ਸਰਕਾਰ ਗਰੀਬ ਤੋਂ ਗਰੀਬ ਦੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਚਨਬੱਧ: PM ਮੋਦੀ

05/04/2022 4:04:32 PM

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕਿਹਾ ਕਿ ਸਰਕਾਰ ਗਰੀਬ ਤੋਂ ਗਰੀਬ ਲੋਕਾਂ ਦੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ ਅਤੇ ਉਨ੍ਹਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਬੁਨਿਆਦੀ ਢਾਂਚਾ ਤਿਆਰ ਕਰੇਗੀ। ਪ੍ਰਧਾਨ ਮੰਤਰੀ ਮੋਦੀ ਨੇ ਆਫ਼ਤ ਦੀ ਦ੍ਰਿਸ਼ਟੀ ਤੋਂ ਟਿਕਾਊ ਬੁਨਿਆਦੀ ਢਾਂਚੇ (CDRI) ’ਤੇ ਕੌਮਾਂਤਰੀ ਸੰਮੇਲਨ ’ਚ ਆਪਣੇ ਵੀਡੀਓ ਸੰਦੇਸ਼ ’ਚ ਕਿਹਾ ਕਿ ਟਿਕਾਊ ਵਿਕਾਸ ਟੀਚਿਆਂ ਦਾ ਸੰਕਲਪ ਇਹ ਹੈ ਕਿ ਕੋਈ ਵੀ ਵਿਅਕਤੀ ਪਿੱਛੇ ਨਾ ਰਹੇ। ਇਸ ਸੈਸ਼ਨ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ, ਘਾਨਾ ਦੇ ਰਾਸ਼ਟਰਪਤੀ ਨਾਨਾ ਅਕੂਫੋ-ਆਡੋ, ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਅਤੇ ਮੈਡਾਗਾਸਕਰ ਦੇ ਰਾਸ਼ਟਰਪਤੀ ਐਂਡਰੀ ਨਿਰਿਨਾ ਰਾਜੋਏਲੀਨਾ ਨੇ ਵੀ ਸੰਬੋਧਿਤ ਕੀਤਾ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਬੁਨਿਆਦੀ ਢਾਂਚਾ ਲੋਕਾਂ ਲਈ ਹੁੰਦਾ ਹੈ ਅਤੇ ਉਸ ਦਾ ਮਕਸਦ ਉਨ੍ਹਾਂ ਨੂੰ ਉੱਚ ਪੱਧਰੀ, ਭਰੋਸੇਮੰਦ ਅਤੇ ਟਿਕਾਊ ਸੇਵਾਵਾਂ ਬਰਾਬਰ ਰੂਪ ਨਾਲ ਪ੍ਰਾਪਤ ਹੋਵੇ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਢਾਂਚਾਗਚ ਵਿਕਾਸ ਦੀ ਗਾਥਾ ਦੇ ਕੇਂਦਰ ’ਚ ਲੋਕ ਹੋਣੇ ਚਾਹੀਦੇ ਹਨ ਅਤੇ ਭਾਰਤ ’ਚ ਇਹ ਹੀ ਕਰ ਰਹੇ ਹਾਂ। ਸਿੱਖਿਆ, ਸਿਹਤ, ਪੀਣ ਵਾਲਾ ਪਾਣੀ, ਬਿਜਲੀ, ਟਰਾਂਸਪੋਰਟ ਅਤੇ ਹੋਰ ਖੇਤਰਾਂ ’ਚ ਅਸੀਂ ਜਲਵਾਯੂ ਤਬਦੀਲੀ ਦੀ ਚੁਣੌਤੀ ਦਾ ਵੀ ਸਿੱਧੇ ਰੂਪ ਨਾਲ ਮੁਕਾਬਲਾ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਮਨੁੱਖੀ ਸਮਰੱਥਾਵਾਂ ਦੇ ਵੱਧ ਤੋਂ ਵੱਧ ਇਸਤੇਮਾਲ ਲਈ ਬੁਨਿਆਦੀ ਢਾਂਚਾ ਜ਼ਰੂਰੀ ਹੈ। ਬੁਨਿਆਦੀ ਢਾਂਚਾ ਨੂੰ ਨੁਕਸਾਨ ਹੋਣ ਦਾ ਮਤਲਬ ਹੈ ਕਿ ਪੀੜ੍ਹੀਆਂ ਨੂੰ ਨੁਕਸਾਨ। 

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਧੁਨਿਕ ਤਕਨਾਲੋਜੀ ਅਤੇ ਗਿਆਨ ਸਾਡੇ ਕੋਲ ਹੈ, ਕੀ ਅਸੀਂ ਅਜਿਹਾ ਟਿਕਾਊ ਬੁਨਿਆਦੀ ਢਾਂਚਾ ਬਣਾ ਸਕਦੇ ਹਾਂ, ਜੋ ਲੰਬੇ ਸਮੇਂ ਤੱਕ ਚਲੇ? ਉਨ੍ਹਾਂ ਨੇ ਕਿਹਾ ਕਿ ਸੀ. ਡੀ. ਆਰ. ਆਈ. ਦਾ ਗਠਨ ਦਰਅਸਲ ਇਸੇ ਚੁਣੌਤੀ ਦਾ ਜਵਾਬ ਹੈ। ਮੋਦੀ ਨੇ ਕਿਹਾ ਸਾਨੂੰ ਆਪਣੇ ਭਵਿੱਖ ਨੂੰ ਟਿਕਾਊ ਬਣਾਉਣ ਲਈ ਟਿਕਾਊ ਬੁਨਿਆਦੀ ਢਾਂਚੇ ਲਈ ਕੰਮ ਕਰਨਾ ਹੋਵੇਗਾ। ਟਿਕਾਊ ਬੁਨਿਆਦੀ ਢਾਂਚਾ ਆਉਣ ਵਾਲੇ ਸਮੇਂ ਦੀ ਪ੍ਰਮੁੱਖ ਜ਼ਰੂਰਤ ਹੋਵੇਗੀ। ਜੇਕਰ ਅਸੀਂ ਟਿਕਾਊ ਬੁਨਿਆਦੀ ਢਾਂਚਾ ਬਣਾ ਸਕੀਏ ਤਾਂ ਆਫ਼ਤਾਂ ਤੋਂ ਨਾ ਸਿਰਫ਼ ਅਸੀਂ ਬਚ ਸਕਾਂਗੇ ਸਗੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਅ ਸਕਾਂਗੇ।


Tanu

Content Editor

Related News