PM ਮੋਦੀ ਦਾ ਕਾਂਗਰਸ ’ਤੇ ਤੰਜ਼- ‘ਤੁਸੀ ਜਿੰਨਾ ਚਿੱਕੜ ਸੁੱਟੋਗੇ, ਕਮਲ ਓਨਾ ਹੀ ਜ਼ਿਆਦਾ ਖਿੜੇਗਾ’
Thursday, Dec 01, 2022 - 05:22 PM (IST)
ਅਹਿਮਦਾਬਾਦ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਦੀ ‘ਰਾਵਣ’ ਵਾਲੀ ਟਿੱਪਣੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਵਿਰੋਧੀ ਧਿਰ ਦੇ ਨੇਤਾਵਾਂ ਵਿਚ ਹੋੜ ਮਚੀ ਹੈ ਕਿ ਕੌਣ ਉਨ੍ਹਾਂ ਨੂੰ ਗਾਲ੍ਹਾਂ ਕੱਢ ਸਕਦਾ ਹੈ। ਨਾਲ ਹੀ ਉਨ੍ਹਾਂ ਨੇ ਕਾਂਗਰਸ ਨੂੰ ਨਿਸ਼ਾਨੇ ’ਤੇ ਲੈਂਦੇ ਹੋਏ ਕਿਹਾ ਕਿ ‘ਤੁਸੀ ਜਿੰਨਾ ਚਿੱਕੜ ਸੁੱਟੋਗੇ, ਕਮਲ ਓਨਾ ਹੀ ਜ਼ਿਆਦਾ ਖਿੜੇਗਾ।’
ਇਹ ਵੀ ਪੜ੍ਹੋ- ਤੁਹਾਡੇ ਰਾਵਣ ਵਾਂਗ 100 ਸਿਰ ਨੇ ਕੀ? ਖੜਗੇ ਵੱਲੋਂ PM ਮੋਦੀ ’ਤੇ ਦਿੱਤੇ ਬਿਆਨ ਨਾਲ ਮਚਿਆ ਘਮਾਸਾਨ
ਦਰਅਸਲ ਬੀਤੇ ਸੋਮਵਾਰ ਨੂੰ ਅਹਿਮਦਾਬਾਦ ਦੇ ਬਹਿਰਾਮਪੁਰਾ ਵਿਚ ਇਕ ਚੋਣ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਖੜਗੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਾਰੀਆਂ ਚੋਣਾਂ ’ਚ ਲੋਕਾਂ ਨੂੰ ਉਨ੍ਹਾਂ ਦਾ ਚਿਹਰਾ ਦੇਖ ਕੇ ਵੋਟ ਪਾਉਣ ਲਈ ਕਹਿੰਦੇ ਹਨ। ਖੜਗੇ ਨੇ ਪੁੱਛਿਆ ਸੀ, "ਕੀ ਤੁਸੀਂ ਰਾਵਣ ਵਾਂਗ 100 ਸਿਰ ਵਾਲੇ ਹੋ? ਭਾਜਪਾ ਅਤੇ ਇਸ ਦੇ ਸੀਨੀਅਰ ਨੇਤਾਵਾਂ ਨੇ ਵੀ ਖੜਗੇ ਦੀ ਟਿੱਪਣੀ ਨੂੰ ਗੁਜਰਾਤ ਦੇ ਲੋਕਾਂ ਦਾ ਅਪਮਾਨ ਕਰਾਰ ਦਿੱਤਾ ਹੈ।
ਇਹ ਵੀ ਪੜ੍ਹੋ- 24 ਮਿੰਟ ਤੱਕ ਲਿਫਟ ’ਚ ਫਸੀਆਂ ਰਹੀਆਂ 3 ਮਾਸੂਮ ਬੱਚੀਆਂ, ਡਰ ਕਾਰਨ ਅਟਕੇ ਰਹੇ ਸਾਹ
ਪ੍ਰਧਾਨ ਮੰਤਰੀ ਮੋਦੀ ਨੇ ਇਕ ਜਨ ਸਭਾ 'ਚ ਕਿਹਾ, ''ਮੈਂ ਖੜਗੇ ਜੀ ਦਾ ਸਨਮਾਨ ਕਰਦਾ ਹਾਂ ਪਰ ਉਨ੍ਹਾਂ ਨੂੰ ਪਾਰਟੀ ਹਾਈਕਮਾਨ ਦੇ ਹੁਕਮਾਂ ਦੀ ਪਾਲਣਾ ਕਰਨੀ ਪੈਂਦੀ ਹੈ। ਉਹ ਇਹ ਕਹਿਣ ਲਈ ਮਜਬੂਰ ਸਨ ਕਿ ਮੋਦੀ ਦੇ ਰਾਵਣ ਵਰਗੇ 100 ਸਿਰ ਹਨ ਪਰ ਕਾਂਗਰਸ ਇਸ ਗੱਲ ਤੋਂ ਅਣਜਾਣ ਹੈ ਕਿ ਗੁਜਰਾਤ ਰਾਮ ਭਗਤਾਂ ਦਾ ਪ੍ਰਦੇਸ਼ ਹੈ। ਜਿਨ੍ਹਾਂ ਨੇ ਭਗਵਾਨ ਰਾਮ ਦੇ ਅਕਸ ’ਤੇ ਕਦੇ ਯਕੀਨ ਨਹੀਂ ਕੀਤਾ ਉਹ ਸਿਰਫ ਮੈਨੂੰ ਗਾਲ੍ਹਾਂ ਕੱਢਣ ਲਈ ਰਾਮਾਇਣ ਦੇ ‘ਰਾਵਣ’ ਨੂੰ ਲੈ ਕੇ ਆਏ ਹਨ। ਕਾਂਗਰਸ ਨੇਤਾਵਾਂ ਨੂੰ ਲੱਗਦਾ ਹੈ ਕਿ ਮੋਦੀ ਖਿਲਾਫ਼ ਇਤਰਾਜ਼ਯੋਗ ਭਾਸ਼ਾ ਦਾ ਇਸਤੇਮਾਲ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਅਪਮਾਨ ਕਰਨਾ ਉਨ੍ਹਾਂ ਦਾ ਅਧਿਕਾਰ ਹੈ।