ਯੋਗੀ ਕੈਬਨਿਟ ਦਾ ਵੱਡਾ ਫੈਸਲਾ, ਕਾਨਪੁਰ ਅਤੇ ਵਾਰਾਣਸੀ ''ਚ ਲਾਗੂ ਹੋਈ ਕਮਿਸ਼ਨਰੇਟ ਪ੍ਰਣਾਲੀ
Friday, Mar 26, 2021 - 12:13 AM (IST)
ਲਖਨਊ - ਲਖਨਊ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਇੱਥੇ ਮੁੱਖ ਮੰਤਰੀ ਰਿਹਾਇਸ਼ 'ਤੇ ਹੋਈ ਕੈਬਨਿਟ ਬੈਠਕ ਦੌਰਾਨ ਕਾਨਪੁਰ ਅਤੇ ਵਾਰਾਣਸੀ ਵਿੱਚ ਵੀ ਕਮਿਸ਼ਨਰੇਟ ਸਿਸਟਮ ਲਾਗੂ ਕਰਣ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਦੌਰਾਨ ਕਾਨਪੁਰ ਨਗਰ ਵਿੱਚ ਕਮਿਸ਼ਨਰੇਟ ਸਿਸਟਮ ਲਾਗੂ ਕੀਤਾ ਗਿਆ ਹੈ ਅਤੇ ਕਾਨਪੁਰ ਦਿਹਾਤ ਨੂੰ ਆਉਟਰ ਬਣਾਇਆ ਗਿਆ ਹੈ। ਅਜਿਹਾ ਹੀ ਵਾਰਾਣਸੀ ਵਿੱਚ ਵੀ ਹੋਇਆ ਹੈ ਅਤੇ ਉੱਥੇ ਵਾਰਾਣਸੀ ਆਉਟਰ ਨੂੰ ਦਿਹਾਤੀ ਬਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਪੰਚਾਇਤੀ ਚੋਣਾਂ ਦੀ ਨੋਟੀਫਿਕੇਸ਼ਨ ਤੋਂ ਪਹਿਲਾਂ ਹੀ ਯੋਗੀ ਸਰਕਾਰ ਨੇ ਇਹ ਵੱਡਾ ਫੈਸਲਾ ਕਰ ਲਿਆ ਹੈ।
ਇਹ ਵੀ ਪੜ੍ਹੋ- ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਦਾ ਐਲਾਨ, ਜਾਣੋ ਕੀ ਕੀ ਰਹੇਗਾ ਬੰਦ
ਉਥੇ ਹੀ ਦੂਜੇ ਪਾਸੇ ਆਈ.ਪੀ.ਐੱਸ. ਅਧਿਕਾਰੀਆਂ ਦੀ ਤਬਾਦਲਾ ਸੂਚੀ ਆਉਣ ਦੀ ਉਮੀਦ ਹੈ। ਸੂਤਰਾਂ ਮੁਤਾਬਕ ਗਾਜ਼ੀਆਬਾਦ ਵਿੱਚ ਡੀ.ਆਈ.ਜੀ./ਐੱਸ.ਐੱਸ.ਪੀ. ਦੀ ਤਾਇਨਾਤੀ ਕੀਤੀ ਜਾਵੇਗੀ। ਨੋਇਡਾ ਪੁਲਸ ਕਮਿਸ਼ਨਰੇਟ ਵਿੱਚ ਵੀ ਬਦਲਾਅ ਦੀ ਚਰਚਾ ਹੈ। ਦੱਸਿਆ ਜਾ ਰਿਹਾ ਹੈ ਕਿ ਅਕਾਸ਼ ਕੁਲਹਰਿ, ਸ਼ਲਭ ਮਾਥੁਰ ਦੌੜ ਵਿੱਚ ਸਭ ਤੋਂ ਅੱਗੇ ਚੱਲ ਰਹੇ ਹਨ।
ਇਹ ਵੀ ਪੜ੍ਹੋ- ਅਸਾਮ 'ਚ BJP ਉਮੀਦਵਾਰ ਨੇ ਬੀਫ ਨੂੰ ਦੱਸਿਆ ਭਾਰਤ ਦਾ ਰਾਸ਼ਟਰੀ ਪਕਵਾਨ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।