ਅਗਨੀਪਥ ਯੋਜਨਾ ਦੇ ਵਿਰੋਧ ’ਚ ਕਾਂਗਰਸ ਨੇ ਦਿੱਲੀ ਦੇ ਜੰਤਰ-ਮੰਤਰ ’ਤੇ ਕੀਤਾ ‘ਸੱਤਿਆਗ੍ਰਹਿ’

06/19/2022 4:35:26 PM

ਨਵੀਂ ਦਿੱਲੀ: ਕਾਂਗਰਸ ਦੇ ਸੰਸਦ ਮੈਂਬਰਾਂ ਅਤੇ ਨੇਤਾਵਾਂ ਨੇ ਹਥਿਆਰਬੰਦ ਫੋਰਸ ਵਿਚ ਭਰਤੀ ਲਈ ਕੇਂਦਰ ਦੀ ਨਵੀਂ ਅਗਨੀਪਥ ਯੋਜਨਾ ਦਾ ਵਿਰੋਧ ਕਰ ਰਹੇ ਨੌਜਵਾਨਾਂ ਨਾਲ ਇਕਜੁੱਟਤਾ ਵਿਖਾਉਂਦੇ ਹੋਏ ਇੱਥੇ ਜੰਤਰ-ਮੰਤਰ ਵਿਖੇ ‘ਸੱਤਿਆਗ੍ਰਹਿ’ ਕੀਤਾ। ਕਾਂਗਰਸ ਨੇਤਾਵਾਂ ਅਤੇ ਸਮਰਥਕਾਂ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਅਗਨੀਪਥ ਯੋਜਨਾ ਦੇਸ਼ ਦੇ ਨੌਜਵਾਨਾਂ ਲਈ ਲਾਹੇਵੰਦ ਨਹੀਂ ਹੈ ਅਤੇ ਇਹ ਰਾਸ਼ਟਰੀ ਸੁਰੱਖਿਆ ਨੂੰ ਵੀ ਖਤਰੇ ਵਿਚ ਪਾਉਂਦੀ ਹੈ।

PunjabKesari

ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਅਤੇ ਪਾਰਟੀ ਨੇਤਾਵਾਂ- ਜੈਰਾਮ ਰਮੇਸ਼, ਰਾਜੀਵ ਸ਼ੁਕਲਾ, ਸਚਿਨ ਪਾਇਲਟ, ਸਲਮਾਨ ਖੁਰਸ਼ੀਦ ਅਤੇ ਅਲਕਾ ਲਾਂਬਾ ਨੇ 'ਸੱਤਿਆਗ੍ਰਹਿ' ਵਿਚ ਹਿੱਸਾ ਲਿਆ। ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਸਰਕਾਰ ਗਰੀਬਾਂ ਅਤੇ ਨੌਜਵਾਨਾਂ ਲਈ ਨਹੀਂ, ਵੱਡੇ ਉਦਯੋਗਪਤੀਆਂ ਲਈ ਕੰਮ ਕਰ ਰਹੀ ਹੈ। ਪਾਇਲਟ ਨੇ 'ਸਤਿਆਗ੍ਰਹਿ' ਦੌਰਾਨ ਕਿਹਾ ਕਿ ਇਸ ਯੋਜਨਾ ਨੂੰ ਵਾਪਸ ਲੈ ਲਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਨੂੰ ਹਿੰਸਾ ਦਾ ਸਹਾਰਾ ਨਾ ਲੈਣ ਦੀ ਅਪੀਲ ਕਰਦੇ ਹੋਏ ਕਿਹਾ, ''ਇਸ ਯੋਜਨਾ ਦਾ ਵਿਰੋਧ ਕਰਨਾ ਉਨ੍ਹਾਂ ਦਾ ਅਧਿਕਾਰ ਹੈ ਪਰ ਵਿਰੋਧ ਸ਼ਾਂਤੀਮਈ ਨਾਲ ਕਰਨਾ ਚਾਹੀਦਾ ਹੈ,ਹਿੰਸਾ ਨਹੀਂ ਹੋਣੀ ਚਾਹੀਦੀ।

PunjabKesari

ਦੱਸ ਦੇਈਏ ਕਿ ਇਸ ਯੋਜਨਾ ਦੇ ਵਿਰੋਧ ’ਚ ਦੇਸ਼ ਦੇ ਕਈ ਹਿੱਸਿਆਂ ਵਿੱਚ ਨੌਜਵਾਨ ਵਿਵਾਦਪੂਰਨ ਰੱਖਿਆ ਭਰਤੀ ਯੋਜਨਾ ਦਾ ਵਿਰੋਧ ਕਰ ਰਹੇ ਹਨ। ਪਿਛਲੇ ਕੁਝ ਦਿਨਾਂ ’ਚ ਪ੍ਰਦਰਸ਼ਨਕਾਰੀਆਂ ਵਲੋਂ ਰੇਲਵੇ ਸਟੇਸ਼ਨਾਂ ਦੀ ਭੰਨਤੋੜ ਕਰਨ, ਰੇਲ ਗੱਡੀਆਂ ਨੂੰ ਅੱਗ ਲਾਉਣ ਅਤੇ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਤੋਂ ਸੜਕਾਂ ਅਤੇ ਰੇਲਵੇ ਟਰੈਕਾਂ ਨੂੰ ਜਾਮ ਕਰਨ ਦੀਆਂ ਘਟਨਾਵਾਂ ਵਾਪਰੀਆਂ ਹਨ। 

PunjabKesari

ਦੱਸਣਯੋਗ ਹੈ ਕਿ 14 ਜੂਨ ਨੂੰ ਐਲਾਨੀ ਗਈ ਅਗਨੀਪਥ ਯੋਜਨਾ ’ਚ ਸਾਢੇ 17 ਸਾਲ ਤੋਂ 21 ਸਾਲ ਤੱਕ ਦੇ ਨੌਜਵਾਨਾਂ ਨੂੰ ਸਿਰਫ਼ ਚਾਰ ਸਾਲਾਂ ਲਈ ਭਰਤੀ ਕਰਨ ਦੀ ਵਿਵਸਥਾ ਹੈ, ਜਿਸ ਵਿਚੋਂ 25 ਫ਼ੀਸਦੀ ਨੂੰ 15 ਹੋਰ ਸਾਲਾਂ ਲਈ ਬਰਕਰਾਰ ਰੱਖਣ ਦੀ ਵਿਵਸਥਾ ਹੈ। ਵਿਰੋਧ ਤੋਂ ਬਾਅਦ ਸਰਕਾਰ ਨੇ 2022 ਵਿਚ ਭਰਤੀ ਲਈ ਉਮਰ ਸੀਮਾ ਵਧਾ ਕੇ 23 ਸਾਲ ਕਰ ਦਿੱਤੀ ਸੀ। ਨਵੀਂ ਸਕੀਮ ਤਹਿਤ ਭਰਤੀ ਕੀਤੇ ਜਾਣ ਵਾਲੇ ਮੁਲਾਜ਼ਮਾਂ ਨੂੰ ਅਗਨੀਵੀਰ ਵਜੋਂ ਜਾਣਿਆ ਜਾਵੇਗਾ। ਇਸ ਯੋਜਨਾ ਦਾ ਇੱਕ ਮੁੱਖ ਉਦੇਸ਼ ਫੌਜੀ ਕਰਮਚਾਰੀਆਂ ਦੀ ਔਸਤ ਉਮਰ ਨੂੰ ਘਟਾਉਣਾ ਅਤੇ ਵੱਧ ਰਹੀ ਤਨਖਾਹ ਅਤੇ ਪੈਨਸ਼ਨ ਭੁਗਤਾਨਾਂ ਵਿਚ ਕਟੌਤੀ ਕਰਨਾ ਹੈ।
PunjabKesari


Tanu

Content Editor

Related News