ਸ਼ਿਵ ਸੇਨਾ ਨੂੰ ਬਾਹਰੋ ਸਮਰਥਨ ਦੇਵੇਗੀ ਕਾਂਗਰਸ, ਵਿਧਾਨ ਸਭਾ ’ਚ ਪ੍ਰਧਾਨ ਅਹੁਦੇ ਦੀ ਰੱਖੀ ਸ਼ਰਤ
Monday, Nov 11, 2019 - 07:03 PM (IST)

ਮੁੰਬਈ – ਮਹਾਰਾਸ਼ਟਰ ਦੀ ਰਾਜਨੀਤੀ ’ਚ ਪਿਛਲੇ 15 ਦਿਨਾਂ ਤੋਂ ਜਾਰੀ ਵਿਵਾਦ ਅੱਜ ਖਤਮ ਹੋ ਗਿਆ ਹੈ। ਕਾਂਗਰਸ ਨੇ ਸ਼ਿਵ ਸੇਨਾ ਨੂੰ ਬਾਹਰੋ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਸ਼ਿਵ ਸੇਨਾ ਮੁਖੀ ਉਧਵ ਠਾਕਰੇ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਫੋਨ ’ਤੇ ਗੱਲ ਕਰ ਸਮਰਥਨ ਦੇਣ ਲਈ ਰਾਜੀ ਕਰ ਲਿਆ ਹੈ। ਇਸ ਦੇ ਨਾਲ ਹੀ ਸ਼ਿਵ ਸੇਨਾ ਦਾ ਸਰਕਾਰ ਬਣਾਉਣ ਦਾ ਰਾਹ ਸਾਫ ਹੋ ਗਿਆ ਹੈ। ਸੂਬੇ ’ਚ ਹੁਣ ਸ਼ਿਵ ਸੇਨਾ ਕਾਂਗਰਸ ਅਤੇ ਐੱਨ.ਸੀ.ਪੀ. ਗਠਜੋੜ ਦੀ ਸਰਕਾਰ ਬਣਾਉਣ ਦਾ ਰਾਸਤਾ ਸ਼ਾਫ ਹੋ ਗਿਆ ਹੈ।
ਮਹਾਰਾਸ਼ਟਰ ’ਚ ਵਿਧਾਨ ਸਭਾ ਸਰਕਾਰ ਨੂੰ ਬਾਹਰੋ ਸਮਰਥਨ ਦੇਣ ਦੇ ਬਦਲੇ ਕਾਂਗਰਸ ਨੇ ਵਿਧਾਨ ਸਭਾ ’ਚ ਸਪੀਕਰ ਦਾ ਅਹੁਦਾ ਦੇਣ ਦੀ ਸ਼ਰਤ ਰੱਖੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਦੋਵੇਂ ਦਲ ਕਾਮਨ ਮਿਨਿਮਮ ਪ੍ਰੋਗਰਾਮ ’ਤੇ ਨਾਲ ਆਉਣ ਲਈ ਤਿਆਰ ਹੋ ਗਏ ਹਨ ਪਰ ਕਾਂਗਰਸ ਸਰਕਾਰ ਅਤੇ ਵਿਧਾਨ ਸਭਾ ’ਚ ਆਪਣੀ ਮਜ਼ਬੂਤ ਪਕੜ ਚਾਹੁੰਦੀ ਹੈ। ਇਹੀ ਕਾਰਣ ਬਾਹਰ ਰਹਿ ਕੇ ਵੀ ਮਹਾਰਾਸ਼ਟਰ ਸਰਕਾਰ ’ਚ ਸਭ ਤੋਂ ਅਹਿਮ ਭੂਮਿਕਾ ਨਿਭਾਉਣਾ ਚਾਹੁੰਦੀ ਹੈ।