‘ਦਰਬਾਰ ਮੂਵ’ 'ਤੇ ਮੁਕੰਮਲ ਰੋਕ ਇਕ ਗੈਰ ਸੰਵੇਦਨਸ਼ੀਲ ਫੈਸਲਾ: ਮਹਿਬੂਬਾ

Sunday, Jul 04, 2021 - 12:47 AM (IST)

‘ਦਰਬਾਰ ਮੂਵ’ 'ਤੇ ਮੁਕੰਮਲ ਰੋਕ ਇਕ ਗੈਰ ਸੰਵੇਦਨਸ਼ੀਲ ਫੈਸਲਾ: ਮਹਿਬੂਬਾ

ਸ਼੍ਰੀਨਗਰ - ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਦੀ ਮੁਖੀ ਮਹਿਬੂਬਾ ਮੁਫਤੀ ਨੇ ‘ਦਰਬਾਰ ਮੂਵ’ ਨੂੰ ਬੰਦ ਕਰਨ ਨੂੰ ਸ਼ਨੀਵਾਰ ਗੈਰ-ਸੰਵੇਦਨਸ਼ੀਲ ਫੈਸਲਾ ਕਰਾਰ ਦਿੱਤਾ ਅਤੇ ਕਿਹਾ ਕਿ ਗਰਮੀਆਂ ਤੇ ਸਰਦੀਆਂ ’ਚ ਦਫਤਰ ਨੂੰ ਇਧਰ-ਓਧਰ ਕਰਨ ਦੇ ਸਮਾਜਿਕ ਅਤੇ ਆਰਥਿਕ ਲਾਭ ਉਸ ’ਤੇ ਆਉਣ ਵਾਲੇ ਖਰਚ ਤੋਂ ਵੱਧ ਹਨ।

ਇਹ ਵੀ ਪੜ੍ਹੋ- ਕੋਰੋਨਾ ਦੀ ਤੀਜੀ ਲਹਿਰ ਅਕਤੂਬਰ-ਨਵੰਬਰ 'ਚ ਚੋਟੀ 'ਤੇ ਹੋਵੇਗੀ, ਵਿਗਿਆਨੀਆਂ ਨੇ ਦਿੱਤੀ ਚਿਤਾਵਨੀ

ਉਨ੍ਹਾਂ ਟਵੀਟ ਕੀਤਾ ਕਿ ਦਰਬਾਰ ਮੂਵ ਬੰਦ ਕਰਨ ਦਾ ਭਾਰਤ ਸਰਕਾਰ ਦਾ ਫੈਸਲਾ ਛੋਟੇ ਵਿਸ਼ਿਆਂ ’ਚ ਬੇਹੱਦ ਸਾਵਧਾਨੀ ਅਤੇ ਵੱਡੇ ਫੈਸਲਿਆਂ ’ਚ ਲਾਪ੍ਰਵਾਹੀ ਵਰਗਾ ਹੈ। ਗਰਮੀਆਂ ਅਤੇ ਸਰਦੀਆਂ ’ਚ ਦਫਤਰ ਨੂੰ ਇਧਰ-ਓਧਰ ਕਰਨ ਦੇ ਸਮਾਜਿਕ ਅਤੇ ਆਰਥਿਕ ਲਾਭ ਉਸ ’ਤੇ ਆਉਣ ਵਾਲੇ ਖਰਚੇ ਤੋਂ ਵੀ ਵੱਧ ਹਨ। ਇਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਅਜਿਹੇ ਗੈਰ ਸੰਵੇਦਨਸ਼ੀਲ ਫੈਸਲੇ ਅਜਿਹੇ ਲੋਕਾਂ ਲਈ ਹਨ ਜਿਨ੍ਹਾਂ ਨੂੰ ਜੰਮੂ-ਕਸ਼ਮੀਰ ਦੇ ਕਲਿਆਣ ਦਾ ਕੋਈ ਫਿਕਰ ਨਹੀਂ। ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਪਿਛਲੇ ਮਹੀਨੇ ਐਲਾਨ ਕੀਤਾ ਸੀ ਕਿ ਉਸ ਨੇ ਈ-ਦਫਤਰ ਨੂੰ ਪੂਰੀ ਤਰ੍ਹਾਂ ਅਪਣਾ ਲਿਆ ਹੈ। ਇਸ ਲਈ ਸਾਲ ਵਿਚ ਦੋ ਵਾਰ ਹੋਣ ਵਾਲੇ ਦਰਵਾਬ ਮੂਵ ’ਤੇ ਮੁਕੰਮਲ ਰੋਕ ਲਾ ਦਿੱਤੀ ਗਈ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News