UP Election: CM ਯੋਗੀ ਨੇ ਗੋਰਖਪੁਰ ਮੰਦਰ ’ਚ ਪੂਜਾ ਕਰਨ ਤੋਂ ਬਾਅਦ ਭਰਿਆ ਨਾਮਜ਼ਦਗੀ ਪੱਤਰ
Friday, Feb 04, 2022 - 05:59 PM (IST)
ਗੋਰਖਪੁਰ—ਉੱਤਰ ਪ੍ਰਦੇਸ਼ ਦੇ ਮੁੱਖਮੰਤਰੀ ਯੋਗੀ ਆਦਿਤਿਆਨਾਥ ਨੇ ਸ਼ੁੱਕਰਵਾਰ ਨੂੰ ਗੋਰਖਪੁਰ ਸ਼ਹਿਰ ਵਿਧਾਨਸਭਾ ਖੇਤਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦੇ ਤੌਰ ’ਤੇ ਨਾਮਜ਼ਦਗੀ ਪੱਤਰ ਭਰਿਆ ਹੈ। ਯੋਗੀ ਦੇ ਨਾਮਜ਼ਦਗੀ ਸਮੇਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜੂਦ ਸਨ। ਗੋਰਖਪੁਰ ਦੇ ਮਹਾਰਾਣਾ ਪ੍ਰਤਾਪ ਇੰਟਰ ਕਾਲਜ ’ਚ ਸ਼ੁੱਕਰਵਾਰ ਨੂੰ ਆਯੋਜਿਤ ਜਨਸਭਾ ਦੇ ਬਾਅਦ ਮੁੱਖਮੰਤਰੀ ਆਦਿਤਿਆਨਾਥ ਕਲੈਕਟ੍ਰੇਟ ਪੁੱਜੇ ਅਤੇ ਉਨ੍ਹਾਂ ਨੇ ਨਾਮਜ਼ਦਗੀ ਪੱਤਰ ਭਰਿਆ। ਗੋਰਖਪੁਰ ਤੋਂ ਪੰਜ ਵਾਰ ਸਾਂਸਦ ਰਹਿ ਚੁੱਕੇ ਗੋਰਕਸ਼ਪੀਠ ਦੇ ਮਹੰਤ ਅਤੇ ਮੁੱਖਮੰਤਰੀ ਯੋਗੀ ਆਦਿਤਿਆਨਾਥ ਨੇ ਨਾਮਜ਼ਦਗੀ ਪੱਤਰ ਭਰਨ ਤੋਂ ਪਹਿਲਾਂ ਗੋਰਖਨਾਥ ਮੰਦਰ ’ਚ ਪੂਜਾ ਕੀਤੀ।
ਯੋਗੀ ਨੇ ਟਵੀਟ ਕੀਤਾ, ‘ਅੱਜ ਸ਼੍ਰੀ ਗੋਰਖਨਾਥ ਮੰਦਰ ’ਚ ਰੀਤੀ ਰਿਵਾਜਾਂ ਨਾਲ ਦੇਵਾਧੀਦੇਵ ਮਹਾਦੇਵ ਦੀ ਪੂਜਾ ਕੀਤੀ ਅਤੇ ਲੋਕ ਭਲਾਈ ਅਤੇ ਲੋਕਾਂ ਦੇ ਭਲੇ ਲਈ ਪ੍ਰਾਰਥਨਾ ਕੀਤੀ ਹੈ। ਇਸ ਤੋਂ ਬਾਅਦ ਯੋਗੀ ਆਦਿਤਿਆਨਾਥ ਨੇ ਗੁਰੂ ਬ੍ਰਹਮਲੀਨ ਮਹੰਤ ਅਵੈਦਿਆਨਾਥ ਦੀ ਮੂਰਤੀ ਨੂੰ ਮਾਲਾ ਪਹਿਨਾਈ। ਮੰਦਰ ਤੋਂ ਬਾਅਦ ਯੋਗੀ ਆਦਿਤਿਆਨਾਥ ਗੋਰਖਪੁਰ ਏਅਰਪੋਰਟ ਪੁੱਜੇ ਅਤੇ ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਸਵਾਗਤ ਕੀਤਾ।