ਬਿਹਾਰ ''ਚ NDA ਦੇ ਪ੍ਰਚਾਰ ਦੀ ਅਗਵਾਈ ਕਰਨਗੇ CM ਯੋਗੀ, 20 ਤੋਂ ਵੱਧ ਰੈਲੀਆਂ ਦੀ ਤਿਆਰੀ

Saturday, Oct 11, 2025 - 03:35 PM (IST)

ਬਿਹਾਰ ''ਚ NDA ਦੇ ਪ੍ਰਚਾਰ ਦੀ ਅਗਵਾਈ ਕਰਨਗੇ CM ਯੋਗੀ, 20 ਤੋਂ ਵੱਧ ਰੈਲੀਆਂ ਦੀ ਤਿਆਰੀ

ਲਖਨਊ : ਬਿਹਾਰ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਐਨਡੀਏ ਗਠਜੋੜ ਹੁਣ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਪ੍ਰਸਿੱਧੀ ਦਾ ਫਾਇਦਾ ਉਠਾਉਣ ਦੀ ਤਿਆਰੀ ਕਰ ਰਿਹਾ ਹੈ। ਸੂਤਰਾਂ ਅਨੁਸਾਰ, ਯੋਗੀ ਆਦਿੱਤਿਆਨਾਥ ਦੇ ਅਕਤੂਬਰ ਦੇ ਤੀਜੇ ਹਫ਼ਤੇ ਬਿਹਾਰ ਵਿੱਚ ਚੋਣ ਪ੍ਰਚਾਰ ਸ਼ੁਰੂ ਕਰਨ ਦੀ ਉਮੀਦ ਹੈ। ਇਸ ਚੋਣ ਪ੍ਰਚਾਰ ਦੌਰਾਨ ਉਹਨਾਂ ਵਲੋਂ 20 ਤੋਂ ਵੱਧ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਨ ਦੀ ਉਮੀਦ ਹੈ। 

ਪੜ੍ਹੋ ਇਹ ਵੀ : ਧਨਤੇਰਸ ਤੇ ਦੀਵਾਲੀ ਤੋਂ ਪਹਿਲਾਂ ਹੋਰ ਮਹਿੰਗਾ ਹੋਇਆ ਸੋਨਾ, ਜਾਣੋ 10 ਗ੍ਰਾਮ ਸੋਨੇ ਦੀ ਨਵੀਂ ਕੀਮਤ

ਭਾਜਪਾ ਦੀ ਰਣਨੀਤੀ ਯੋਗੀ ਆਦਿੱਤਿਆਨਾਥ ਨੂੰ ਇੱਕ ਪ੍ਰਮੁੱਖ ਚਿਹਰਾ ਬਣਾਉਣ ਦੀ ਰਹੀ ਹੈ, ਖਾਸ ਕਰਕੇ ਬਿਹਾਰ ਦੇ ਉਨ੍ਹਾਂ ਖੇਤਰਾਂ ਵਿੱਚ ਜੋ ਉੱਤਰ ਪ੍ਰਦੇਸ਼ ਨਾਲ ਸਮਾਜਿਕ ਅਤੇ ਸੱਭਿਆਚਾਰਕ ਸਮਾਨਤਾਵਾਂ ਰੱਖਦੇ ਹਨ। ਯੋਗੀ ਦੇ ਪ੍ਰੋਗਰਾਮ ਉੱਤਰੀ ਬਿਹਾਰ ਅਤੇ ਮੱਧ ਬਿਹਾਰ ਦੇ ਕਈ ਜ਼ਿਲ੍ਹਿਆਂ ਵਿੱਚ ਤਹਿ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚ ਸੀਤਾਮੜੀ ਅਤੇ ਮਿਥਿਲਾ ਖੇਤਰ ਸ਼ਾਮਲ ਹਨ। ਇਹ ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਖੇਤਰਾਂ ਵਿੱਚ ਯੋਗੀ ਦੀ ਮੌਜੂਦਗੀ ਐਨਡੀਏ ਲਈ ਇੱਕ ਸਪੱਸ਼ਟ ਫਾਇਦਾ ਹੋ ਸਕਦੀ ਹੈ।

ਪੜ੍ਹੋ ਇਹ ਵੀ : ਹੱਦ ਹੋ ਗਈ! ਰਾਜਵੀਰ ਜਵੰਦਾ ਦੇ ਅੰਤਿਮ ਸੰਸਕਾਰ 'ਤੇ ਕਈ ਪੰਜਾਬੀ ਗਾਇਕਾਂ ਸਣੇ 150 ਤੋਂ ਵੱਧ ਫੋਨ ਚੋਰੀ

ਸੀਤਾਮੜੀ ਜ਼ਿਲ੍ਹੇ ਦੇ ਪੁਨੌਰਾ ਵਿੱਚ ਵਿਸ਼ਾਲ ਜਾਨਕੀ ਮਾਤਾ ਮੰਦਰ ਦੇ ਨਿਰਮਾਣ ਨੂੰ ਧਿਆਨ ਵਿੱਚ ਰੱਖਦੇ ਹੋਏ ਯੋਗੀ ਆਦਿੱਤਿਆਨਾਥ ਦੇ ਇੱਥੇ ਚੋਣ ਪ੍ਰਚਾਰ ਨੂੰ ਸੱਭਿਆਚਾਰਕ ਤੌਰ 'ਤੇ ਵੀ ਮਹੱਤਵਪੂਰਨ ਮੰਨਿਆ ਜਾਂਦਾ ਹੈ। ਦੱਸ ਦੇਈਏ ਕਿ ਮਿਥਿਲਾ ਅਤੇ ਅਵਧ ਵਿਚਕਾਰ ਸੱਭਿਆਚਾਰਕ ਸਬੰਧ ਇਤਿਹਾਸਕ ਤੌਰ 'ਤੇ ਮਜ਼ਬੂਤ ​​ਰਹੇ ਹਨ ਅਤੇ ਭਾਜਪਾ ਇਨ੍ਹਾਂ ਭਾਵਨਾਵਾਂ ਦਾ ਫਾਇਦਾ ਉਠਾਉਣ ਦੀ ਯੋਜਨਾ ਬਣਾ ਰਹੀ ਹੈ। ਐਨਡੀਏ ਰਣਨੀਤੀ ਇਹ ਵੀ ਮੰਨਦੀ ਹੈ ਕਿ ਯੋਗੀ ਆਦਿੱਤਿਆਨਾਥ ਦੀ ਇੱਕ ਸਾਫ਼ ਅਤੇ ਸਖ਼ਤ ਪ੍ਰਸ਼ਾਸਕ ਵਜੋਂ ਛਵੀ, ਉਸਦੇ ਹਮਲਾਵਰ ਅਤੇ ਭੜਕੀਲੇ ਭਾਸ਼ਣਾਂ ਦੇ ਨਾਲ ਵੋਟਰਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਹਿੰਦੂਤਵ ਨਾਲ ਜੂੜੀ ਉਸ ਦੀ ਪਛਾਣ ਅਤੇ 'ਵਿਕਾਸ ਪੁਰਸ਼' ਵਜੋਂ ਉਹਨਾਂ ਦਾ ਚਿਹਰਾ, ਭਾਜਪਾ ਨੂੰ ਵਾਧੂ ਰਾਜਨੀਤਿਕ ਲਾਭ ਦੇ ਸਕਦੀ ਹੈ।

ਪੜ੍ਹੋ ਇਹ ਵੀ : ਔਰਤਾਂ ਲਈ ਖ਼ਾਸ ਖ਼ਬਰ : ਦੀਵਾਲੀ ਤੋਂ ਪਹਿਲਾਂ ਖਾਤੇ 'ਚ ਆਉਣਗੇ ਇੰਨੇ ਪਾਸੇ

ਹਾਲਾਂਕਿ ਪਾਰਟੀ ਨੇ ਅਜੇ ਤੱਕ ਕੋਈ ਰਸਮੀ ਐਲਾਨ ਨਹੀਂ ਕੀਤਾ ਹੈ, ਯੋਗੀ ਆਦਿੱਤਿਆਨਾਥ ਦੀ ਰੈਲੀ ਦੇ ਪ੍ਰੋਗਰਾਮ ਦੀ ਰੂਪ-ਰੇਖਾ ਨੂੰ ਵੱਡੇ ਪੱਧਰ 'ਤੇ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਬਿਹਾਰ ਵਿੱਚ 6 ਅਤੇ 11 ਨਵੰਬਰ ਨੂੰ ਵੋਟਿੰਗ ਹੋਣੀ ਹੈ ਅਤੇ ਯੋਗੀ ਦੀਆਂ ਰੈਲੀਆਂ ਨੂੰ ਉਸ ਤੋਂ ਪਹਿਲਾਂ ਇੱਕ ਸਕਾਰਾਤਮਕ ਮਾਹੌਲ ਬਣਾਉਣ ਲਈ ਵਰਤਿਆ ਜਾਵੇਗਾ।

ਪੜ੍ਹੋ ਇਹ ਵੀ : ਮਹਿੰਗਾ ਹੋਇਆ LPG ਗੈਸ ਸਿਲੰਡਰ, ਤਿਉਹਾਰਾਂ 'ਤੇ ਲੱਗਾ ਵੱਡਾ ਝਟਕਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

rajwinder kaur

Content Editor

Related News