ਵੱਡੀ ਘਟਨਾ : 300 ਫੁੱਟ ਡੂੰਘੀ ਕੋਲੇ ਦੀ ਖਾਨ ਭਰਿਆ ਪਾਣੀ, ਫਸੇ 9 ਮਜ਼ਦੂਰ, ਬਚਾਅ ਮੁਹਿੰਮ ਜਾਰੀ
Tuesday, Jan 07, 2025 - 11:27 AM (IST)
ਗੁਹਾਟੀ : ਅਸਾਮ ਦੇ ਦੀਮਾ ਹਸਾਓ ਜ਼ਿਲ੍ਹੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ 300 ਫੁੱਟ ਡੂੰਘੀ ਕੋਲਾ ਖਾਨ 'ਚ ਪਾਣੀ ਦਾਖਲ ਹੋਣ ਕਾਰਨ 9 ਮਜ਼ਦੂਰਾਂ ਦੇ ਫਸ ਜਾਣ ਦੀ ਸੂਚਨਾ ਮਿਲੀ ਹੈ। ਮੇਘਾਲਿਆ ਦੀ ਸਰਹੱਦ ਨੇੜੇ ਇਹ ਗੈਰ-ਕਾਨੂੰਨੀ ਖਾਨ ਉਮਰਾਂਗਸੋ ਸ਼ਹਿਰ ਵਿੱਚ ਸਥਿਤ ਹੈ। ਮਜ਼ਦੂਰਾਂ ਨੂੰ ਬਚਾਉਣ ਲਈ ਵੱਡੇ ਪੱਧਰ 'ਤੇ ਬਚਾਅ ਮੁਹਿੰਮ ਚਲਾਈ ਗਈ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਖਾਨ 'ਚੂਹੇ ਦੇ ਮੋਰੀ' ਵਾਂਗ ਹੋਣ ਕਾਰਨ ਬਚਾਅ ਕਾਰਜ 'ਚ ਕਾਫੀ ਮਿਹਨਤ ਕਰਨੀ ਪੈ ਰਹੀ ਹੈ।
ਇਹ ਵੀ ਪੜ੍ਹੋ - ਇਸ ਸਾਲ ਖ਼ੂਬ ਵੱਜਣਗੀਆਂ ਵਿਆਹ ਦੀਆਂ ਸ਼ਹਿਨਾਈਆਂ, ਜਾਣੋ ਸ਼ੁੱਭ ਮਹੂਰਤ ਦੀਆਂ ਤਾਰੀਖ਼ਾਂ
ਸੂਤਰਾਂ ਅਨੁਸਾਰ ਖਾਨ ਵਿੱਚ 100 ਫੁੱਟ ਤੱਕ ਪਾਣੀ ਭਰ ਗਿਆ ਹੈ। ਬਚਾਅ ਕਾਰਜ ਲਈ ਭਾਰਤੀ ਫੌਜ, ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (SDRF) ਅਤੇ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (NDRF) ਦੀਆਂ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਸਾਰੀਆਂ ਧਿਰਾਂ ਸਾਂਝੀ ਕਾਰਵਾਈ ਚਲਾ ਰਹੀਆਂ ਹਨ ਪਰ ਕਾਫੀ ਉਚਾਈ ਤੱਕ ਪਾਣੀ ਭਰਨ ਕਾਰਨ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇੱਕ ਪੋਸਟ ਵਿੱਚ ਮੁੱਖ ਮੰਤਰੀ ਨੇ ਫਸੇ ਹੋਏ ਮਜ਼ਦੂਰਾਂ ਦੇ ਨਾਮ ਸੂਚੀਬੱਧ ਕੀਤੇ ਹਨ, ਜਿਨ੍ਹਾਂ ਵਿੱਚ ਗੰਗਾ ਬਹਾਦਰ ਸ਼ਰੇਠ, ਹੁਸੈਨ ਅਲੀ, ਜ਼ਾਕਿਰ ਹੁਸੈਨ, ਸਰਪਾ ਬਰਮਨ, ਮੁਸਤਫਾ ਸ਼ੇਖ, ਖੁਸ਼ੀ ਮੋਹਨ ਰਾਏ, ਸੰਜੀਤ ਸਰਕਾਰ, ਲੀਜਾਨ ਮਗਰ ਅਤੇ ਸ਼ਰਤ ਗੋਯਾਰੀ ਸ਼ਾਮਲ ਸਨ।
ਇਹ ਵੀ ਪੜ੍ਹੋ - ਬੱਚਿਆਂ ਦੀਆਂ ਲੱਗੀਆਂ ਮੌਜਾਂ : ਠੰਡ ਕਾਰਨ ਸਕੂਲਾਂ ਦੀਆਂ ਛੁੱਟੀਆਂ 'ਚ ਹੋਇਆ ਵਾਧਾ
ਦੱਸਿਆ ਜਾ ਰਿਹਾ ਹੈ ਕਿ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਦੀ ਬੇਨਤੀ 'ਤੇ ਮਜ਼ਦੂਰਾਂ ਨੂੰ ਬਚਾਉਣ ਲਈ ਫੌਜ ਦੀ ਵਿਸ਼ੇਸ਼ ਰਾਹਤ ਟਾਸਕ ਫੋਰਸ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਟੀਮ ਵਿੱਚ ਗੋਤਾਖੋਰ, ਇੰਜਨੀਅਰ ਅਤੇ ਹੋਰ ਸਿਖਲਾਈ ਪ੍ਰਾਪਤ ਫੌਜੀ ਸ਼ਾਮਲ ਹਨ। ਭਾਰਤੀ ਸੈਨਾ ਨਾਲ ਜੁੜੇ ਸੂਤਰਾਂ ਅਨੁਸਾਰ ਬਚਾਅ ਮਿਸ਼ਨ ਇੱਕ ਸੀਨੀਅਰ ਅਤੇ ਤਜਰਬੇਕਾਰ ਅਧਿਕਾਰੀ ਦੀ ਨਿਗਰਾਨੀ ਹੇਠ ਚਲਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ, ਸ਼ਰਮਾ ਨੇ ਇੱਕ ਪੋਸਟ ਵਿੱਚ ਕਿਹਾ ਸੀ ਕਿ ਉਮਰਾਂਗਸੋ ਵਿਖੇ ਕਈ ਮਜ਼ਦੂਰ ਕੋਲੇ ਦੀ ਖਾਨ ਵਿੱਚ ਫਸੇ ਹੋਏ ਹਨ। ਸਹੀ ਗਿਣਤੀ ਅਤੇ ਸਥਿਤੀ ਦਾ ਅਜੇ ਪਤਾ ਨਹੀਂ ਹੈ।
ਇਹ ਵੀ ਪੜ੍ਹੋ - ਠੰਡ 'ਚ ਬੱਚਿਆਂ ਦੀਆਂ ਮੌਜਾਂ : 3 ਦਿਨ ਹੋਰ ਬੰਦ ਰਹਿਣਗੇ ਸਕੂਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8