ਨਵੇਂ ਕਾਂਗਰਸ ਹੈੱਡ ਕੁਆਰਟਰ ''ਇੰਦਰਾ ਗਾਂਧੀ'' ਦਾ ਉਦਘਾਟਨ, ਮਾਰਚ ਤੱਕ ਸ਼ਿਫਟ ਹੋ ਜਾਵੇਗਾ ਪੂਰਾ ਹੈੱਡ ਕੁਆਰਟਰ
Wednesday, Jan 15, 2025 - 12:03 PM (IST)
ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਕਾਂਗਰਸ ਸੰਸਦੀ ਦਲ ਦੀ ਨੇਤਾ ਸੋਨੀਆ ਗਾਂਧੀ ਅਤੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਪਾਰਟੀ ਦੇ ਨਵੇਂ ਹੈੱਡ ਕੁਆਰਟਰ ਦੀ ਇਮਾਰਤ ਦਾ ਉਦਘਾਟਨ ਕੀਤਾ। ਪਾਰਟੀ ਵੱਲੋਂ ਆਪਣੇ ਨਵੇਂ ਹੈੱਡ ਕੁਆਰਟਰ 'ਇੰਦਰਾ ਭਵਨ' ਦਾ ਰਸਮੀ ਉਦਘਾਟਨ ਕਰਦੇ ਹੋਏ ਕਾਂਗਰਸ ਦੇ ਚੋਟੀ ਦੇ ਆਗੂਆਂ ਨੇ ਦੀਵੇ ਜਗਾਏ ਅਤੇ ਝੰਡਾ ਲਹਿਰਾਇਆ। ਇਸ ਦੇ ਨਾਲ ਹੀ ਕਾਂਗਰਸ ਹੈੱਡ ਕੁਆਰਟਰ ਲੰਬੇ ਸਮੇਂ ਤੱਕ 24 ਅਕਬਰ ਰੋਡ 'ਤੇ ਰਹਿਣ ਤੋਂ ਬਾਅਦ, ਹੁਣ 9 ਕੋਟਲਾ ਰੋਡ 'ਤੇ ਅਤਿ-ਆਧੁਨਿਕ ਇੰਦਰਾ ਗਾਂਧੀ ਭਵਨ 'ਚ ਤਬਦੀਲ ਹੋ ਗਿਆ ਹੈ। ਨਵੇਂ ਕਾਂਗਰਸ ਹੈੱਡਕੁਆਰਟਰ ਦੇ ਰਸਮੀ ਉਦਘਾਟਨ ਤੋਂ ਬਾਅਦ, ਪਾਰਟੀ ਦਾ ਕੰਮਕਾਜ ਇੱਥੋਂ ਸ਼ੁਰੂ ਹੋ ਗਿਆ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਮਾਰਚ ਦੇ ਅੰਤ ਤੱਕ ਕਾਂਗਰਸ ਪਾਰਟੀ ਹੈੱਡਕੁਆਰਟਰ ਇੱਥੋਂ ਕੰਮ ਕਰਨਾ ਸ਼ੁਰੂ ਕਰ ਦੇਵੇਗਾ।
ਕਾਂਗਰਸ ਨੇ ਨਵੇਂ ਭਵਨ ਦੇ ਉਦਘਾਟਨ ਸਮਾਰੋਹ 'ਚ ਪਾਰਟੀ ਨੇ 400 ਤੋਂ ਵੱਧ ਚੋਟੀ ਦੇ ਨੇਤਾਵਾਂ ਨੂੰ ਸੱਦਾ ਦਿੱਤਾ ਹੈ, ਜਿਨ੍ਹਾਂ 'ਚ ਸਾਰੇ ਪਾਰਟੀ ਸੰਸਦ ਮੈਂਬਰ, ਸੂਬਾ ਪ੍ਰਧਾਨ, ਵਿਧਾਇਕ ਦਲਾਂ ਦੇ ਨੇਤਾ ਅਤੇ ਕਾਂਗਰਸ ਵਰਕਿੰਗ ਕਮੇਟੀ ਦੇ ਸਾਰੇ ਮੈਂਬਰ ਸ਼ਾਮਲ ਹਨ। ਇਸ ਦੌਰਾਨ, ਪਾਰਟੀ ਨੇ ਆਪਣੇ ਨਵੇਂ ਹੈੱਡਕੁਆਰਟਰ ਇੰਦਰਾ ਭਵਨ ਬਾਰੇ ਟਵੀਟ ਕੀਤਾ,"ਕਾਂਗਰਸ ਦਾ ਨਵਾਂ ਹੈੱਡਕੁਆਰਟਰ ਲੋਕਤੰਤਰ, ਰਾਸ਼ਟਰਵਾਦ, ਧਰਮ ਨਿਰਪੱਖਤਾ, ਸਮਾਵੇਸ਼ੀ ਵਿਕਾਸ ਅਤੇ ਸਮਾਜਿਕ ਨਿਆਂ ਦੀ ਨੀਂਹ 'ਤੇ ਬਣਿਆ ਹੈ।" ਕਾਂਗਰਸ ਦੇ 140 ਸਾਲ ਪੁਰਾਣੇ ਸ਼ਾਨਦਾਰ ਇਤਿਹਾਸ ਨੂੰ ਸੰਭਾਲਦੇ ਹੋਏ, ਇੱਥੋਂ ਦੀਆਂ ਕੰਧਾਂ ਸੱਚਾਈ, ਅਹਿੰਸਾ, ਕੁਰਬਾਨੀ, ਸੰਘਰਸ਼ ਅਤੇ ਦੇਸ਼ ਭਗਤੀ ਦੀ ਗਾਥਾ ਬਿਆਨ ਕਰਦੀਆਂ ਹਨ। ਇਕ ਨਵੀਂ ਊਰਜਾ, ਇਕ ਨਵੇਂ ਸੰਕਲਪ ਅਤੇ ਇਕ ਨਵੇਂ ਵਿਸ਼ਵਾਸ ਨਾਲ, ਕਾਂਗਰਸ ਭਾਰਤ ਦੇ ਉੱਜਵਲ ਭਵਿੱਖ ਨੂੰ ਆਕਾਰ ਦੇਣ, ਲੋਕਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਅਤੇ ਨਿਆਂ ਦਾ ਝੰਡਾ ਲਹਿਰਾਉਣ ਲਈ ਤਿਆਰ ਹੈ।
ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ 66 ਸਾਲ ਪੁਰਾਣਾ ਸੋਨੇ ਦਾ ਬਿੱਲ, 1 ਤੋਲੇ ਦੀ ਕੀਮਤ ਸੁਣ ਹੋਵੋਗੇ ਹੈਰਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8