ਚੀਨ ''ਤੇ ਨਿਰਭਰਤਾ ਨੂੰ ਉਤਸ਼ਾਹ ਦੇ ਰਹੀ ਹੈ ਭਾਜਪਾ : ਕਾਂਗਰਸ

08/04/2020 3:44:46 PM

ਨਵੀਂ ਦਿੱਲੀ- ਕਾਂਗਰਸ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) 'ਤੇ ਹਮਲਾ ਕਰਦੇ ਹੋਏ ਕਿਹਾ ਹੈ ਕਿ ਉਸ ਦੀਆਂ ਨੀਤੀਆਂ ਚੀਨ ਪੱਖੀ ਹਨ ਅਤੇ ਉਸ ਦੀਆਂ ਇਨ੍ਹਾਂ ਨੀਤੀਆਂ ਕਾਰਨ ਚੀਨ 'ਤੇ ਲਗਾਤਾਰ ਸਾਡੀ ਨਿਰਭਰਤਾ ਵਧ ਰਹੀ ਹੈ, ਜੋ ਦੇਸ਼ ਨੂੰ ਇਕ ਗੰਭੀਰ ਖਤਰੇ ਵੱਲ ਧੱਕ ਰਹੀ ਹੈ। ਕਾਂਗਰਸ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਮੰਗਲਵਾਰ ਨੂੰ ਕਿਹਾ,''ਭਾਜਪਾ ਭਾਰਤ 'ਚ ਚੀਨ ਨੂੰ ਸਿੱਧੇ ਵਿਦੇਸ਼ੀ ਨਿਵੇਸ਼-ਐੱਫ.ਡੀ.ਆਈ. ਦੇ ਮਾਧਿਅਮ ਨਾਲ ਖੁੱਲ੍ਹੇ ਨਿਵੇਸ਼ ਦੀ ਛੋਟ ਦੇ ਕੇ ਉਸ 'ਤੇ ਨਿਰਭਰਤਾ ਵਧਾਉਣ ਦਾ ਕੰਮ ਕਰ ਰਹੀ ਹੈ। ਭਾਰਤ 'ਚ ਚੀਨੀ ਨਿਵੇਸ਼ 'ਚ ਲਗਾਤਾਰ ਹੁੰਦਾ ਵਾਧਾ ਭਾਜਪਾ ਦੀ ਚੀਨ 'ਤੇ ਨਿਰਭਰਤਾ ਦੀ ਪੋਲ ਖੋਲ੍ਹ ਰਿਹਾ ਹੈ।''

PunjabKesariਪਾਰਟੀ ਨੇ ਕਿਹਾ ਕਿ ਭਾਜਪਾ ਦੀ ਚੀਨ ਪੱਖੀ ਨੀਤੀਆਂ ਕਾਰਨ ਹੀ ਦੇਸ਼ 'ਚ ਤੇਜ਼ੀ ਨਾਲ ਚੀਨੀ ਕੰਪਨੀਆਂ ਦਾ ਨਿਵੇਸ਼ ਵੱਧ ਰਿਹਾ ਹੈ ਅਤੇ ਹਰ ਸਾਲ ਇਸ 'ਚ ਵਾਧਾ ਹੋ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਭਾਰਤ 'ਚ ਚੀਨੀ ਐੱਫ.ਡੀ.ਆਈ. 2014 'ਚ 0.54 ਅਰਬ ਡਾਲਰ ਸੀ, ਜੋ 2019 'ਚ ਵੱਧ ਕੇ 4.14 ਅਰਬ ਡਾਲਰ ਪਹੁੰਚ ਗਿਆ ਹੈ। ਭਾਰਤ 'ਚ ਚੀਨੀ ਕੰਪਨੀਆਂ ਦਾ ਵਧਦਾ ਨਿਵੇਸ਼ ਦੇਸ਼ ਲਈ ਖਤਰਨਾਕ ਸਾਬਤ ਹੋ ਸਕਦਾ ਹੈ ਅਤੇ ਭਾਜਪਾ ਸਰਕਾਰ ਦੀ ਚੀਨ 'ਤੇ ਵੱਧਦੀ ਨਿਰਭਰਤਾ ਦੇਸ਼ ਨੂੰ ਇਕ ਵੱਡੇ ਖਤਰੇ ਵੱਲ ਧੱਕ ਰਹੀ ਹੈ। ਲੱਦਾਖ 'ਚ ਚੀਨੀ ਫੌਜੀਆਂ ਦੇ ਭਾਰਤੀ ਸਰਹੱਦ 'ਤੇ ਘੁਸਪੈਠ ਨੂੰ ਭਾਜਪਾ ਸਰਕਾਰ ਦੀ ਚੀਨ ਪੱਖੀ ਨੀਤੀ ਦਾ ਨਤੀਜਾ ਦੱਸਦੇ ਹੋਏ ਕਾਂਗਰਸ ਨੇ ਕਿਹਾ ਕਿ ਚੀਨ ਗਲਵਾਨ ਘਾਟੀ 'ਚ ਸਾਡੀ ਜ਼ਮੀਨ 'ਤੇ ਕਬਜ਼ਾ ਕਰ ਰਹੀ ਹੈ ਅਤੇ ਭਾਜਪਾ ਸਰਕਾਰ ਦਿੱਲੀ ਮੇਰਠ ਸੜਕ ਪ੍ਰਾਜੈਕਟ ਲਈ ਚੀਨੀ ਕੰਪਨੀ ਨੂੰ 1126 ਕਰੋੜ ਰੁਪਏ ਦਾ ਠੇਕਾ ਦੇ ਰਹੀ ਹੈ।


DIsha

Content Editor

Related News