ਕੋਟਾ ਖੁਦਕੁਸ਼ੀ ਮਾਮਲੇ ’ਤੇ ਕਮੇਟੀ ਦੀ ਸਿਫਾਰਿਸ਼, ਪੜ੍ਹਾਈ ਦੇ ਘੰਟੇ ਘੱਟ ਕਰੋ, ਮਨੋਰੰਜਕ ਸਰਗਰਮੀਆਂ ਸ਼ੁਰੂ ਕਰੋ
Tuesday, Sep 05, 2023 - 12:33 PM (IST)
ਕੋਟਾ (ਭਾਸ਼ਾ)- ਉੱਚ ਪੱਧਰੀ ਅਧਿਕਾਰ ਪ੍ਰਾਪਤ ਕਮੇਟੀ ਨੇ ਸੋਮਵਾਰ ਨੂੰ ਇੱਥੇ ਕੋਚਿੰਗ ਸੈਂਟਰਾਂ ਨੂੰ ਪੜ੍ਹਾਈ ਦੇ ਘੰਟੇ ਘੱਟ ਕਰਨ ਅਤੇ ਵਿਦਿਆਰਥੀਆਂ ਦੀ ਰੋਜ਼ਮੱਰਾ ’ਚ ਮਨੋਰੰਜਕ ਸਰਗਰਮੀਆਂ ਨੂੰ ਜੋੜ ਕੇ ਉਨ੍ਹਾਂ ਲਈ ਇਕ ਢੁੱਕਵਾਂ ਮਾਹੌਲ ਬਣਾਉਣ ਦੀ ਸਿਫਾਰਿਸ਼ ਕੀਤੀ। ਕੋਟਾ ਦੇ ਜ਼ਿਲ੍ਹਾ ਅਧਿਕਾਰੀ ਓ. ਪੀ . ਬੁਨਕਰ ਨੇ ਮੀਟਿੰਗ ਤੋਂ ਬਾਅਦ ਮੀਡੀਆ ਨੂੰ ਦੱਸਿਆ ਕਿ ਇਹ ਸਿਫਾਰਿਸ਼ ਖੁਦਕੁਸ਼ੀ ਦੀਆਂ ਘਟਨਾਵਾਂ ਰੋਕਣ ਲਈ ਮਾਹਰਾਂ ਅਤੇ ਸਮਾਜ ਭਲਾਈ ਸੰਗਠਨਾਂ ਅਤੇ ਆਤਮਿਕ ਅਤੇ ਯੋਗ ਭਾਈਚਾਰਿਆਂ ਦੇ ਪ੍ਰਤੀਨਿਧੀਆਂ ਦੇ ਨਾਲ ਸੂਬਾ ਪੱਧਰੀ ਕਮੇਟੀ ਦੀ ਮੀਟਿੰਗ ਤੋਂ ਬਾਅਦ ਕੀਤੀ ਗਈ ਹੈ।
ਇਹ ਵੀ ਪੜ੍ਹੋ : ਕੋਟਾ 'ਚ 22 ਵਿਦਿਆਰਥੀਆਂ ਦਾ ਖ਼ੁਦਕੁਸ਼ੀ ਮਾਮਲਾ : ਕੋਚਿੰਗ ਸੰਸਥਾਵਾਂ ਨੂੰ ਜਾਰੀ ਹੋਇਆ ਇਹ ਨਿਰਦੇਸ਼
ਇੱਥੇ ਕੋਚਿੰਗ ਕਲਾਸਾਂ ਲੈਣ ਵਾਲੇ ਨੀਟ ਅਤੇ ਜੇ. ਈ. ਈ . ਉਮੀਦਵਾਰਾਂ ਵੱਲੋਂ ਖੁਦਕੁਸ਼ੀ ਦੀਆਂ ਵਧਦੀਆਂ ਘਟਨਾਵਾਂ ਸਬੰਧੀ ਅਗਸਤ ’ਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਇਸ ਕਮੇਟੀ ਦਾ ਗਠਨ ਕੀਤਾ ਸੀ। ਹਿਤਧਾਰਕਾਂ ਤੋਂ ਪ੍ਰਾਪਤ ਸਿਫਾਰਿਸ਼ਾਂ ਦੇ ਆਧਾਰ ’ਤੇ ਕਮੇਟੀ ਆਪਣੀ ਰਿਪੋਰਟ ਤਿਆਰ ਕਰ ਕੇ ਸੂਬਾ ਸਰਕਾਰ ਨੂੰ ਸੌਂਪੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8