ਭਾਰਤ ਜੋੜੋ ਨਿਆਂ ਯਾਤਰਾ ਤੋਂ ਪਹਿਲਾਂ ਕਾਂਗਰਸ ਨੂੰ ਲੱਗਾ ਵੱਡਾ ਝਟਕਾ, ਮਿਲਿੰਦ ਦੇਵੜਾ ਨੇ ਛੱਡੀ ਪਾਰਟੀ
Sunday, Jan 14, 2024 - 11:21 AM (IST)
ਨੈਸ਼ਨਲ ਡੈਸਕ- ਭਾਰਤ ਜੋੜੋ ਨਿਆਂ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਮਿਲਿੰਦ ਦੇਵੜਾ ਨੇ ਕਾਂਗਰਸ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਮਿਲਿੰਦ ਦੇਵੜਾ ਨੇ ਸੋਸ਼ਲ ਮੀਡੀਆ 'ਐਕਸ' 'ਤੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਮਿਲਿੰਦ ਨੇ ਪੋਸਟ ਕਰਦੇ ਹੋਏ ਕਿਹਾ,''ਅੱਜ ਮੇਰੀ ਰਾਜਨੀਤਕ ਯਾਤਰਾ ਦੇ ਇਕ ਮਹੱਤਵਪੂਰਨ ਅਧਿਆਏ ਦਾ ਸਮਾਪਨ ਹੋਇਆ। ਮੈਂ ਕਾਂਗਰਸ ਦੀ ਪ੍ਰਾਇਮਰੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ ਅਤੇ ਇਸ ਦੇ ਨਾਲ ਪਾਰਟੀ ਨਾਲ ਮੇਰੇ ਪਰਿਵਾਰ ਦਾ 55 ਸਾਲ ਪੁਰਾਣਾ ਰਿਸ਼ਤਾ ਖ਼ਤਮ ਹੋ ਗਿਆ ਹੈ। ਮੈਂ ਸਾਲਾਂ ਤੱਕ ਅਟੁੱਟ ਸਮਰਥਨ ਦੇਣ ਲਈ ਸਾਰੇ ਨੇਤਾਵਾਂ, ਸਹਿਕਰਮੀਆਂ ਅਤੇ ਵਰਕਰਾਂ ਦਾ ਧੰਨਵਾਦੀ ਹਾਂ।''
ਸ਼ਿਵ ਸੈਨਾ 'ਚ ਹੋ ਸਕਦੇ ਹਨ ਸ਼ਾਮਲ
ਰਾਜਨੀਤਕ ਗਲਿਆਰਿਆਂ 'ਚ ਪਿਛਲੇ ਕੁਝ ਦਿਨਾਂ ਤੋਂ ਚਰਚਾ ਹੈ ਕਿ ਦੇਵੜਾ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ 'ਚ ਸ਼ਾਮਲ ਹੋ ਸਕਦੇ ਹਨ। ਦੇਵੜਾ ਨੂੰ ਹਾਲ 'ਚ ਅਖਿਲ ਭਾਰਤੀ ਕਾਂਗਰਸ ਕਮੇਟੀ ਦਾ ਸੰਯੁਕਤ ਖਜ਼ਾਨਚੀ ਨਿਯੁਕਤ ਕੀਤਾ ਗਿਆ ਸੀ। ਦੇਵੜਾ ਨੇ ਦੱਖਣ ਮੁੰਬਈ ਲੋਕ ਸਭਾ ਸੀਟ 'ਤੇ ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ (ਯੂ.ਬੀ.ਟੀ.) ਦੇ ਦਾਅਵੇ ਨੂੰ ਅਸਵੀਕਾਰ ਕੀਤਾ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8