ਕਾਂਗਰਸ ਨੇਤਾ ਰਾਮਗੋਪਾਲ ਅਗਰਵਾਲ ਦੇ ਨਿਵਾਸ ’ਤੇ ED ਦਾ ਛਾਪਾ

Thursday, Aug 20, 2026 - 05:39 PM (IST)

ਕਾਂਗਰਸ ਨੇਤਾ ਰਾਮਗੋਪਾਲ ਅਗਰਵਾਲ ਦੇ ਨਿਵਾਸ ’ਤੇ ED ਦਾ ਛਾਪਾ

ਰਾਏਪੁਰ (ਏਜੰਸੀ)- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਵੀਰਵਾਰ ਨੂੰ ਛੱਤੀਸਗੜ੍ਹ ਦੇ ਧਮਤਰੀ ਜ਼ਿਲੇ ’ਚ ਕਾਂਗਰਸ ਨੇਤਾ ਰਾਮਗੋਪਾਲ ਅਗਰਵਾਲ ਦੇ ਨਿਵਾਸ ’ਤੇ ਛਾਪਾ ਮਾਰ ਕੇ ਤਲਾਸ਼ੀ ਲਈ। ਕੇਂਦਰੀ ਏਜੰਸੀ ਨੇ ਪਿਛਲੇ ਹਫ਼ਤੇ ਕਥਿਤ ਸ਼ਰਾਬ ਘਪਲੇ ਦੇ ਮਾਮਲੇ ’ਚ ਅਗਰਵਾਲ ਨੂੰ ਗ੍ਰਿਫ਼ਤਾਰ ਕੀਤਾ ਸੀ। ਧਮਤਰੀ ਤੋਂ ਵਿਧਾਇਕ ਓਂਕਾਰ ਸਾਹੂ ਸਮੇਤ ਵੱਡੀ ਗਿਣਤੀ ’ਚ ਕਾਂਗਰਸ ਨੇਤਾ ਅਤੇ ਵਰਕਰ ਉਦਯੋਗਿਕ ਵਾਰਡ ਇਲਾਕੇ ’ਚ ਰਾਮਗੋਪਾਲ ਅਗਰਵਾਲ ਦੇ ਘਰ ਦੇ ਬਾਹਰ ਇਕੱਠੇ ਹੋਏ ਅਤੇ ਈ. ਡੀ. ਦੀ ਕਾਰਵਾਈ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਕੇਂਦਰ ਅਤੇ ਸੰਘੀ ਏਜੰਸੀ ਖ਼ਿਲਾਫ਼ ਨਾਅਰੇ ਲਾਏ। 

ਅਗਰਵਾਲ ਨੂੰ ਪਿਛਲੇ ਮਹੀਨੇ ਸੂਬੇ ਦੀ ਆਰਥਿਕ ਅਪਰਾਧ ਜਾਂਚ ਸ਼ਾਖਾ (ਈ. ਓ. ਡਬਲਿਊ.) ਨੇ ਕਥਿਤ ਕੋਲਾ ਲੇਵੀ ਘਪਲੇ ਦੇ ਸਿਲਸਿਲੇ ’ਚ ਗ੍ਰਿਫ਼ਤਾਰ ਕੀਤਾ ਸੀ ਅਤੇ ਉਨ੍ਹਾਂ ਤੋਂ ਕਥਿਤ ਸ਼ਰਾਬ ਘਪਲੇ ਅਤੇ ਚੌਲਾਂ ਦੀ ‘ਕਸਟਮ ਮਿਲਿੰਗ’ ਨਾਲ ਜੁੜੇ ਮਾਮਲਿਆਂ ’ਚ ਵੀ ਪੁੱਛਗਿੱਛ ਕੀਤੀ ਜਾ ਰਹੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News