ਕੋਕਾ-ਕੋਲਾ ਦੇ ਹੁਣ ਅੰਤਰਰਾਸ਼ਟਰੀ ਮੰਚ 'ਤੇ ਨਹੀਂ ਵਿਖਾਈ ਦੇਣਗੇ ਵਿਗਿਆਪਨ, ਜਾਣੋ ਕਿਉਂ

Saturday, Jun 27, 2020 - 06:16 PM (IST)

ਕੋਕਾ-ਕੋਲਾ ਦੇ ਹੁਣ ਅੰਤਰਰਾਸ਼ਟਰੀ ਮੰਚ 'ਤੇ ਨਹੀਂ ਵਿਖਾਈ ਦੇਣਗੇ ਵਿਗਿਆਪਨ, ਜਾਣੋ ਕਿਉਂ

ਨਵੀਂ ਦਿੱਲੀ — ਵਿਸ਼ਵ ਦੀ ਪ੍ਰਮੁੱਖ ਸਾਫ਼ਟ ਡ੍ਰਿੰਕ ਕੰਪਨੀ 'ਕੋਕਾ ਕੋਲਾ' ਨੇ ਇੱਕ ਵੱਡਾ ਫੈਸਲਾ ਲਿਆ ਹੈ। ਕੰਪਨੀ ਨੇ ਅਗਲੇ 30 ਦਿਨਾਂ ਲਈ ਸੋਸ਼ਲ ਮੀਡੀਆ ਪਲੇਟਫਾਰਮਸ 'ਤੇ ਆਪਣੇ ਸਾਰੇ ਇਸ਼ਤਿਹਾਰਾਂ ਦੀ ਅਦਾਇਗੀ ਨੂੰ ਰੋਕ ਲਗਾ ਦਿੱਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕੰਪਨੀ ਨੇ ਇਹ ਫੈਸਲਾ ਪੂਰੀ ਦੁਨੀਆ ਵਿਚ ਰੰਗਭੇਦ ਖਿਲਾਫ ਚੱਲ ਰਹੀ ਮੁਹਿੰਮ ਕਾਰਨ ਲਿਆ ਹੈ। ਹਾਲਾਂਕਿ ਕੰਪਨੀ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਅਸੀਂ ਅਸੀਂ ਇਸ਼ਤਿਹਾਰਬਾਜ਼ੀ ਨੂੰ ਰੋਕ ਹਾਂ ਪਰ ਅਧਿਕਾਰਤ ਬਾਈਕਾਟ ਵਿਚ ਸ਼ਾਮਲ ਨਹੀਂ ਹੋ ਰਹੇ।

ਜਾਣੋ ਕੀ ਹੈ ਮਾਮਲਾ

ਦੁਨੀਆ ਭਰ ਵਿਚ ਆਪਣੇ ਸਾਫ਼ਟ ਡ੍ਰਿੰਕ ਕਾਰਨ ਮਸ਼ਹੂਰ ਕੰਪਨੀ 'ਕੋਕਾ ਕੋਲਾ' ਨੇ ਸ਼ੁੱਕਰਵਾਰ ਨੂੰ ਘੋਸ਼ਣਾ ਕੀਤੀ ਸੀ ਕਿ ਉਹ ਸੋਸ਼ਲ ਮੀਡੀਆ 'ਤੇ ਘੱਟੋ-ਘੱਟ 30 ਦਿਨਾਂ ਲਈ ਇਸ਼ਤਿਹਾਰਾਂ ਨੂੰ ਮੁਅੱਤਲ ਕਰ ਰਹੀ ਹੈ। ਕਿਉਂਕਿ ਕੰਪਨੀ ਸੋਸ਼ਲ ਮੀਡੀਆ ਪਲੇਟਫਾਰਮਸ 'ਤੇ ਨਸਲਵਾਦੀ ਸਮੱਗਰੀ ਨਾਲ ਕਿਵੇਂ ਨਜਿੱਠਣਾ ਹੈ ਇਸ 'ਤੇ ਕੰਮ ਕਰਨਾ ਚਾਹੁੰਦੀ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਦਿਨਾਂ ਵਿਚ ਸੋਸ਼ਲ ਮੀਡੀਆ ਪਲੇਟਫਾਰਮਸ 'ਤੇ ਨਸਲਵਾਦੀ ਇਸ਼ਤਿਹਾਰਬਾਜ਼ੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਕੰਪਨੀਆਂ ਆਪਣੇ ਵਿਗਿਆਪਨਾਂ 'ਤੇ ਰੋਕ ਲਗਾ ਰਹੀਆਂ ਹਨ ਅਤੇ ਆਪਣੇ ਬ੍ਰਾਂਡ ਦਾ ਨਾਮ ਬਦਲਣ 'ਤੇ ਮਜ਼ਬੂਰ ​​ਹੋ ਗਈਆਂ ਹਨ।

ਇਹ ਵੀ ਪੜ੍ਹੋ- ਪਾਕਿਸਤਾਨ 'ਚ ਮਹਿੰਗਾਈ ਨੇ ਤੋੜੇ ਸਾਰੇ ਰਿਕਾਰਡ, ਇਕ ਦਿਨ 'ਚ 26 ਰੁਪਏ ਵਧੀ ਪੈਟਰੋਲ ਦੀ ਕੀਮਤ

ਕੋਕਾ-ਕੋਲਾ ਕੰਪਨੀ ਦੇ ਚੇਅਰਮੈਨ ਅਤੇ ਸੀਈਓ, ਜੇਮਜ਼ ਕਿਵਨੀ ਨੇ ਇਕ ਸੰਖੇਪ ਬਿਆਨ ਵਿਚ ਕਿਹਾ ਕਿ ਦੁਨੀਆਂ ਵਿਚ ਨਸਲਵਾਦ ਲਈ ਕੋਈ ਜਗ੍ਹਾ ਨਹੀਂ ਹੈ ਅਤੇ ਨਾ ਹੀ ਸੋਸ਼ਲ ਮੀਡੀਆ 'ਤੇ ਨਸਲਵਾਦ ਦੀ ਕੋਈ ਜਗ੍ਹਾ ਹੈ। ਉਨ੍ਹਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਕੰਪਨੀਆਂ ਨੇ ਜਿਹੜੀਆਂ ਹੋਰ ਪ੍ਰਮੁੱਖ ਬ੍ਰਾਂਡਾਂ ਨੇ  ਨਫ਼ਰਤ ਭਰੀ ਸਮੱਗਰੀ ਨਾਲ ਨਜਿੱਠਣ ਲਈ ਤਬਦੀਲੀਆਂ ਲਈ ਬਾਈਕਾਟ ਕੀਤਾ ਹੈ। ਉਨ੍ਹਾਂ ਨੂੰ ਵਧੇਰੇ ਜਵਾਬਦੇਹੀ ਅਤੇ ਪਾਰਦਰਸ਼ਤਾ ਅਪਣਾਉਣ ਦੀ ਜ਼ਰੂਰਤ ਹੈ।

ਇਹ ਵੀ ਪੜ੍ਹੋ- ਇੰਡੀਗੋ ਦੀ ਧਮਾਕੇਦਾਰ ਪੇਸ਼ਕਸ਼, ਸਿਰਫ਼ 10 ਫ਼ੀਸਦੀ ਰਾਸ਼ੀ ਦੇ ਕੇ ਪੱਕੀ ਕਰਵਾਓ ਜਹਾਜ਼ ਦੀ ਟਿਕਟ


author

Harinder Kaur

Content Editor

Related News