ਕੋਚਿੰਗ ਗੋਲੀਬਾਰੀ ਮਾਮਲਾ : ''ਖਾਨ ਸਰ'' ਦੀ ਗ੍ਰਿਫ਼ਤਾਰੀ ''ਤੇ ਤਿੰਨ ਜੁਲਾਈ ਤੱਕ ਰੋਕ ਬਰਕਰਾਰ

Tuesday, Jun 30, 2026 - 02:43 PM (IST)

ਕੋਚਿੰਗ ਗੋਲੀਬਾਰੀ ਮਾਮਲਾ : ''ਖਾਨ ਸਰ'' ਦੀ ਗ੍ਰਿਫ਼ਤਾਰੀ ''ਤੇ ਤਿੰਨ ਜੁਲਾਈ ਤੱਕ ਰੋਕ ਬਰਕਰਾਰ

ਪਟਨਾ- ਬਿਹਾਰ ਦੀ ਇਕ ਅਦਾਲਤ ਨੇ 'ਖਾਨ ਸਰ' ਦੇ ਨਾਂ ਨਾਲ ਲੋਕਪ੍ਰਿਯ ਟੀਚਰ ਫੈਜ਼ਲ ਖਾਨ ਨੂੰ ਕੋਚਿੰਗ ਸੰਸਥਾ ਗੋਲੀਬਾਰੀ ਮਾਮਲੇ 'ਚ ਗ੍ਰਿਫ਼ਤਾਰੀ ਤੋਂ ਮਿਲੀ ਅੰਤਰਿਮ ਰਾਹਤ ਨੂੰ ਮੰਗਲਵਾਰ ਨੂੰ ਤਿੰਨ ਜੁਲਾਈ ਤੱਕ ਲਈ ਵਧਾ ਦਿੱਤਾ। ਇਹ ਮਾਮਲਾ ਜੂਨ ਦੀ ਸ਼ੁਰੂਆਤ 'ਚ ਹੋਈ ਉਸ ਘਟਨਾ ਨਾਲ ਜੁੜਿਆ ਹੈ, ਜਿਸ 'ਚ 'ਖਾਨ ਸਰ' ਦੀ ਕੋਚਿੰਗ ਸੰਸਥਾ 'ਚ ਭੰਨਤੋੜ ਕੀਤੀ ਗਈ ਸੀ। ਦੋਸ਼ ਹੈ ਕਿ ਇਸ ਦੌਰਾਨ ਉਨ੍ਹਾਂ ਦੇ ਸੁਰੱਖਿਆ ਗਾਰਡਾਂ ਨੇ ਹੀ ਗੋਲੀ ਚਲਾਈ ਸੀ। ਅਦਾਲਤ 3 ਜੁਲਾਈ ਨੂੰ ਨਿਆਂਇਕ ਹਿਰਾਸਤ 'ਚ ਰੱਖੇ ਗਏ ਖਾਨ ਸਰ ਦੇ ਦੋਵੇਂ ਸੁਰੱਖਿਆ ਗਾਰਡਾਂ ਦੀ ਜ਼ਮਾਨਤ ਪਟੀਸ਼ਨਾਂ 'ਤੇ ਸੁਣਵਾਈ ਕਰੇਗੀ। 

ਇਸ ਮਾਮਲੇ 'ਚ ਦਰਜ ਐੱਫਆਈਆਰ 'ਚ 'ਖਾਨ ਸਰ' ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਨੇ ਗ੍ਰਿਫ਼ਤਾਰੀ ਤੋਂ ਰਾਹਤ ਲਈ ਅਦਾਲਤ 'ਚ ਅਗਾਊਂ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ, ਜਿਸ 'ਤੇ ਅਦਾਲਤ ਨੇ ਤਿੰਨ ਜੁਲਾਈ ਤੱਕ ਉਨ੍ਹਾਂ ਖਿਲਾਫ਼ ਕੋਈ ਸਜ਼ਾਯੋਗ ਕਾਰਵਾਈ ਨਾ ਕਰਨ ਆਦੇਸ਼ ਦਿੱਤਾ ਹੈ। ਖਾਨ ਸਰ ਦੇ ਵਿਰੋਧੀ ਰੋਸ਼ਨ ਆਨੰਦ ਦੇ ਐਡਵੋਕੇਟ ਸੱਤਯਮ ਝਾਅ ਨੇ ਸੁਣਵਾਈ ਤੋਂ ਬਾਅਦ ਕਿਹਾ,''ਮੰਗਲਵਾਰ ਨੂੰ ਹੋਈ ਸੁਣਵਾਈ ਦੌਰਾਨ ਅਦਾਲਤ ਨੇ 'ਖਾਨ ਸਰ' ਦੇ ਦੋਵੇਂ ਗਾਰਡਾਂ ਦੇ ਹਥਿਆਰ ਲਾਇਸੈਂਸ ਦਾ ਵੇਰਵਾ ਮੰਗਿਆ।

ਅਦਾਲਤ ਨੇ ਜਾਂਚ ਏਜੰਸੀਆਂ ਤੋਂ ਵਿਸ਼ੇਸ਼ ਰੂਪ ਨਾਲ ਇਕ ਸੁਰੱਖਿਆ ਗਾਰਡ ਨੂੰ ਉੱਤਰ ਪ੍ਰਦੇਸ਼ ਤੋਂ ਜਾਰੀ ਹਥਿਆਰ ਲਾਇਸੈਂਸ ਦਾ ਵੇਰਵਾ ਪੇਸ਼ ਕਰਨ ਲਈ ਕਿਹਾ ਹੈ। ਹੁਣ ਮਾਮਲੇ ਦੀ ਅਗਲੀ ਸੁਣਵਾਈ ਤਿੰਨ ਜੁਲਾਈ ਨੂੰ ਹੋਵੇਗੀ।'' ਰੋਸ਼ਨ ਆਨੰਦ ਨੂੰ ਹਾਲ 'ਚ ਜ਼ਮਾਨਤ ਮਿਲੀ ਹੈ। ਉਹ 2 ਜੂਨ ਨੂੰ 'ਖਾਨ ਸਰ' ਦੀ ਕੋਚਿੰਗ ਸੰਸਥਾ ਦੇ ਬਾਹਰ ਹੋਈ ਭੰਨਤੋੜ ਅਤੇ ਪਥਰਾਅ ਦੀ ਘਟਨਾ ਨਾਲ ਜੁੜੇ ਦੋਸ਼ੀਆਂ 'ਚ ਸ਼ਾਮਲ ਹੈ। ਝਾਅ ਨੇ ਦੱਸਿਆ ਕਿ ਮਾਮਲੇ 'ਚ 3 ਜੁਲਾਈ ਨੂੰ ਬਹਿਸ ਹੋਵੇਗੀ ਅਤੇ ਉਦੋਂ ਤੱਕ 'ਖਾਨ ਸਰ' ਖ਼ਿਲਾਫ਼ 'ਕੋਈ ਸਜ਼ਾਯੋਗ ਕਾਰਵਾਈ ਨਹੀਂ' ਕਰਨ ਦਾ ਅਦਾਲਤ ਦਾ ਆਦੇਸ਼ ਪ੍ਰਭਾਵੀ ਰਹੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News