ਝਾਰਖੰਡ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ 7 ਉਮੀਦਵਾਰਾਂ ਦਾ ਕੀਤਾ ਐਲਾਨ

Friday, Oct 25, 2024 - 02:45 AM (IST)

ਝਾਰਖੰਡ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ 7 ਉਮੀਦਵਾਰਾਂ ਦਾ ਕੀਤਾ ਐਲਾਨ

ਨਵੀਂ ਦਿੱਲੀ — ਕਾਂਗਰਸ ਨੇ ਝਾਰਖੰਡ ਵਿਧਾਨ ਸਭਾ ਚੋਣਾਂ ਲਈ ਦੂਜੀ ਸੂਚੀ ਜਾਰੀ ਕੀਤੀ, ਜਿਸ 'ਚ ਸੱਤ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨੇ ਕਿਹਾ ਕਿ ਜਿਨ੍ਹਾਂ ਉਮੀਦਵਾਰਾਂ ਦੇ ਨਾਂ ਇਸ ਸੂਚੀ ਵਿੱਚ ਹਨ, ਉਨ੍ਹਾਂ ਦੀ ਚੋਣ ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਨੇ ਕੀਤੀ ਹੈ।

ਉਨ੍ਹਾਂ ਕਿਹਾ ਕਿ ਪਾਰਟੀ ਨੇ ਪਾਕੁਰ ਤੋਂ ਕਾਂਗਰਸੀ ਆਗੂ ਆਲਮਗੀਰ ਆਲਮ ਦੀ ਪਤਨੀ ਨਿਸ਼ਾਤ ਆਲਮ ਨੂੰ ਟਿਕਟ ਦਿੱਤੀ ਹੈ। ਬਾਰ੍ਹੀ ਤੋਂ ਅਰੁਣ ਸਾਹੂ, ਕਾਂਕੇ (ਐਸ.ਯੂ) ਤੋਂ ਸੁਰੇਸ਼ ਕੁਮਾਰ ਬੈਥਾ, ਪੰਕੀ ਤੋਂ ਲਾਲ ਸੂਰਜ, ਡਾਲਟੇਨਗੰਜ ਤੋਂ ਕੇ.ਐਨ ਤ੍ਰਿਪਾਠੀ, ਬਿਸ਼ਰਾਮਪੁਰ ਤੋਂ ਸੁਧੀਰ ਕੁਮਾਰ ਚੰਦਰਵੰਸ਼ੀ ਅਤੇ ਛੱਤਰਪੁਰ (ਐਸ.ਯੂ) ਤੋਂ ਰਾਧਾ ਕ੍ਰਿਸ਼ਨ ਕਿਸ਼ੋਰ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ। ਪਾਰਟੀ ਨੇ ਮੰਗਲਵਾਰ ਨੂੰ ਝਾਰਖੰਡ ਵਿਧਾਨ ਸਭਾ ਚੋਣਾਂ ਲਈ 21 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ।


author

Inder Prajapati

Content Editor

Related News