ਅਯੁੱਧਿਆ ਪਹੁੰਚੇ CM ਯੋਗੀ, ਰਾਮ ਲੱਲਾ ਅਤੇ ਹਨੂੰਮਾਨਗੜ੍ਹੀ ਦੇ ਕੀਤੇ ਦਰਸ਼ਨ

Monday, Jan 29, 2024 - 05:20 PM (IST)

ਅਯੁੱਧਿਆ ਪਹੁੰਚੇ CM ਯੋਗੀ, ਰਾਮ ਲੱਲਾ ਅਤੇ ਹਨੂੰਮਾਨਗੜ੍ਹੀ ਦੇ ਕੀਤੇ ਦਰਸ਼ਨ

ਅਯੁੱਧਿਆ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸੋਮਵਾਰ ਨੂੰ ਅਯੁੱਧਿਆ ਪਹੁੰਚ ਕੇ ਹਨੂੰਮਾਨਗੜ੍ਹੀ ਅਤੇ ਰਾਮ ਲੱਲਾ ਦੇ ਦਰਸ਼ਨ ਕੀਤੇ ਅਤੇ ਖ਼ੁਸ਼ਹਾਲ ਉੱਤਰ ਪ੍ਰਦੇਸ਼ ਦੀ ਕਾਮਨਾ ਕੀਤੀ। ਸੋਮਵਾਰ ਨੂੰ ਜਾਰੀ ਇਕ ਅਧਿਕਾਰਤ ਬਿਆਨ ਮੁਤਾਬਕ ਹਨੂੰਮਾਨਗੜ੍ਹੀ ਵਿਚ ਸੰਕਟ ਮੋਚਨ ਹਨੂੰਮਾਨ ਦੇ ਦਰਸ਼ਨ ਕਰ ਕੇ ਯੋਗੀ ਨੇ ਸੁਖੀ-ਸਿਹਤਮੰਦ ਉੱਤਰ ਪ੍ਰਦੇਸ਼ ਦੀ ਕਾਮਨਾ ਕੀਤੀ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਰਾਮ ਲੱਲਾ ਦੇ ਦਰਸ਼ਨ ਕੀਤੇ।

PunjabKesari

ਮੁੱਖ ਮੰਤਰੀ ਨੇ ਇਸ ਦੌਰਾਨ ਇੱਥੇ ਸ਼ਰਧਾਲੂਆਂ ਲਈ ਕੀਤੀਆਂ ਗਈਆਂ ਸਾਰੀਆਂ ਵਿਵਸਥਾਵਾਂ ਦਾ ਜਾਇਜ਼ਾ ਲਿਆ। ਯੋਗੀ ਗੋਰਖਪੁਰ ਵਿਚ ਆਪਣੇ ਗੁਰੂਆਂ ਨੂੰ ਸੀਸ ਨਿਵਾ ਕੇ ਦੁਪਹਿਰ ਸਮੇਂ ਅਯੁੱਧਿਆ ਪਹੁੰਚੇ। ਬਿਆਨ ਮੁਤਾਬਕ ਸੋਮਵਾਰ ਨੂੰ ਰਾਮ ਨਗਰੀ ਪਹੁੰਚਣ 'ਤੇ ਸਥਾਨਕ ਜਨਪ੍ਰਤੀਨਿਧੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਯੋਗੀ ਆਦਿਤਿਆਨਾਥ ਦਾ ਸਵਾਗਤ ਕੀਤਾ। ਦੱਸ ਦੇਈਏ ਕਿ ਜਨਵਰੀ ਮਹੀਨੇ ਵਿਚ ਯੋਗੀ ਦਾ ਰਾਮ ਨਗਰੀ ਦਾ ਇਹ 6ਵਾਂ ਦੌਰਾ ਹੈ। PunjabKesari

ਮੁੱਖ ਮੰਤਰੀ ਨੇ ਸ਼੍ਰੀਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਅਧਿਕਾਰੀਆਂ ਤੋਂ ਮੰਦਰ ਕੰਪਲੈਕਸ ਵਿਚ ਵਿਵਸਥਾ ਬਾਰੇ ਨਾ ਸਿਰਫ਼ ਜਾਣਕਾਰੀ ਲਈ ਸਗੋਂ ਖ਼ੁਦ ਜ਼ਮੀਨੀ ਪੱਧਰ 'ਤੇ ਵਿਵਸਥਾ ਨੂੰ ਪਰਖਿਆ ਅਤੇ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ। ਯੋਗੀ ਨੇ ਇਸ ਦੌਰਾਨ ਦਰਸ਼ਨ ਕਰਨ ਆਏ ਸ਼ਰਧਾਲੂਆਂ ਨਾਲ ਗੱਲਬਾਤ ਕਰ ਕੇ ਸੁਝਾਅ ਲਏ।

PunjabKesari


author

Tanu

Content Editor

Related News