''ਏਜੰਸੀਆਂ ਦੀ ਦੁਰਵਰਤੋਂ'' ਨੂੰ ਲੈ ਕੇ ''AAP'' ਦੀ PM ਨੂੰ ਲਿਖੀ ਚਿੱਠੀ ''ਤੇ ਕਾਂਗਰਸ ਦਾ ਪੈਗਾਮ- ਦੂਰੀ ਹੀ ਚੰਗੀ ਹੈ

Tuesday, Mar 07, 2023 - 02:00 PM (IST)

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਵਿਰੋਧੀ ਧਿਰ ਦੇ 9 ਨੇਤਾਵਾਂ ਨੇ ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ। ਇਸ ਚਿੱਠੀ 'ਚ ਨੇਤਾਵਾਂ ਨੇ ਈ. ਡੀ. ਅਤੇ ਸੀ. ਬੀ. ਆਈ. ਵਰਗੀਆਂ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਦੀ ਗੱਲ ਆਖੀ ਹੈ ਅਤੇ ਨਾਲ ਹੀ ਕਿਹਾ ਕਿ ਅਸੀਂ ਲੋਕਤੰਤਰ ਤੋਂ ਤਾਨਾਸ਼ਾਹੀ ਵੱਲ ਚਲੇ ਗਏ ਹਾਂ।  ਇਸ ਚਿੱਠੀ 'ਚ ਕਾਂਗਰਸ ਗਾਇਬ ਹੈ। ਮਤਲਬ ਚਿੱਠੀ 'ਤੇ ਕਾਂਗਰਸ ਨੇ ਦਸਤਖ਼ਤ ਨਹੀਂ ਕੀਤੇ ਹਨ। ਕਾਂਗਰਸ ਨੇ ਇਸ ਚਿੱਠੀ ਦੇ ਜਵਾਬ 'ਚ ਸਪੱਸ਼ਟ ਪੈਗਾਮ ਦਿੱਤਾ ਹੈ ਕਿ ਆਮ ਆਦਮੀ ਪਾਰਟੀ (ਆਪ) ਤੋਂ ਦੂਰੀ ਹੀ ਚੰਗੀ ਹੈ। ਦੂਰੀ ਬਣਾ ਕੇ ਚੱਲਣ ਦੀ ਰਣਨੀਤੀ 'ਤੇ ਪਾਰਟੀ ਫ਼ਿਲਹਾਲ ਕਾਇਮ ਹੈ। 

ਇਹ ਵੀ ਪੜ੍ਹੋ- ਏਜੰਸੀਆਂ ਦੀ ਦੁਰਵਰਤੋਂ 'ਤੇ ਵਿਰੋਧੀ ਧਿਰ ਦੇ 9 ਨੇਤਾਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

ਸਿਸੋਦੀਆ ਦੀ ਗ੍ਰਿਫ਼ਤਾਰੀ ਖ਼ਿਲਾਫ਼ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੀ ਚਿੱਠੀ 'ਤੇ ਅਖਿਲੇਸ਼ ਯਾਦਵ, ਭਾਰਤ ਰਾਸ਼ਟਰ ਕਮੇਟੀ (ਬੀ. ਆਰ. ਐੱਸ.) ਮੁਖੀ ਕੇ. ਚੰਦਰਸ਼ੇਖਰ ਰਾਓ, ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ. ਸੀ. ਪੀ.) ਨੇਤਾ ਸ਼ਰਦ ਪਵਾਰ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ, ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਅਤੇ ਸ਼ਿਵ ਸੈਨਾ ਮੁੱਖ ਮੰਤਰੀ ਊਧਵ ਠਾਕਰੇ ਦੇ ਦਸਤਖਤ ਹਨ।

ਇਹ ਵੀ ਪੜ੍ਹੋ-  ਮਨੀਸ਼ ਸਿਸੋਦੀਆ ਨੂੰ ਵੱਡਾ ਝਟਕਾ, 20 ਮਾਰਚ ਤੱਕ ਰਹਿਣਗੇ ਤਿਹਾੜ ਜੇਲ੍ਹ 'ਚ

ਸਿਸੋਦੀਆ ਮਾਮਲੇ 'ਚ ਲਿਖੀ ਚਿੱਠੀ ਦਾ ਹਿੱਸਾ ਬਣਨ ਤੋਂ ਕਾਂਗਰਸ ਨੇ ਮਨਾ ਕਰ ਦਿੱਤਾ ਹੈ। ਕਾਂਗਰਸ ਪਾਰਟੀ 'ਆਪ' ਦੀ ਪੰਜਾਬ ਅਤੇ ਦਿੱਲੀ ਦੀ ਸਿਆਸਤ 'ਚ ਸਾਰਥਕਾ ਲਈ ਪਾਰਟੀ ਤੋਂ ਦੂਰੀ ਬਣਾ ਕੇ ਚੱਲ ਰਹੀ ਹੈ। ਇਨ੍ਹਾਂ ਦੋਹਾਂ ਪ੍ਰਦੇਸ਼ਾਂ 'ਚ 'ਆਪ' ਦੇ ਉਦੈ ਨੇ ਹੀ ਕਾਂਗਰਸ ਨੂੰ ਸੱਤਾ ਤੋਂ ਬਾਹਰ ਕਰ ਕੀਤਾ ਹੈ। 
 


Tanu

Content Editor

Related News