''60 ਤੋਂ ਘੱਟ ਕੇ 30 ''ਤੇ ਆ ਗਏ'', ਭਾਰਤ ''ਚ ਹਿੰਦੂਆਂ ਦੀ ਘਟਦੀ ਆਬਾਦੀ ''ਤੇ ਬੋਲੇ CM ਯੋਗੀ
Tuesday, Sep 23, 2025 - 11:13 PM (IST)

ਲਖਨਊ, (ਭਾਸ਼ਾ)- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ ਹੈ ਕਿ ਭਾਰਤ ’ਚ 1100 ਸੰਨ ਤੱਕ ਹਿੰਦੂਆਂ ਦੀ ਆਬਾਦੀ 60 ਕਰੋੜ ਸੀ ਪਰ ਹਮਲਾਵਰਾਂ ਦੇ ਜ਼ੁਲਮਾਂ ਕਾਰਨ 1947 ਤਕ ਇਹ ਘੱਟ ਕੇ 30 ਕਰੋੜ ਰਹਿ ਗਈ।
ਉਨ੍ਹਾਂ ‘ਆਤਮਨਿਰਭਰ ਭਾਰਤ ਸਵਦੇਸ਼ੀ ਸੰਕਲਪ’ ਵਿਸ਼ੇ ’ਤੇ ਇਕ ਰਾਜ-ਪੱਧਰੀ ਵਰਕਸ਼ਾਪ ਨੂੰ ਸੰਬੋਧਨ ਕਰਦੇ ਹੋਏ ਮੰਗਲਵਾਰ ਇਹ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਇਸਲਾਮ ਨੇ ਪਹਿਲੀ ਵਾਰ ਭਾਰਤ ’ਤੇ ਹਮਲਾ ਕੀਤਾ ਤਾਂ ਦੇਸ਼ ’ਚ ਹਿੰਦੂਆਂ ਦੀ ਆਬਾਦੀ 1100 ਤੱਕ 60 ਕਰੋੜ ਸੀ। ਜਦੋਂ ਦੇਸ਼ ਨੂੰ 1947 ’ਚ ਆਜ਼ਾਦੀ ਮਿਲੀ ਤਾਂ ਹਿੰਦੂ ਆਬਾਦੀ ਸਿਰਫ 30 ਕਰੋੜ ਰਹਿ ਗਈ। ਕੀ ਸਾਡੀ ਆਬਾਦੀ ਇਨ੍ਹਾਂ 800-900 ਸਾਲਾਂ ’ਚ ਵਧੀ ਹੈ ਜਾਂ ਘਟੀ ਹੈ? ਅਸੀਂ 60 ਕਰੋੜ ਤੋਂ ਘਟ ਕੇ 30 ਕਰੋੜ ਰਹਿ ਗਏ।
ਉਨ੍ਹਾਂ ਕਿਹਾ ਕਿ ਹਿੰਦੂਆਂ ਨੂੰ ਨਾ ਸਿਰਫ਼ ਹਮਲਾਵਰਾਂ ਨੇ ਮਾਰਿਆ, ਸਗੋਂ ਉਹ ਭੁੱਖਮਰੀ, ਬੀਮਾਰੀ ਅਤੇ ਹਰ ਤਰ੍ਹਾਂ ਦੇ ਤਸੀਹਿਆਂ ਨਾਲ ਵੀ ਮਾਰੇ ਗਏ। ਵਿਦੇਸ਼ੀ ਗੁਲਾਮੀ ਇਸੇ ਤਰ੍ਹਾਂ ਦੀ ਹੈ। ਇਸ ਦੇਸ਼ ਨਾਲ ਵੀ ਅਜਿਹਾ ਹੀ ਹੋਇਆ।
ਉਨ੍ਹਾਂ 300 ਸਾਲ ਪਹਿਲਾਂ ਭਾਰਤ ਦੀ ਖੁਸ਼ਹਾਲੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਬਹੁਤ ਾ ਦੂਰ ਨਾ ਜਾਓ। 300 ਸਾਲ ਪਹਿਲਾਂ ਵਿਸ਼ਵ ਅਰਥਵਿਵਸਥਾ ’ਚ ਭਾਰਤ ਦਾ ਯੋਗਦਾਨ 25 ਫੀਸਦੀ ਸੀ।