ਕਾਂਗਰਸ ਨੇ ਮੋਹਨ ਪ੍ਰਕਾਸ਼ ਨੂੰ ਬਣਾਇਆ ਮਹਾਰਾਸ਼ਟਰ ਦਾ ਆਬਜ਼ਰਵਰ

Wednesday, Nov 06, 2024 - 05:52 PM (IST)

ਕਾਂਗਰਸ ਨੇ ਮੋਹਨ ਪ੍ਰਕਾਸ਼ ਨੂੰ ਬਣਾਇਆ ਮਹਾਰਾਸ਼ਟਰ ਦਾ ਆਬਜ਼ਰਵਰ

ਨਵੀਂ ਦਿੱਲੀ (ਵਾਰਤਾ)- ਕਾਂਗਰਸ ਨੇ ਮਹਾਰਾਸ਼ਟਰ ਵਿਧਾਨ ਸਭਾ ਲਈ ਸੀਨੀਅਰ ਨੇਤਾ ਮੋਹਨ ਪ੍ਰਕਾਸ਼ ਨੂੰ ਵਿਦਰਭ ਖੇਤਰ ਦਾ ਸੀਨੀਅਰ ਆਬਜ਼ਰਵਰ ਨਿਯੁਕਤ ਕੀਤਾ ਹੈ। ਕਾਂਗਰਸ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨੇ ਬੁੱਧਵਾਰ ਨੂੰ ਦੱਸਿਆ ਕਿ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸ਼੍ਰੀ ਪ੍ਰਕਾਸ਼ ਦੀ ਨਿਯੁਕਤੀ ਨੂੰ ਮਨਜ਼ੂਰੀ ਦਿੱਤੀ ਹੈ ਅਤੇ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਤੋਂ ਕੰਮ ਸ਼ੁਰੂ ਕਰਨ ਲਈ ਕਿਹਾ ਹੈ।

ਸ਼੍ਰੀ ਵੇਣੂਗੋਪਾਲ ਨੇ ਕਿਹਾ,''ਸ਼੍ਰੀ ਪ੍ਰਕਾਸ਼ ਨੂੰ ਰਾਜ ਵਿਧਾਨ ਸਭਾ ਚੋਣਾਂ 'ਚ ਪਾਰਟੀ ਦੀਆਂ ਚੋਣ ਗਤੀਵਿਧੀਆਂ 'ਤੇ ਨਜ਼ਰ ਰੱਖਣ ਲਈ ਵਿਦਰਭ ਡਿਵੀਜ਼ਨ 'ਚ ਆਬਜ਼ਰਵਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News