ਕਾਂਗਰਸ ਨੇ ਕੋਰੋਨਾ ਦੇ ਹਾਲਾਤ ''ਤੇ ਚਰਚਾ ਲਈ 17 ਅਪ੍ਰੈਲ ਨੂੰ CWC ਦੀ ਬੈਠਕ ਬੁਲਾਈ
Wednesday, Apr 14, 2021 - 04:49 PM (IST)
![ਕਾਂਗਰਸ ਨੇ ਕੋਰੋਨਾ ਦੇ ਹਾਲਾਤ ''ਤੇ ਚਰਚਾ ਲਈ 17 ਅਪ੍ਰੈਲ ਨੂੰ CWC ਦੀ ਬੈਠਕ ਬੁਲਾਈ](https://static.jagbani.com/multimedia/2021_4image_16_41_314693073congress.jpg)
ਨਵੀਂ ਦਿੱਲੀ- ਕਾਂਗਰਸ ਨੇ ਦੇਸ਼ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲਿਆਂ 'ਚ ਤੇਜ਼ ਵਾਧੇ ਦਰਮਿਆਨ ਮੌਜੂਦਾ ਹਾਲਾਤ 'ਤੇ ਚਰਚਾ ਲਈ 17 ਅਪ੍ਰੈਲ ਨੂੰ ਕਾਂਗਰਸ ਕਾਰਜ ਕਮੇਟੀ (ਸੀ.ਡਬਲਿਊ.ਸੀ.) ਦੀ ਬੈਠਕ ਬੁਲਾਈ ਹੈ। ਪਾਰਟੀ ਸੂਤਰਾਂ ਨੇ ਦੱਸਿਆ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਅਗਵਾਈ 'ਚ ਵੀਡੀਓ ਕਾਨਫਰੰਸ ਦੇ ਮਾਧਿਅਮ ਨਾਲ ਇਹ ਬੈਠਕ ਹੋਵੇਗੀ। ਇਸ 'ਚ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਸੀ.ਡਬਲਿਊ.ਸੀ. ਦੇ ਦੂਜੇ ਮੈਂਬਰ ਸ਼ਾਮਲ ਹੋਣਗੇ।
ਇਹ ਵੀ ਪੜ੍ਹੋ : ਕੋਰੋਨਾ ਦਾ ਕਹਿਰ : ਟੁੱਟੇ ਸਾਰੇ ਰਿਕਾਰਡ, ਦੇਸ਼ 'ਚ 1.84 ਲੱਖ ਨਵੇਂ ਮਾਮਲੇ ਆਏ ਸਾਹਮਣੇ
ਸੂਤਰਾਂ ਅਨੁਸਾਰ, ਇਸ ਬੈਠਕ 'ਚ ਕੋਰੋਨਾ ਲਾਗ਼ ਅਤੇ ਇਸ ਸਥਿਤੀ ਨਾਲ ਨਜਿੱਠਣ ਲਈ ਚੁੱਕੇ ਜਾਣ ਵਾਲੇ ਜ਼ਰੂਰੀ ਕਦਮਾਂ ਨੂੰ ਲੈ ਕੇ ਚਰਚਾ ਹੋਵੇਗੀ। ਇਸ 'ਚ ਸਰਕਾਰ ਤੋਂ ਜ਼ਰੂਰੀ ਕਦਮ ਚੁੱਕਣ ਦੀ ਮੰਗ ਨੂੰ ਲੈ ਕੇ ਪ੍ਰਸਤਾਵ ਵੀ ਪਾਸ ਕੀਤਾ ਜਾ ਸਕਦਾ ਹੈ। ਕਾਂਗਰਸ ਕੋਰੋਨਾ ਲਾਗ਼ ਦੀ ਸਥਿਤੀ ਨਾਲ ਨਜਿੱਠਣ ਦੇ ਸਰਕਾਰ ਦੇ ਤੌਰ-ਤਰੀਕਿਆਂ ਨੂੰ ਲੈ ਕੇ ਉਸ ਦੀ ਆਲੋਚਨਾ ਕਰਦੀ ਰਹੀ ਹੈ। ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੇ ਹਾਲ ਹੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਸੀ ਕਿ ਕੋਰੋਨਾ ਲਾਗ਼ ਵਿਰੁੱਧ ਟੀਕਾਕਰਨ ਦਾ ਵਿਸਥਾਰ ਕੀਤਾ ਜਾਵੇ।
ਇਹ ਵੀ ਪੜ੍ਹੋ : ਕੋਰੋਨਾ ਕਾਲ ਦੀਆਂ ਭਿਆਨਕ ਤਸਵੀਰਾਂ, ਸਸਕਾਰ ਲਈ ਘੱਟ ਪਏ ਸ਼ਮਸ਼ਾਨਘਾਟ, ਲਾਸ਼ਾਂ ਨਾਲ ਭਰੇ ਮੁਰਦਾਘਰ