ਕਾਂਗਰਸੀ ਆਗੂ ਨੇ ਕਿਹਾ, ਦਮ ਹੈ ਤਾਂ ਮੋਦੀ ਦੀ ਹੱਤਿਆ ਕਰੋ

Wednesday, Mar 06, 2019 - 01:21 AM (IST)

ਕਾਂਗਰਸੀ ਆਗੂ ਨੇ ਕਿਹਾ, ਦਮ ਹੈ ਤਾਂ ਮੋਦੀ ਦੀ ਹੱਤਿਆ ਕਰੋ

ਬੇੇਂਗਲੁਰੂ– ਕਰਨਾਟਕ ਵਿਚ ਕਾਂਗਰਸੀ ਆਗੂ ਨੇ ਪਾਰਟੀ ਪ੍ਰੋਗਰਾਮ ਵਿਚ ਟਿੱਪਣੀ ਕਰ ਕੇ ਵਿਵਾਦ ਪੈਦਾ ਕਰ ਦਿੱਤਾ ਹੈ। ਕਾਂਗਰਸੀ ਆਗੂ ਨੇ ਦੱਖਣਪੰਥੀ ਆਗੂਆਂ ਨੂੰ ਕਿਹਾ ਕਿ ਦਮ ਹੈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੱਤਿਆ ਕਰੋ। ਇਸ ਟਿੱਪਣੀ ਮਗਰੋਂ ਭਾਜਪਾ ਨੇ ਕਾਂਗਰਸੀ ਆਗੂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਬੇਲੋਰ ਦੇ ਸਾਬਕਾ ਵਿਧਾਇਕ ਗੋਪਾਲ ਕ੍ਰਿਸ਼ਨ ਦੀ ਵਿਵਾਦਿਤ ਟਿੱਪਣੀ ਦਾ ਵੀਡੀਓ 4 ਫਰਵਰੀ ਦੇ ਪ੍ਰੋਗਰਾਮ ਦਾ ਹੈ। ਇਹ ਪ੍ਰੋਗਰਾਮ ਹਿੰਦੂ ਮਹਾਸਭਾ ਦੇ ਆਗੂ ਪੂਜਾ ਸੁਕੁੰਨ ਪਾਂਡੇ ਵਲੋਂ ਨੱਥੂਰਾਮ ਗੋਡਸੇ ਨੂੰ ਮਹਾਤਮਾ ਗਾਂਧੀ ਦੀ ਹੱਤਿਆ ਕਰਨ ਲਈ ਮਹਿਮਾ ਕਰਨ ਦੇ ਵਿਰੋਧ ਵਿਚ ਆਯੋਜਿਤ ਕੀਤਾ ਗਿਆ ਸੀ। ਅਲੀਗੜ੍ਹ ਵਿਚ 31 ਜਨਵਰੀ ਨੂੰ ਬਰਸੀ ’ਤੇ ਪਾਂਡੇ ਨੇ ਮਹਾਤਮਾ ਗਾਂਧੀ ਦੇ ਪੁਤਲੇ ’ਤੇ ਖਿਡੌਣਾ ਪਿਸਟਲ ਨਾਲ ਗੋਲੀ ਮਾਰੀ ਸੀ।


author

Inder Prajapati

Content Editor

Related News