਰਦੂਸ਼ਣ ਵੱਧਣ 'ਤੇ ਸੂਬਾ ਸਰਕਾਰ ਦੇ ਨਾਲ-ਨਾਲ ਕੇਂਦਰ ਸਰਕਾਰ ਤੋਂ ਕਿਸਾਨਾਂ ਲਈ ਉੱਚਿਤ ਮੁਆਵਜ਼ੇ ਦੀ ਮੰਗ ਕੀਤੀ ਹੈ।


author

Iqbalkaur

Content Editor

Related News