ਦਿੱਲੀ ਵਿਧਾਨ ਸਭਾ ਦੀ ਕਮੇਟੀ ਨੇ ਫੇਸਬੁੱਕ ਨੂੰ ''ਅੰਤਿਮ ਨੋਟਿਸ'' ਕੀਤਾ ਜਾਰੀ

Tuesday, Sep 15, 2020 - 05:29 PM (IST)

ਦਿੱਲੀ ਵਿਧਾਨ ਸਭਾ ਦੀ ਕਮੇਟੀ ਨੇ ਫੇਸਬੁੱਕ ਨੂੰ ''ਅੰਤਿਮ ਨੋਟਿਸ'' ਕੀਤਾ ਜਾਰੀ

ਨਵੀਂ ਦਿੱਲੀ— ਦਿੱਲੀ ਵਿਧਾਨ ਸਭਾ ਦੀ ਇਕ ਕਮੇਟੀ ਨੇ ਫੇਸਬੁੱਕ 'ਤੇ ਲੱਗੇ ਦੋਸ਼ਾਂ ਦੀ ਸੁਣਵਾਈ ਦੌਰਾਨ ਉਸ ਦਾ ਕੋਈ ਪ੍ਰਤੀਨਿਧੀ ਪੇਸ਼ ਨਾ ਹੋਣ 'ਤੇ ਮੰਗਲਵਾਰ ਨੂੰ ਉਸ ਨੂੰ ਅੰਤਿਮ ਨੋਟਿਸ ਜਾਰੀ ਕੀਤਾ। ਵਿਧਾਨ ਸਭਾ ਦੀ ਸ਼ਾਂਤੀ ਅਤੇ ਸਦਭਾਵਨਾ ਕਮੇਟੀ ਦੇ ਪ੍ਰਧਾਨ ਅਤੇ 'ਆਪ' ਵਿਧਾਇਕ ਰਾਘਵ ਚੱਢਾ ਨੇ ਸੁਣਵਾਈ ਦੌਰਾਨ ਕਿਹਾ ਕਿ ਫੇਸਬੁੱਕ ਦੇ ਕਿਸੇ ਪ੍ਰਤੀਨਿਧੀ ਦਾ ਕਮੇਟੀ ਦੇ ਸਾਹਮਣੇ ਪੇਸ਼ ਨਾ ਹੋਣਾ, ਨਾ ਸਿਰਫ ਵਿਧਾਨ ਸਭਾ ਦੀ ਉਲੰਘਣਾ ਹੈ ਸਗੋਂ ਦਿੱਲੀ ਦੇ 2 ਕਰੋੜ ਲੋਕਾਂ ਦਾ ਅਪਮਾਨ ਹੈ। 

PunjabKesari

ਕਮੇਟੀ ਨੇ ਪਿਛਲੇ ਹਫ਼ਤੇ ਫੇਸਬੁੱਕ-ਭਾਰਤ ਦੇ ਉੱਪ ਪ੍ਰਧਾਨ ਅਤੇ ਮੈਨੇਜਿੰਗ ਡਾਇਰੈਕਟਰ ਅਜਿਤ ਮੋਹਨ ਨੂੰ ਨੋਟਿਸ ਭੇਜ ਕੇ ਦੇਸ਼ ਵਿਚ ਨਫ਼ਰਤ ਵਾਲੀ ਸਮੱਗਰੀ 'ਤੇ ਰੋਕ ਲਾਉਣ ਲਈ ਕਾਰਵਾਈ ਨਾ ਕਰਨ ਦੀਆਂ ਸ਼ਿਕਾਇਤਾਂ ਦੇ ਸੰਬੰਧ ਵਿਚ ਪੇਸ਼ ਹੋਣ ਲਈ ਕਿਹਾ ਸੀ। ਚੱਢਾ ਨੇ ਕਿਹਾ ਕਿ ਫੇਸਬੁੱਕ ਦੇ ਵਕੀਲ ਨੇ ਕਮੇਟੀ ਦੇ ਨੋਟਿਸ ਦੇ ਜਵਾਬ ਵਿਚ ਕਿਹਾ ਹੈ ਕਿ ਮਾਮਲਾ ਸੰਸਦ ਦੇ ਸਾਹਮਣੇ ਵਿਚਾਰਧੀਨ ਹੈ। ਇਸ ਨੂੰ ਮਨਜ਼ੂਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਕਮੇਟੀ ਦੇ ਸਾਹਮਣੇ ਪੇਸ਼ ਹੋਣ 'ਚ ਫੇਸਬੁੱਕ ਦੀ ਨਾਕਾਮੀ ਦਰਸਾਉਂਦੀ ਹੈ ਕਿ ਉਹ ਦਿੱਲੀ ਦੰਗਿਆਂ 'ਚ ਆਪਣੀ ਭੂਮਿਕਾ ਲੁਕਾਉਣਾ ਚਾਹੁੰਦੀ ਹੈ।

ਚੱਢਾ ਨੇ ਕਮੇਟੀ ਦੇ ਮੈਂਬਰਾਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਫੇਸਬੁੱਕ ਨੂੰ ਅੰਤਿਮ ਨੋਟਿਸ ਜਾਰੀ ਕਰਨ ਦਾ ਫ਼ੈਸਲਾ ਕੀਤਾ। ਵਿਧਾਨ ਸਭਾ ਕਮੇਟੀ ਨੇ 'ਵਾਲ ਸਟਰੀਟ ਜਨਰਲ' ਦੀ ਇਕ ਖ਼ਬਰ ਮਗਰੋਂ ਇਹ ਕਾਰਵਾਈ ਸ਼ੁਰੂ ਕੀਤੀ, ਜਿਸ 'ਚ ਦਾਅਵਾ ਕੀਤਾ ਗਿਆ ਹੈ ਕਿ ਫੇਸਬੁੱਕ ਇੰਡੀਆ ਦੇ ਇਕ ਸੀਨੀਅਰ ਨੀਤੀ ਨਿਰਮਾਣ ਨੇ ਕਥਿਤ ਰੂਪ ਨਾਲ ਭੜਕਾਊ ਪੋਸਟ ਸਾਂਝਾ ਕਰਨ ਵਾਲੇ ਤੇਲੰਗਾਨਾ ਦੇ ਭਾਜਪਾ ਵਿਧਾਇਕ ਨੂੰ ਸਥਾਈ ਰੂਪ ਨਾਲ ਪਾਬੰਦੀ ਲਾਉਣ 'ਚ ਰੁਕਾਵਟ ਪੈਦਾ ਕੀਤੀ ਸੀ।


author

Tanu

Content Editor

Related News