ਮਹੀਨੇ ਦੇ ਪਹਿਲੇ ਹੀ ਦਿਨ ਮਹਿੰਗਾਈ ਦਾ ਝਟਕਾ: ਕਮਰਸ਼ੀਅਲ LPG ਸਿਲੰਡਰ ਹੋਇਆ ਮਹਿੰਗਾ, ਚੈੱਕ ਕਰੋ ਨਵੇਂ ਰੇਟ
Tuesday, Sep 01, 2026 - 06:45 AM (IST)
ਨਵੀਂ ਦਿੱਲੀ : ਸਤੰਬਰ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਐੱਲਪੀਜੀ ਖਪਤਕਾਰਾਂ ਲਈ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਅੱਜ 1 ਸਤੰਬਰ ਤੋਂ ਲਾਗੂ ਹੋਣ ਵਾਲੀਆਂ ਨਵੀਆਂ ਦਰਾਂ ਅਨੁਸਾਰ ਘਰੇਲੂ ਐੱਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ, ਜਿਸ ਨਾਲ ਆਮ ਰਸੋਈ ਬਜਟ ਨੂੰ ਵੱਡੀ ਰਾਹਤ ਮਿਲੀ ਹੈ। ਹਾਲਾਂਕਿ, ਕਮਰਸ਼ੀਅਲ ਐੱਲਪੀਜੀ ਸਿਲੰਡਰਾਂ ਦੇ ਖਪਤਕਾਰਾਂ ਨੂੰ ਕੀਮਤਾਂ ਵਿੱਚ ਵਾਧੇ ਦਾ ਸਾਹਮਣਾ ਕਰਨਾ ਪਵੇਗਾ। ਦੇਸ਼ ਭਰ 'ਚ 19 ਕਿਲੋਗ੍ਰਾਮ ਵਾਲੇ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਵਿੱਚ 9.50 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਹ ਵਾਧਾ ਜੰਮੂ-ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਅਤੇ ਗੁਜਰਾਤ ਤੋਂ ਲੈ ਕੇ ਉੱਤਰ-ਪੂਰਬ ਸੂਬਿਆਂ ਤੱਕ ਪੂਰੇ ਦੇਸ਼ ਵਿੱਚ ਲਾਗੂ ਹੋ ਗਈ ਹੈ।
ਪ੍ਰਮੁੱਖ ਸ਼ਹਿਰਾਂ 'ਚ ਕਮਰਸ਼ੀਅਲ ਸਿਲੰਡਰ ਦੀਆਂ ਨਵੀਆਂ ਕੀਮਤਾਂ
ਇੰਡੀਅਨ ਆਇਲ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ 19 ਕਿਲੋਗ੍ਰਾਮ ਕਮਰਸ਼ੀਅਲ ਸਿਲੰਡਰ ਦੀ ਕੀਮਤ ₹9.50 ਵੱਧ ਕੇ ₹2,747.50 ਹੋ ਗਈ ਹੈ, ਇਸਦੀ ਪਹਿਲਾਂ ਕੀਮਤ ₹2,738 ਸੀ। ਚੇਨਈ ਵਿੱਚ ਇੱਕ ਕਮਰਸ਼ੀਅਲ ਸਿਲੰਡਰ ਦੀ ਕੀਮਤ ਵੀ ਹੁਣ ₹2,916.50 ਹੋ ਗਈ ਹੈ, ਜੋ ਕਿ ਕੱਲ੍ਹ ਤੱਕ ਇਹ ₹2,906 ਦਾ ਵਿਕ ਰਿਹਾ ਸੀ।
ਇਹ ਵੀ ਪੜ੍ਹੋ : ਸਾਊਦੀ ਤੋਂ ਦਿੱਲੀ ਆ ਰਹੀ Air India ਦੀ ਫਲਾਈਟ 'ਚ ਬੰਬ ਦੀ ਧਮਕੀ, ਅਹਿਮਦਾਬਾਦ 'ਚ ਕਰਵਾਈ ਐਮਰਜੈਂਸੀ ਲੈਂਡਿੰਗ
5 ਕਿਲੋਗ੍ਰਾਮ ਵਾਲੇ ਛੋਟੇ ਸਿਲੰਡਰਾਂ ਦਾ ਹਾਲ
ਛੋਟੇ ਸਿਲੰਡਰਾਂ ਦੇ ਸੰਬੰਧ ਵਿੱਚ ਮਿਆਰੀ 5 ਕਿਲੋਗ੍ਰਾਮ LPG ਸਿਲੰਡਰ ਦੀ ਦਰ ₹349.50 'ਤੇ ਬਦਲੀ ਨਹੀਂ ਗਈ ਹੈ ਅਤੇ XTRALITE ਸਿਲੰਡਰ ₹339 'ਤੇ ਬਣਿਆ ਹੋਇਆ ਹੈ। ਹਾਲਾਂਕਿ, 5 ਕਿਲੋਗ੍ਰਾਮ ਗੈਰ-ਘਰੇਲੂ ਭਰੇ ਸਿਲੰਡਰ ਦੀ ਕੀਮਤ ਵਿੱਚ ਵਾਧਾ ਦਰਜ ਕੀਤਾ ਗਿਆ ਹੈ, ਜੋ ਕਿ ₹762 ਤੋਂ ਵੱਧ ਕੇ ₹764 ਹੋ ਗਿਆ ਹੈ।
ਮੁੰਬਈ 'ਚ ਸਭ ਤੋਂ ਸਸਤਾ ਤਾਂ ਲੇਹ 'ਚ ਮਿਲ ਰਿਹਾ ਸਭ ਤੋਂ ਮਹਿੰਗਾ ਸਿਲੰਡਰ
ਅੰਕੜਿਆਂ ਅਨੁਸਾਰ, ਦੇਸ਼ ਵਿੱਚ ਸਭ ਤੋਂ ਸਸਤੇ ਘਰੇਲੂ ਅਤੇ ਕਮਰਸ਼ੀਅਲ LPG ਸਿਲੰਡਰ ਮੁੰਬਈ ਵਿੱਚ ਉਪਲਬਧ ਹਨ। ਮੁੰਬਈ ਵਿੱਚ ਘਰੇਲੂ ਸਿਲੰਡਰ ₹941.50 ਅਤੇ ਕਮਰਸ਼ੀਅਲ ਸਿਲੰਡਰ ₹2,701 (ਅਗਸਤ ਵਿੱਚ ₹2,691.50 ਸੀ) ਦਾ ਹੈ।
ਇਹ ਵੀ ਪੜ੍ਹੋ : ਨਗਰ ਨਿਗਮ ਨੇ ਕਾਰਾਬਾਰਾ ਰੋਡ 'ਤੇ ਛੇ ਗੈਰ-ਕਾਨੂੰਨੀ ਦੁਕਾਨਾਂ ਕੀਤੀਆਂ ਸੀਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
