ਭਿਆਨਕ ਹਾਦਸਾ, ਦੋ ਕਾਰਾਂ ਵਿਚਾਲੇ ਹੋਈ ਜ਼ਬਰਦਸਤ ਟੱਕਰ, 7 ਲੋਕਾਂ ਦੀ ਮੌਤ

Saturday, Jun 29, 2024 - 10:50 AM (IST)

ਭਿਆਨਕ ਹਾਦਸਾ, ਦੋ ਕਾਰਾਂ ਵਿਚਾਲੇ ਹੋਈ ਜ਼ਬਰਦਸਤ ਟੱਕਰ, 7 ਲੋਕਾਂ ਦੀ ਮੌਤ

ਛੱਤਰਪਤੀ ਸੰਭਾਜੀਨਗਰ- ਮਹਾਰਾਸ਼ਟਰ 'ਚ ਮਰਾਠਵਾੜਾ ਦੇ ਜਲਾਨਾ ਜ਼ਿਲ੍ਹੇ ਦੇ ਕਦਵੰਚੀ ਪਿੰਡ ਕੋਲ ਦੋ ਕਾਰਾਂ ਵਿਚਾਲੇ ਹੋਈ ਟੱਕਰ 'ਚ 7 ਲੋਕਾਂ ਦੀ ਮੌਤ ਹੋ ਗਈ ਅਤੇ 4 ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਪੁਲਸ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਮੁਤਾਬਕ ਹਾਦਸਾ ਸ਼ੁੱਕਰਵਾਰ ਦੀ ਰਾਤ ਕਰੀਬ 11 ਵਜੇ ਮੁੰਬਈ-ਨਾਗਪੁਰ ਸਮਰਿੱਧੀ ਐਕਸਪ੍ਰੈੱਸਵੇਅ 'ਤੇ ਵਾਪਰਿਆ। ਹਾਦਸੇ ਦੇ ਸਮੇਂ ਨਾਗਪੁਰ ਤੋਂ ਮੁੰਬਈ ਜਾ ਰਹੀ ਇਕ ਕਾਰ ਦੀ ਉਲਟ ਦਿਸ਼ਾ ਤੋਂ ਆ ਰਹੀ ਦੂਜੀ ਕਾਰ ਨਾਲ ਟਕਰਾ ਗਈ।

ਟੱਕਰ ਇੰਨੀ ਜ਼ਬਰਦਸਤ ਸੀ ਕਿ ਇਕ ਕਾਰ ਉਛਲ ਕੇ ਐਕਸਪ੍ਰੈੱਸਵੇਅ 'ਤੇ ਲੱਗੇ ਬੈਰੀਕੇਡ 'ਤੇ ਜਾ ਡਿੱਗੀ, ਜਿਸ ਕਾਰਨ ਇਨ੍ਹਾਂ ਕਾਰਾਂ ਵਿਚ ਸਵਾਰ 7 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 4 ਯਾਤਰੀ ਜ਼ਖ਼ਮੀ ਹੋ ਗਏ। ਜ਼ਖ਼ਮੀ ਯਾਤਰੀਆਂ ਨੂੰ ਜਾਲਨਾ ਦੇ ਸਰਕਾਰੀ ਹਸਪਤਾਲ ਵਿਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਜ਼ਖ਼ਮੀਆਂ ਵਿਚੋਂ ਦੋ ਦੀ ਹਾਲਤ ਗੰਭੀਕ ਦੱਸੀ ਜਾ ਰਹੀ ਹੈ। ਪੁਲਸ ਮ੍ਰਿਤਕਾਂ ਦੀ ਪਛਾਣ ਕਰ ਰਹੀ ਹੈ। ਇਸ ਘਟਨਾ ਤੋਂ ਇਲਾਕੇ ਵਿਚ ਗੁੱਸੇ ਦੀ ਲਹਿਰ ਹੈ। ਇਸ ਦਰਮਿਆਨ ਹਾਦਸੇ ਦੀ ਸੂਚਨਾ ਮਿਲਦੇ ਹੀ ਬਚਾਅ ਦਲ, ਸਮਰਿੱਧੀ ਹਾਈਵੇਅ ਪੁਲਸ ਅਤੇ ਜਾਲਨਾ ਪੁਲਸ ਮੌਕੇ 'ਤੇ ਪਹੁੰਚੀ ਅਤੇ ਲਾਸ਼ਾਂ ਨੂੰ ਬਾਹਰ ਕੱਢ ਕੇ ਪੋਸਟਮਾਰਟਮ ਲਈ ਭੇਜ ਦਿੱਤਾ।


author

Tanu

Content Editor

Related News