ਰਾਹੁਲ ਗਾਂਧੀ ਦੀ ਕਾਂਗਰਸ ਨੇਤਾ ਮਨੀਸ਼ ਤਿਵਾੜੀ ਨੇ ਕੀਤੀ ਸ਼ਲਾਘਾ, ਆਖ਼ੀ ਇਹ ਗੱਲ

Wednesday, Aug 28, 2024 - 03:26 PM (IST)

ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਦੇ ਸੀਨੀਅਰ ਨੇਤਾ ਮਨੀਸ਼ ਤਿਵਾੜੀ ਨੇ ਜਨਤਾ ਦੇ ਮੁੱਦੇ ਚੁੱਕਣ ਅਤੇ ਮਣੀਪੁਰ ਵਰਗੇ ਮਾਮਲਿਆਂ 'ਚ 'ਮਰਹਮ' ਲਗਾਉਣ ਲਈ ਰਾਹੁਲ ਗਾਂਧੀ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਹਰ ਵਿਰੋਧੀ ਧਿਰ ਦਾ ਨੇਤਾ 'ਪੀਐੱਮ ਇਨ ਵੇਟਿੰਗ' ਹੁੰਦਾ ਹੈ। ਰਾਹੁਲ ਹਾਲ ਹੀ 'ਚ ਸੰਪੰਨ ਹੋਈਆਂ ਲੋਕ ਸਭਾ ਚੋਣਾਂ ਤੋਂ ਬਾਅਦ ਸੰਸਦ ਦੇ ਹੇਠਲੇ ਸਦਨ 'ਚ ਵਿਰੋਧੀ ਧਿਰ ਦੇ ਨੇਤਾ ਬਣੇ ਹਨ। ਤਿਵਾੜੀ ਨੇ ਇਕ ਵਿਸ਼ੇਸ਼ ਪ੍ਰੋਗਰਾਮ 'ਚ ਸਮਾਚਾਰ ਏਜੰਸੀ ਦੇ ਸੰਪਾਦਕਾਂ ਨਾਲ ਗੱਲਬਾਤ ਦੌਰਾਨ ਰਾਹੁਲ ਗਾਂਧੀ ਦੀ ਸ਼ਲਾਘਾ ਕੀਤੀ। ਇਹ ਪੁੱਛੇ ਜਾਣ 'ਤੇ ਕਿ ਰਾਹੁਲ ਗਾਂਧੀ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ, ਅਜਿਹੇ 'ਚ ਕੀ ਹੁਣ ਉਨ੍ਹਾਂ ਨੂੰ ਭਾਵੀ ਪ੍ਰਧਾਨ ਮੰਤਰੀ ਵਜੋਂ ਦੇਖਿਆ ਜਾ ਰਿਹਾ ਹੈ, ਤਿਵਾੜੀ ਨੇ ਕਿਹਾ,''ਹਰ ਵਿਰੋਧੀ ਧਿਰ ਨੇਤਾ, 'ਪੀਐੱਮ ਇਨ ਵੇਟਿੰਗ' ਹੁੰਦਾ ਹੈ...। ਜਿੱਥੇ ਤੱਕ ਰਾਹੁਲ ਗਾਂਧੀ ਦਾ ਸਵਾਲ ਹੈ, ਉਨ੍ਹਾਂ ਦੇ ਭਾਸ਼ਣਾਂ ਨੂੰ ਪੂਰੇ ਦੇਸ਼ 'ਚ ਬਹੁਤ ਪਸੰਦ ਕੀਤਾ ਗਿਆ ਹੈ, ਉਨ੍ਹਾਂ ਨੇ ਅਜਿਹੇ ਮੁੱਦੇ ਚੁੱਕੇ ਹਨ, ਜੋ ਲੋਕਾਂ ਦੇ ਦਿਲ ਅਤੇ ਦਿਮਾਗ ਦੇ ਕਰੀਬ ਹਨ।''

ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਵਜੋਂ ਰਾਹੁਲ ਗਾਂਧੀ ਨੇ ਜੋ ਯਾਤਰਾਵਾਂ ਕੀਤੀਆਂ, ਇੱਥੇ ਤੱਕ ਕਿ ਮਣੀਪੁਰ ਵਰਗੀਆਂ ਥਾਵਾਂ ਦੀ, ਜਿੱਥੇ 'ਮਰਹਮ' ਲਗਾਉਣ ਦੀ ਲੋੜ ਸੀ, ਉੱਥੇ ਮਰਹਮ ਵੀ ਲਗਾਇਆ। ਤਿਵਾੜੀ ਨੇ ਕਿਹਾ ਕਿ ਇਹ ਅਸਲ 'ਚ ਰਾਹੁਲ ਗਾਂਧਈ ਦੀ 'ਪਰਿਪੱਕਤਾ' ਦਾ ਵੀ ਪ੍ਰਮਾਣ ਹੈ। ਲੋਕ ਸਭਾ 'ਚ 10 ਸਾਲ ਦੇ ਅੰਤਰਾਲ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਇਕ ਵਿਰੋਧੀ ਧਿਰ ਦਾ ਨੇਤਾ ਹੈ, ਕਿਉਂਕਿ ਸਭ ਤੋਂ ਵੱਡੇ ਵਿਰੋਧੀ ਦਲ ਕਾਂਗਰਸ ਕੋਲ 16ਵੀਂ ਅਤੇ 17ਵੀਂ ਲੋਕ ਸਭਾ 'ਚ ਇਸ ਅਹੁਦੇ ਲਈ ਦਾਅਵਾ ਕਰਨ ਨੂੰ ਲੈ ਕੇ ਜ਼ਰੂਰੀ 10 ਫ਼ੀਸਦੀ ਮੈਂਬਰ ਨਹੀਂ ਸਨ। ਰਾਹੁਲ ਇਸ ਵਾਰ ਲੋਕ ਸਭਾ 'ਚ ਉੱਤਰ ਪ੍ਰਦੇਸ਼ ਦੀ ਰਾਏਬਰੇਲੀ ਸੀਟ ਦਾ ਪ੍ਰਤੀਨਿਧੀਤੱਵ ਕਰ ਰਹੇ ਹਨ। ਇਸ ਤੋਂ ਪਹਿਲੇ, ਉਹ ਤਿੰਨ ਵਾਰ ਅਮੇਠੀ ਅਤੇ ਇਕ ਵਾਰ ਵਾਇਨਾਡ ਦਾ ਪ੍ਰਤੀਨਿਧੀਤੱਵ ਕਰ ਚੁੱਕੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News