ਗਣੇਸ਼ ਵਿਸਰਜਨ ਦੌਰਾਨ ਮਾਂਡਿਆ ’ਚ ਫਿਰਕੂ ਹਿੰਸਾ, ਭੀੜ ਨੇ ਕਈ ਦੁਕਾਨਾਂ ਨੂੰ ਲਗਾਈ ਅੱਗ

Thursday, Sep 12, 2024 - 03:03 AM (IST)

ਨਵੀਂ ਦਿੱਲੀ : ਕਰਨਾਟਕ ਦੇ ਨਾਗਮੰਗਲਾ ਮੰਡਿਆ ’ਚ ਗਣੇਸ਼ ਵਿਸਰਜਨ ਦੌਰਾਨ ਝੜਪ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਦੋ ਭਾਈਚਾਰਿਆਂ ਵਿਚਾਲੇ ਟਕਰਾਅ ਇੰਨਾ ਵਧ ਗਿਆ ਕਿ ਸਥਿਤੀ ਕਾਫੀ ਤਣਾਅਪੂਰਨ ਹੋ ਗਈ। ਪਤਾ ਲੱਗਾ ਹੈ ਕਿ ਸ਼ਰਾਰਤੀ ਅਨਸਰਾਂ ਵੱਲੋਂ ਪੇਂਟ ਦੀਆਂ ਦੁਕਾਨਾਂ, ਬਾਈਕ ਦੇ ਸ਼ੋਅਰੂਮ ਅਤੇ ਕੱਪੜਿਆਂ ਦੀਆਂ ਦੁਕਾਨਾਂ ਨੂੰ ਅੱਗ ਲਗਾ ਦਿੱਤੀ ਗਈ।

ਸਥਿਤੀ ’ਤੇ ਕਾਬੂ ਪਾਉਣ ਲਈ ਪੁਲਸ ਨੇ ਇਲਾਕੇ ’ਚ ਹਾਈ ਅਲਰਟ ਜਾਰੀ ਕਰ ਦਿੱਤਾ ਹੈ ਅਤੇ ਬੀ.ਐੱਨ.ਐੱਸ. ਆਈ.ਪੀ.ਸੀ. ਦੀ ਧਾਰਾ 163 ਲਾਗੂ ਕਰ ਦਿੱਤੀ ਗਈ ਹੈ। ਬਦਰੀਕੋਪੱਲੂ ਪਿੰਡ ਦੇ ਨੌਜਵਾਨ ਗਣੇਸ਼ ਵਿਸਰਜਨ ਲਈ ਜਲੂਸ ਕੱਢ ਰਹੇ ਸਨ। ਇਸ ਦੌਰਾਨ ਜਲੂਸ ਨਾਗਮੰਗਲਾ ਦੀ ਮੁੱਖ ਸੜਕ ’ਤੇ ਸਥਿਤ ਇਕ ਮਸਜਿਦ ਦੇ ਨੇੜੇ ਤੋਂ ਲੰਘ ਰਿਹਾ ਸੀ ਤਾਂ ਮਸਜਿਦ ਦੇ ਨੇੜਿਓਂ ਜਲੂਸ ’ਤੇ ਕਥਿਤ ਤੌਰ ’ਤੇ ਪੱਥਰ ਸੁੱਟੇ ਗਏ। ਇਸ ਘਟਨਾ ਕਾਰਨ ਸਥਿਤੀ ਵਿਗੜ ਗਈ ਅਤੇ ਦੋ ਭਾਈਚਾਰਿਆਂ ’ਚ ਝੜਪਾਂ ਸ਼ੁਰੂ ਹੋ ਗਈਆਂ।

 


Inder Prajapati

Content Editor

Related News