ਕਸ਼ਮੀਰ ਭੂਗੋਲਿਕ ਤੌਰ 'ਤੇ ਨਾਲ, ਭਾਵਨਾਤਮਕ ਰੂਪ ਨਾਲ ਨਹੀਂ : ਅਧੀਰ ਰੰਜਨ

02/07/2020 12:41:41 PM

ਨਵੀਂ ਦਿੱਲੀ— ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਨੇ ਕਸ਼ਮੀਰ ਨੂੰ ਲੈ ਕੇ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਅਧੀਰ ਰੰਜਨ ਨੇ ਕਿਹਾ ਹੈ ਕਿ ਸਰਕਾਰ ਕਸ਼ਮੀਰ 'ਤੇ ਇਸ ਤਰ੍ਹਾਂ ਨਾਲ ਸ਼ਾਸਨ ਨਹੀਂ ਕਰ ਸਕਦੀ। ਦੱਸਣਯੋਗ ਹੈ ਕਿ ਵੀਰਵਾਰ ਰਾਤ ਨੂੰ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫ਼ਤੀ 'ਤੇ ਜਨ ਸੁਰੱਖਿਆ ਕਾਨੂੰਨ (ਪੀ.ਐੱਸ.ਏ.) ਲੱਗਾ ਦਿੱਤਾ ਗਿਆ। ਪੀ.ਐੱਸ.ਏ. ਲਾਗੂ ਹੋਣ ਤੋਂ ਬਾਅਦ ਹੁਣ ਇਨ੍ਹਾਂ ਦੋਹਾਂ ਨੇਤਾਵਾਂ ਨੂੰ ਬਿਨਾਂ ਕਿਸੇ ਮੁਕੱਦਮੇ ਦੇ 2 ਸਾਲ ਤੱਕ ਹਿਰਾਸਤ 'ਚ ਰੱਖਿਆ ਜਾ ਸਕਦਾ ਹੈ।

ਕਸ਼ਮੀਰ ਭੂਗੋਲਿਕ ਤੌਰ 'ਤੇ ਤਾਂ ਸਾਡਾ 
ਸ਼ੁੱਕਰਵਾਰ ਸਵੇਰੇ ਕਾਂਗਰਸ ਨੇਤਾ ਅਧੀਰ ਨੇ ਕਿਹਾ,''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ ਯਾਨੀ ਵੀਰਵਾਰ ਨੂੰ ਹੀ ਸੰਸਦ 'ਚ ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫ਼ਤੀ ਬਾਰੇ ਟਿੱਪਣੀ ਕੀਤੀ ਅਤੇ ਰਾਤ ਨੂੰ ਉਨ੍ਹਾਂ 'ਤੇ ਪਬਲਿਕ ਸੇਫਟੀ ਐਕਟ (ਪੀ.ਐੱਸ.ਏ.) ਲਗਾ ਦਿੱਤਾ ਗਿਆ। ਤੁਸੀਂ ਕਸ਼ਮੀਰ 'ਤੇ ਇਸ ਤਰ੍ਹਾਂ ਰਾਜ ਨਹੀਂ ਕਰ ਸਦਕੇ। ਕਸ਼ਮੀਰ ਭੂਗੋਲਿਕ ਤੌਰ 'ਤੇ ਤਾਂ ਸਾਡਾ ਹੈ ਪਰ ਭਾਵਨਾਤਮਕ ਰੂਪ ਨਾਲ ਨਹੀਂ।''

ਮਹਾਤਮਾ ਗਾਂਧੀ ਦੇ ਬਹਾਨੇ ਕਰਾਰਾ ਜਵਾਬ ਦਿੱਤਾ
ਦੱਸਣਯੋਗ ਹੈ ਕਿ ਵੀਰਵਾਰ ਨੂੰ ਲੋਕ ਸਭਾ 'ਚ ਪੀ.ਐੱਮ. ਮੋਦੀ ਨੇ ਅਸੰਸਦੀ ਟਿੱਪਣੀ ਕਰਨ ਵਾਲੇ ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਨੂੰ ਮਹਾਤਮਾ ਗਾਂਧੀ ਦੇ ਬਹਾਨੇ ਕਰਾਰਾ ਜਵਾਬ ਦਿੱਤਾ ਸੀ। ਲੋਕ ਸਭਾ 'ਚ ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਪ੍ਰਸਤਾਵ ਦੌਰਾਨ ਕਾਂਗਰਸ ਸੰਸਦੀ ਦਲ ਦੇ ਨੇਤਾ ਅਧੀਰ ਰੰਜਨ ਚੌਧਰੀ ਦੇ ਮਹਾਤਮਾ ਗਾਂਧੀ ਜ਼ਿੰਦਾਬਾਦ ਦੇ ਨਾਅਰੇ ਨੂੰ 'ਟਰੇਲਰ' ਦੱਸੇ ਜਾਣ ਤੋਂ ਬਾਅਦ ਪੀ.ਐੱਮ. ਮੋਦੀ ਨੇ ਕਿਹਾ ਕਿ ਤੁਹਾਡੇ ਲਈ ਗਾਂਧੀ ਜੀ ਟਰੇਲਰ ਹੋ ਸਕਦੇ ਹਨ, ਸਾਡੇ ਲਈ ਜ਼ਿੰਦਗੀ ਹਨ।


DIsha

Content Editor

Related News