ਨੀਰਵ, ਚੋਕਸੀ ਅਤੇ ਮਾਲਿਆ ਤੋਂ ਕਰਜ਼ ਦੀ ਵਸੂਲੀ ਲਈ ਕਦਮ ਚੁੱਕੇ ਰਿਜ਼ਰਵ ਬੈਂਕ : ਚਿਦਾਂਬਰਮ

04/30/2020 1:16:49 PM

ਨਵੀਂ ਦਿੱਲੀ- ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਨੇ ਕਈ ਪੂੰਜੀਪਤੀਆਂ ਦੇ ਕਰਜ਼ ਵੱਟੇ ਖਾਤੇ 'ਚ ਪਾਉਣ ਨਾਲ ਜੁੜੀ ਰਿਪੋਰਟ ਨੂੰ ਲੈ ਕੇ ਵੀਰਵਾਰ ਨੂੰ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਨੂੰ ਨੀਰਵ ਮੋਦੀ, ਮੇਹੁਲ ਚੋਕਸੀ ਅਤੇ ਵਿਜੇ ਮਾਲਿਆ ਵਰਗੇ ਭਗੌੜਿਆਂ ਤੋਂ ਕਰਜ਼ ਦੀ ਵਸੂਲੀ ਲਈ ਕਦਮ ਚੁੱਕਣਾ ਚਾਹੀਦਾ। ਸਾਬਕਾ ਵਿੱਤ ਮੰਤਰੀ ਨੇ ਕਿਹਾ ਕਿ ਇਨਾਂ ਲੋਕਾਂ ਤੋਂ ਕਰਜ਼ ਵਸੂਲ ਕਰਨ ਲਈ ਮੌਜੂਦਾ ਨਿਯਮਾਂ 'ਚ ਤਬਦੀਲੀ ਵੀ ਕੀਤੀ ਜਾ ਸਕਦੀ ਹੈ।
ਚਿਦਾਂਬਰਮ ਨੇ ਟਵੀਟ ਕੀਤਾ,''ਕਰਜ਼ ਮੁਆਫੀ ਜਾਂ ਵੱਟੇ ਖਾਤੇ 'ਚ ਪਾਏ ਜਾਣ 'ਤੇ ਬਹਿਸ ਬੇਕਾਰ ਹੈ। ਇਸ ਨਾਲ ਨੀਰਵ ਮੋਦੀ, ਮੇਹੁਲ ਚੌਕਸੀ ਅਤੇ ਵਿਜੇ ਮਾਲਿਆ ਵਰਗੇ ਲੋਕ ਖੁਸ਼ ਹੋਣਗੇ। ਨਿਯਮ ਇਨਸਾਨਾਂ ਨੇ ਹੀ ਬਣਾਏ ਹਨ। ਜੇਕਰ ਕੋਈ ਨਿਯਮ ਬਣਾਇਆ ਜਾ ਸਕਦਾ ਹੈ ਤਾਂ ਉਸ ਨੂੰ ਖਤਮ ਵੀ ਕੀਤਾ ਜਾ ਸਕਦਾ ਹੈ।'' ਉਨਾਂ ਨੇ ਕਿਹਾ,''ਇਸ ਇਤਿਹਾਸਕ ਗਲਤੀ ਨੂੰ ਠੀਕ ਕਰਨ ਦਾ ਇਕਮਾਤਰ ਰਸਤਾ ਹੈ ਕਿ ਰਿਜ਼ਰਵ ਬੈਂਕ ਸਾਰੇ ਸੰਬੰਧਤ ਬੈਂਕਾਂ ਨੂੰ ਨਿਰਦੇਸ਼ ਦੇਣ ਕਿ ਉਹ ਆਪਣੇ ਬਹੀ-ਖਾਤਿਆਂ 'ਚ ਲਿਖੇ ਵੇਰਵੇ ਨੂੰ ਪਲਟਣ ਅਤੇ ਭੌਗੜਿਆਂ ਤੋਂ ਵਸੂਲ ਨਹੀਂ ਕੀਤੇ ਜਾ ਸਕੇ ਕਰਜ਼ ਨੂੰ ਆਪਣੀ ਬਹੀ 'ਚ ਬਕਾਇਆ ਕਰਜ਼ ਦੇ ਤੌਰ 'ਤੇ ਦਿਖਾ ਕੇ ਉਨਾਂ ਦੀ ਵਸੂਲੀ ਲਈ ਕਦਮ ਚੁੱਕਣ।

PunjabKesariਦਰਅਸਲ ਕਾਂਗਰਸ ਦਾ ਦਾਅਵਾ ਹੈ ਕਿ 24 ਅਪ੍ਰੈਲ ਨੂੰ ਆਈ.ਟੀ.ਆਈ. ਦੇ ਜਵਾਬ 'ਚ ਰਿਜ਼ਰਵ ਬੈਂਕ ਨੇ ਸਨਸਨੀਖੇਜ਼ ਖੁਲਾਸਾ ਕਰਦੇ ਹੋਏ 50 ਸਭ ਤੋਂ ਵੱਡੇ ਬੈਂਕ ਘਪਲੇਬਾਜ਼ਾਂ ਦਾ 68,607 ਕਰੋੜ ਰੁਪਏ ਮੁਆਫ਼ ਕਰਨ ਦੀ ਗੱਲ ਸਵੀਕਾਰ ਕੀਤਾ। ਇਨਾਂ 'ਚ ਭਗੌੜੇ ਕਾਰੋਬਾਰੀ ਚੋਕਸੀ, ਨੀਰਵ ਮੋਦੀ ਅਤੇ ਮਾਲਿਆ ਦੇ ਨਾਂ ਵੀ ਸ਼ਾਮਲ ਹਨ।'' ਕਾਂਗਰਸ ਦੇ ਇਸ ਦਾਅਵੇ ਨੂੰ ਲੈ ਕੇ ਪਲਟਵਾਰ ਕਰਦੇ ਹੋਏ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੰਗਲਵਾਰ ਰਾਤ ਕਿਹਾ ਕਿ ਜਾਣਬੁੱਝ ਕੇ ਕਰਜ਼ਾ ਨਹੀਂ ਚੁਕਾਉਣ ਵਾਲੇ ਯੂ.ਪੀ.ਏ. ਸਰਕਾਰ ਦੀ 'ਫੋਨ ਬੈਂਕਿੰਗ' ਦੇ ਲਾਭਕਾਰੀ ਹਨ ਅਤੇ ਮੋਦੀ ਸਰਕਾਰ ਉਨਾਂ ਤੋਂ ਬਕਾਇਆ ਲਈ ਉਨਾਂ ਦੇ ਪਿੱਛੇ ਪਈ ਹੈ।


DIsha

Content Editor

Related News