ਦਿੱਲੀ 'ਚ ਹੋਈ ਕਾਂਗਰਸ ਦੀ ਬੈਠਕ, ਬਾਜਵਾ ਬੋਲੇ- ਗਠਜੋੜ ਨੂੰ ਲੈ ਕੇ ਸਟੈਂਡ ਪਹਿਲਾਂ ਹੀ ਕਰ ਚੁੱਕੇ ਸਪੱਸ਼ਟ
Thursday, Jan 04, 2024 - 04:45 PM (IST)
ਨਵੀਂ ਦਿੱਲੀ- ਆਗਾਮੀ ਲੋਕ ਸਭਾ ਚੋਣਾਂ ਲਈ ਕਾਂਗਰਸ ਪੰਜਾਬ 'ਚ ਕਿਸ ਰੂਪ 'ਚ ਚੋਣ ਮੈਦਾਨ 'ਚ ਉਤਰੇਗੀ, ਇਸ ਨੂੰ ਲੈ ਕੇ ਕਾਂਗਰਸ ਹਾਈ ਕਮਾਨ ਨੇ ਦਿੱਲੀ 'ਚ ਅੱਜ ਯਾਨੀ ਕਿ ਵੀਰਵਾਰ ਨੂੰ ਬੈਠਕ ਕੀਤੀ। ਇਸ ਮੁੱਦੇ ਨੂੰ ਲੈ ਕੇ ਪ੍ਰਦੇਸ਼ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅੱਜ ਦਿੱਲੀ 'ਚ ਹਨ। ਇਸ ਬੈਠਕ ਵਿਚ ਪੰਜਾਬ ਕਾਂਗਰਸ ਨੇ ਗਠਜੋੜ ਦਾ ਵਿਰੋਧ ਕੀਤੀ ਹੈ। ਪੰਜਾਬ ਕਾਂਗਰਸ, ਆਮ ਆਦਮੀ ਪਾਰਟੀ (ਆਪ) ਨਾਲ ਗਠਜੋੜ ਨਹੀਂ ਚਾਹੁੰਦੀ।
ਇਹ ਵੀ ਪੜ੍ਹੋ- ਜੇਲ੍ਹ 'ਚ ਬੰਦ ਸੰਜੇ ਸਿੰਘ ਦੀਆਂ ਮੁਸ਼ਕਲਾਂ ਹੋਰ ਵਧੀਆਂ, ਦੇਣਾ ਹੋਵੇਗਾ 1 ਲੱਖ ਰੁਪਏ ਦਾ ਮੁਆਵਜ਼ਾ
ਇਸ ਮੁੱਦੇ 'ਤੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਆਪਣਾ ਸਟੈਂਡ ਸਪੱਸ਼ਟ ਕਰ ਚੁੱਕੇ ਹਾਂ। ਅਸੀਂ 'ਆਪ' ਨਾਲ ਗਠਜੋੜ ਨਹੀਂ ਚਾਹੁੰਦੇ। ਹਾਲਾਂਕਿ ਇਸ ਤੋਂ ਪਹਿਲਾਂ ਵੀ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਗਠਜੋੜ ਦਾ ਵਿਰੋਧ ਕਰ ਚੁੱਕੀ ਹੈ। ਕੇਰਲ 'ਚ ਵੀ ਕਾਂਗਰਸ ਆਗੂਆਂ ਵਲੋਂ ਗਠਜੋੜ ਦਾ ਵਿਰੋਧ ਕੀਤਾ ਗਿਆ ਹੈ। ਉੱਥੇ ਹੀ ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਵਲੋਂ ਮਮਤਾ ਬੈਨਰਜੀ 'ਤੇ ਸਿੱਧਾ ਹਮਲਾ ਕੀਤਾ ਗਿਆ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਬੰਗਾਲ 'ਚ ਮਮਤਾ ਦੀ ਜ਼ਰੂਰਤ ਨਹੀਂ ਹੈ।
ਇਹ ਵੀ ਪੜ੍ਹੋ- ਠੰਡ ਦਾ ਕਹਿਰ ਜਾਰੀ; ਸਕੂਲਾਂ 'ਚ ਫਿਰ ਤੋਂ ਹੋਇਆ ਛੁੱਟੀਆਂ ਦਾ ਐਲਾਨ, ਸਮਾਂ ਵੀ ਬਦਲਿਆ
ਦੱਸ ਦੇਈਏ ਕਿ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਦਿੱਲੀ ਵਿਖੇ ਪਾਰਟੀ ਹੈੱਡਕੁਆਰਟ ਵਿਚ ਪਾਰਟੀ ਜਨਰਲ ਸਕੱਤਰਾਂ, ਸੂਬਾ ਮੁਖੀਆਂ, ਕਾਂਗਰਸ ਵਿਧਾਇਕ ਦਲ ਦੇ ਨੇਤਾਵਾਂ ਦੀ ਇਹ ਬੈਠਕ ਬੁਲਾਈ। ਇਸ ਦੌਰਾਨ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲਾ ਗਾਂਧੀ ਵੀ ਮੌਜੂਦ ਰਹੇ। ਬੈਠਕ ਵਿਚ ਆਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਦੀ ਰਣਨੀਤੀ, ਸੀਟਾਂ ਦੀ ਵੰਡ ਅਤੇ ਭਾਰਤ ਨਿਆਂ ਯਾਤਰਾ ਦੀਆਂ ਤਿਆਰੀਆਂ ਨੂੰ ਲੈ ਕੇ ਚਰਚਾ ਹੋਈ।
ਇਹ ਵੀ ਪੜ੍ਹੋ- ਈਡੀ ਦੇ ਤੀਜੇ ਸੰਮਨ 'ਤੇ ਵੀ ਪੇਸ਼ ਨਹੀਂ ਹੋਏ CM ਕੇਜਰੀਵਾਲ, ਭੇਜਿਆ ਲਿਖਤੀ ਜਵਾਬ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8