ਕਰਨਾਟਕ ਦੇ ਕਾਂਗਰਸ ਨੇਤਾ ਨੇ ਸਰਕਾਰ ਤੋਂ ਕੀਤੀ ਇਕ ਅਣੋਖੀ ਮੰਗ

Friday, Jun 22, 2018 - 04:38 PM (IST)

ਕਰਨਾਟਕ ਦੇ ਕਾਂਗਰਸ ਨੇਤਾ ਨੇ ਸਰਕਾਰ ਤੋਂ ਕੀਤੀ ਇਕ ਅਣੋਖੀ ਮੰਗ

ਨਵੀਂ ਦਿੱਲੀ— ਕਾਂਗਰਸ ਨੇਤਾ ਅਤੇ ਕਰਨਾਟਕ ਦੇ ਖਾਧ ਅਤੇ ਸਿਵਲ ਸਪਲਾਈ ਮੰਤਰੀ ਬੀ.ਜੇ. ਜਮੀਰ ਅਹਿਮਦ ਖਾਨ ਨੇ ਸਰਕਾਰ ਤੋਂ ਇਕ ਅਣੋਖੀ ਮੰਗ ਕੀਤੀ ਹੈ। ਖਾਨ ਨੇ ਸਰਕਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਇਨੋਵਾ ਦੀ ਜਗ੍ਹਾ ਫਾਰਚੂਨਰ ਕਾਰ ਚਾਹੀਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਬਚਪਨ ਤੋਂ ਹੀ ਲਗਜ਼ਰੀ ਕਾਰਾਂ 'ਚ ਘੁੰਮੇ ਹਨ। ਅਜਿਹੇ 'ਚ ਇਨੋਵਾ ਉਨ੍ਹਾਂ ਲਈ ਆਰਾਮਦਾਇਕ ਨਹੀਂ ਰਹੇਗੀ। 
ਉਹ ਇੱਥੇ ਹੀ ਨਹੀਂ ਰੁੱਕੇ ਉਨ੍ਹਾਂ ਨੇ ਅੱਗੇ ਕਿਹਾ ਕਿ ਜੇਕਰ ਉਹ ਇਨੋਵਾ ਨਾਲ ਚੱਲਣਗੇ ਤਾਂ ਲੋਕ ਸਮਝ ਨਹੀਂ ਸਕਣਗੇ ਕਿ ਉਹ ਮੰਤਰੀ ਹਨ। ਜਦੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਕਾਂਗਰਸ ਨੂੰ ਸਵਾਲ ਕੀਤਾ ਗਿਆ ਤਾਂ ਕਾਂਗਰਸ ਤੋਂ ਰਾਜਸਭਾ ਸੰਸਦ ਮੈਂਬਰ ਨਾਸਿਰ ਹੁਸੈਨ ਨੇ ਕਿਹਾ ਕਿ ਇਕ ਮੰਤਰੀ ਆਪਣੀ ਪਸੰਦ ਦੀ ਕਾਰ ਮੰਗਦਾ ਹੈ ਤਾਂ ਇਸ 'ਚ ਕੁਝ ਗਲਤ ਨਹੀਂ ਹੈ। ਉਨ੍ਹਾਂ ਨੇ ਮੀਡੀਆ ਨੂੰ ਕਠਘਰੇ 'ਚ ਖੜ੍ਹਾ ਕਰਦੇ ਹੋਏ ਕਿਹਾ ਕਿ ਮੀਡੀਆ ਗੈਰ-ਜ਼ਰੂਰੀ ਮੁੱਦਿਆਂ ਨੂੰ ਚੁੱਕ ਰਹੀ ਹੈ। ਭਾਜਪਾ ਬੁਲਾਰੇ ਐਸ.ਪੀ ਪ੍ਰਕਾਸ਼ ਨੇ ਕਿਹਾ ਕਿ ਖਾਨ ਕੋਲ 100 ਤੋਂ ਜ਼ਿਆਦਾ ਲਗਜ਼ਰੀ ਬੱਸਾਂ ਹਨ। ਖਾਨ ਨੂੰ ਆਪਣੇ ਆਰਾਮਦਾਇਕ ਰਵੱਈਆ ਛੱਡ ਕੇ ਜਨਤਾ ਦੇ ਬਾਰੇ ਸੋਚਣਾ ਚਾਹੀਦਾ ਹੈ।

 


Related News