ਇਸ ਸੂਬੇ ''ਚ ਭਲਕੇ ਖੁੱਲ੍ਹਣਗੇ ਕਾਲਜ-ਯੂਨੀਵਰਸਿਟੀ, ਇਹ ਹੈ ਵਿਦਿਆਰਥੀਆਂ ਦੇ ਕੰਮ ਦੀ ਜਾਣਕਾਰੀ

Monday, Dec 14, 2020 - 10:46 PM (IST)

ਇਸ ਸੂਬੇ ''ਚ ਭਲਕੇ ਖੁੱਲ੍ਹਣਗੇ ਕਾਲਜ-ਯੂਨੀਵਰਸਿਟੀ, ਇਹ ਹੈ ਵਿਦਿਆਰਥੀਆਂ ਦੇ ਕੰਮ ਦੀ ਜਾਣਕਾਰੀ

ਨਵੀਂ ਦਿੱਲੀ : ਕੋਰੋਨਾ ਵਾਇਰਸ ਵਿਚਾਲੇ ਉੱਤਰ ਭਾਰਤ ਦੇ ਇੱਕ ਸੂਬੇ ਵਿੱਚ 10 ਮਹੀਨੇ ਬਾਅਦ ਮੰਗਲਵਾਰ ਤੋਂ ਸੂਬੇ ਦੇ ਯੂਨੀਵਰਸਿਟੀ ਅਤੇ ਕਾਲਜ ਵਲੋਂ ਖੋਲ੍ਹੇ ਜਾ ਰਹੇ ਹਨ। 15 ਦਸੰਬਰ ਤੋਂ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਖੋਲ੍ਹਣ ਦਾ ਫ਼ੈਸਲਾ 9 ਦਸੰਬਰ (ਬੁੱਧਵਾਰ) ਨੂੰ ਆਯੋਜਿਤ ਰਾਜ ਮੰਤਰੀ ਮੰਡਲ ਦੀ ਬੈਠਕ ਵਿੱਚ ਲਿਆ ਗਿਆ ਸੀ।
ਪੁਲਸ ਨੇ ਕੀਤਾ ਪ੍ਰੇਸ਼ਾਨ ਤਾਂ ਥਾਣਿਆਂ 'ਚ ਬੰਨ੍ਹ ਦਿਆਂਗੇ ਗਾਂ, ਮੱਝ: ਰਾਕੇਸ਼ ਟਿਕੈਤ

ਆਰ.ਟੀ.ਪੀ.ਸੀ.ਆਰ. ਟੈਸਟ ਜ਼ਰੂਰੀ
ਉਤਰਾਖੰਡ ਸਿੱਖਿਆ ਵਿਭਾਗ ਦੇ ਮੁੱਖ ਸਕੱਤਰ ਓਮ ਪ੍ਰਕਾਸ਼ ਨੇ 12 ਦਸੰਬਰ (ਸ਼ਨੀਵਾਰ) ਨੂੰ ਵਿਦਿਅਖ ਅਦਾਰਿਆਂ ਨੂੰ ਫਿਰ ਤੋਂ ਖੋਲ੍ਹਣ ਲਈ ਐੱਸ.ਓ.ਪੀ. ਗਾਈਡਲਾਈਨ ਜਾਰੀ ਕੀਤੀ। ਐੱਸ.ਓ.ਪੀ. ਵਿੱਚ ਕਿਹਾ ਗਿਆ ਹੈ ਕਿ ਵਿਦਿਆਰਥੀਆਂ ਨੂੰ ਜਮਾਤਾਂ ਵਿੱਚ ਆਉਣ ਤੋਂ ਪਹਿਲਾਂ ਆਰ.ਟੀ.ਪੀ.ਸੀ.ਆਰ. ਟੈਸਟ (RT-PCR Test) ਕਰਵਾਉਣਾ ਹੋਵੇਗਾ। ਕਾਲਜ ਦੇ ਪ੍ਰਬੰਧਨ ਨੂੰ ਵੀ ਵਿਦਿਆਰਥੀਆਂ ਨੂੰ ਆਪਣੇ ਕੰਪਲੈਕਸ ਵਿੱਚ ਮਨਜ਼ੂਰੀ ਦੇਣ ਤੋਂ ਪਹਿਲਾਂ ਮਾਪਿਆਂ ਦੀ ਲਿਖਤੀ ਸਹਿਮਤੀ ਲੈਣੀ ਹੋਵੇਗੀ। ਨਾਲ ਹੀ ਨਿਰਦੇਸ਼ ਦਿੱਤੇ ਗਏ ਹਨ ਕਿ ਕਾਲਜਾਂ ਨੂੰ 50 ਫ਼ੀਸਦੀ ਸਮਰੱਥਾ ਨਾਲ ਹੀ ਖੋਲਿਆ ਜਾਵੇਗਾ। ਪਹਿਲੇ ਪੜਾਅ ਵਿੱਚ ਉਨ੍ਹਾਂ ਵਿਦਿਆਰਥੀਆਂ ਨੂੰ ਬੁਲਾਇਆ ਜਾਵੇਗਾ ਜਿਨ੍ਹਾਂ ਕੋਲ Practical subjects ਹਨ। ਥਿਊਰੀ ਦੀ ਪੜ੍ਹਾਈ ਆਨਲਾਈਨ ਕੀਤੀ ਜਾ ਸਕਦੀ ਹੈ।
ਖੁਸ਼ਖਬਰੀ: ਦਿੱਲੀ-ਕੋਲਕਾਤਾ ਵਿਚਾਲੇ ਹੁਣ ਹਰ ਰੋਜ਼ ਉਡਾਣ ਭਰਨ ਦੀ ਮਿਲੀ ਮਨਜ਼ੂਰੀ

ਵਧਾਉਣੇ ਹੋਣਗੇ ਸੈਕਸ਼ਨ
ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਜਮਾਤਾਂ ਸਿਰਫ ਪਹਿਲੇ ਜਾਂ ਆਖਰੀ ਸੈਮੇਸਟਰ ਦੇ ਵਿਦਿਆਰਥੀਆਂ ਲਈ ਆਯੋਜਿਤ ਕੀਤੀ ਜਾ ਸਕਦੀਆਂ ਹਨ। ਵਿਦਿਆਰਥੀਆਂ ਦੀ ਗਿਣਤੀ ਨੂੰ ਕੰਟਰੋਲ ਕਰਨ ਲਈ, ਕਾਲਜਾਂ ਨੂੰ ਸੈਕਸ਼ਨ ਦੀ ਗਿਣਤੀ ਵਧਾਉਣੀ ਹੋਵੇਗੀ। ਅਲਟਰਨੇਟ ਡੇਅ 'ਤੇ ਆਫਲਾਈਨ ਜਮਾਤਾਂ ਆਯੋਜਿਤ ਕੀਤੀਆਂ ਜਾਣੀਆਂ। ਨਾਲ ਹੀ ਕਈ ਸ਼ਿਫਟ ਵਿੱਚ ਪੜ੍ਹਾਈ ਹੋਵੇਗੀ। ਇਹ ਵੀ ਕਿਹਾ ਗਿਆ ਹੈ ਕਿ Practical subjects ਮਜ਼ਮੂਨਾਂ ਲਈ ਵਰਚੁਅਲ ਲੈਬ ਦੀ ਵਰਤੋ ਕੀਤੀ ਜਾਵੇ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।


author

Inder Prajapati

Content Editor

Related News