ਫਿਰਕੂ ਪਾਰਟੀਆਂ IS ਤੋਂ ਘੱਟ ਨਹੀਂ, ਧਰਮ ਦੇ ਨਾਮ ’ਤੇ ਕਰਦੀਆਂ ਹਨ ਲੋਕਾਂ ਦਾ ਕਤਲ : ਮਹਿਬੂਬਾ
Saturday, Nov 13, 2021 - 05:38 PM (IST)
ਜੰਮੂ (ਵਾਰਤਾ)– ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਮੁਖੀ ਅਤੇ ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਸ਼ਨੀਵਾਰ ਨੂੰ ਕਿਹਾ ਕਿ ਫਿਰਕੂ ਪਾਰਟੀਆਂ ਇਸਲਾਮਿਕ ਸਟੇਟ (ਆਈ.ਐੱਸ.) ਤੋਂ ਘੱਟ ਨਹੀਂ ਹਨ, ਕਿਉਂਕਿ ਇਹ ਧਰਮ ਅਤੇ ਫਿਰਕਾਪ੍ਰਸਤੀ ਦੀ ਆੜ ’ਚ ਲੋਕਾਂ ਦਾ ਕਤਲ ਕਰਦੀਆਂ ਹਨ।’’
ਇਹ ਵੀ ਪੜ੍ਹੋ ; ਦਿੱਲੀ ’ਚ ਪ੍ਰਦੂਸ਼ਣ ਦੀ ਸਥਿਤੀ ਗੰਭੀਰ, SC ਨੇ ਕਿਹਾ- ਸੰਭਵ ਹੋਵੇ ਤਾਂ 2 ਦਿਨ ਦਾ ਲਾਕਡਾਊਨ ਲਗਾ ਦਿਓ
ਮਹਿਬੂਬਾ ਮੁਫ਼ਤੀ ਨੇ ਕਿਹਾ,‘‘ਫਿਰਕੂ ਪਾਰਟੀਆਂ ਧਰਮ ਦੇ ਨਾਮ ’ਤੇ ਲੋਕਾਂ ਨੂੰ ਇਕ-ਦੂਜੇ ਨਾਲ ਲੜਾਉਣ, ਹਿੰਦੂ ਅਤੇ ਮੁਸਲਮਾਨ ਦਰਮਿਆਨ ਖੱਡ ਪੈਦਾ ਕਰਨ ਅਤੇ ਲੀਚਿੰਗ ਤੇ ਲੋਕਾਂ ਦੇ ਕਤਲ ਕਰਨ ਦਾ ਕੰਮ ਕਰ ਰਹੀਆਂ ਹਨ। ਕੀ ਇਨ੍ਹਾਂ ਦੀ ਤੁਲਨਾ ਆਈ.ਐੱਸ. ਜਾਂ ਇਸ ਤਰ੍ਹਾਂ ਦੇ ਕਿਸੇ ਅੱਤਵਾਦੀ ਸੰਗਠਨ ਨਾਲ ਨਹੀਂ ਕੀਤੀ ਜਾ ਸਕਦੀ ਹੈ, ਕਿਉਂਕਿ ਦੋਹਾਂ ਦਾ ਕੰਮ ਧਰਮ ਦੇ ਨਾਮ ’ਤੇ ਲੋਕਾਂ ਦਾ ਕਤਲ ਕਰਨਾ ਹੈ।’’
ਨੋਟ : ਇਸ ਖ਼ਬਰ ਸਬੰਧੀ ਕੀ ਹੈ ਤੁਹਾਡੇ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ