ਕਾਂਗਰਸ ਨੇਤਾ ਸੰਦੀਪ ਤੰਵਰ ਆਮ ਆਦਮੀ ਪਾਰਟੀ ''ਚ ਹੋਏ ਸ਼ਾਮਲ

Saturday, May 28, 2022 - 06:36 PM (IST)

ਨਵੀਂ ਦਿੱਲੀ (ਵਾਰਤਾ)- ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਸ਼ਨੀਵਾਰ ਨੂੰ ਕਾਂਗਰਸ ਨੇਤਾ ਸੰਦੀਪ ਤੰਵਰ ਅਤੇ ਸੈਂਕੜੇ ਹੋਰ ਸਾਥੀਆਂ ਦਾ ਪਾਰਟੀ ‘ਚ ਸ਼ਾਮਲ ਹੋਣ ‘ਤੇ ਸੁਆਗਤ ਕੀਤਾ। ਸੰਜੇ ਸਿੰਘ ਨੇ ਕਿਹਾ ਕਿ ਕੇਜਰੀਵਾਲ ਮਾਡਲ ਅਤੇ ਪਾਰਟੀ ਦੀ ਕਾਰਜ ਰਾਜਨੀਤੀ ਤੋਂ ਪ੍ਰਭਾਵਿਤ ਹੋ ਕੇ ਨਾ ਸਿਰਫ਼ ਦਿੱਲੀ ਤੋਂ ਸਗੋਂ ਪੂਰੇ ਦੇਸ਼ ਦੇ ਵੱਖ-ਵੱਖ ਖੇਤਰਾਂ ਅਤੇ ਵੱਖ-ਵੱਖ ਪਾਰਟੀਆਂ ਤੋਂ ਲੋਕ ਲਗਾਤਾਰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ।

PunjabKesari

ਇਸੇ ਕੜੀ ਵਿਚ ਅੱਜ ਯਾਨੀ ਸ਼ਨੀਵਾਰ ਨੂੰ ਕਾਂਗਰਸੀ ਆਗੂ ਤੰਵਰ ‘ਆਪ’ ਵਿਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਦੇ ਨਾਲ-ਨਾਲ ਸੈਂਕੜੇ ਸਾਥੀ ਵੀ ਅੱਜ ਪਾਰਟੀ ਵਿਚ ਸ਼ਾਮਲ ਹੋ ਗਏ। ਮੈਂ ਸਾਰਿਆਂ ਦਾ ਆਮ ਆਦਮੀ ਪਾਰਟੀ ਵਿਚ ਨਿੱਘਾ ਸੁਆਗਤ ਕਰਦਾ ਹਾਂ। ‘ਆਪ’ ਆਗੂ ਸੰਜੇ ਸਿੰਘ ਨੇ ਦੱਸਿਆ ਕਿ ਤੰਵਰ ਰਾਜਿੰਦਰ ਨਗਰ ਵਿਧਾਨ ਸਭਾ ਨਾਲ ਸੰਬੰਧ ਰੱਖਦੇ ਹਨ। ਉਸ ਇਲਾਕੇ 'ਚ ਉਨ੍ਹਾਂ ਦੀ ਮਜ਼ਬੂਤ ਪਕੜ ਹੈ। ਮੈਨੂੰ ਭਰੋਸਾ ਹੈ ਕਿ ਉਹ ਰਾਜਿੰਦਰ ਨਗਰ ਜ਼ਿਮਨੀ ਚੋਣ ਵਿਚ 'ਆਪ' ਦੀ ਜਿੱਤ ਦੀਆਂ ਸੰਭਾਵਨਾਵਾਂ ਨੂੰ ਹੋਰ ਮਜ਼ਬੂਤ ​​ਕਰਨ ਲਈ ਕੰਮ ਕਰਨਗੇ। ਉਨ੍ਹਾਂ ਦੇ ਆਉਣ ਨਾਲ ਪੂਰੀ ਪਾਰਟੀ ਖੁਸ਼ ਹੈ। ਰਾਜੇਂਦਰ ਨਗਰ ਵਿਧਾਨ ਸਭਾ ਦੇ ਜ਼ਿਮਨੀ ਚੋਣ 'ਚ ਵਿਸ਼ੇਸ਼ ਕਰ ਕੇ ਦਿੱਲੀ ਭਾਜਪਾ ਦੀ ਹਾਲਤ ਬੇਹੱਦ ਖ਼ਰਾਬ ਹੈ ਅਤੇ ਅਜਿਹੇ 'ਚ ਸਾਥੀਆਂ ਦੇ ਜੁੜਨ ਨਾਲ ਚੋਣਾਂ 'ਚ ਸਾਡੀ ਜਿੱਤ ਦੀ ਸੰਭਾਵਨਾ ਲਗਾਤਾਰ ਵਧੇਗੀ।

ਇਹ ਵੀ ਪੜ੍ਹੋ : 'ਵੀਜ਼ੇ ਦੇ ਬਦਲੇ ਰਿਸ਼ਵਤ' ਮਾਮਲੇ 'ਚ CBI ਨੇ ਕਾਰਤੀ ਚਿਦਾਂਬਰਮ ਤੋਂ ਲਗਾਤਾਰ ਤੀਜੇ ਦਿਨ ਕੀਤੀ ਪੁੱਛ-ਗਿੱਛ

ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਲੈਂਦਿਆਂ ਸ਼੍ਰੀ ਤੰਵਰ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਦੀ ਕੰਮ ਦੀ ਰਾਜਨੀਤੀ ਤੋਂ ਪ੍ਰਭਾਵਿਤ ਹੋ ਕੇ ਮੈਂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਰਿਹਾ ਹਾਂ। ਰਾਜਿੰਦਰ ਨਗਰ ਵਿਧਾਨ ਸਭਾ ਵਿਚ ਆਮ ਆਦਮੀ ਪਾਰਟੀ ਦੀ ਲਹਿਰ ਚੱਲਣ ਵਾਲੀ ਹੈ। ਇਸ ਜ਼ਿਮਨੀ ਚੋਣ ਵਿਚ 'ਆਪ' ਤੋਂ ਇਲਾਵਾ ਕੋਈ ਖਾਤਾ ਨਹੀਂ ਖੋਲ੍ਹੇਗਾ। ਪਾਰਟੀ ਦੇ ਉਮੀਦਵਾਰ ਦੁਰਗੇਸ਼ ਪਾਠਕ ਜ਼ਬਰਦਸਤ ਬਹੁਮਤ ਨਾਲ ਜ਼ਿਮਨੀ ਚੋਣ ਜਿੱਤਣਗੇ। ਅਸੀਂ ਪਾਰਟੀ ਦਾ ਮਾਣ ਵਧਾਵਾਂਗੇ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

 


DIsha

Content Editor

Related News