CM ਜੈਰਾਮ ਨੇ ਰੋਪਵੇਅ ਪ੍ਰੋਜੈਕਟ ਸੰਬੰਧੀ ਕੇਂਦਰ ਸਰਕਾਰ ਨੂੰ ਲਿਖੀ ਚਿੱਠੀ

Sunday, Nov 17, 2019 - 03:26 PM (IST)

CM ਜੈਰਾਮ ਨੇ ਰੋਪਵੇਅ ਪ੍ਰੋਜੈਕਟ ਸੰਬੰਧੀ ਕੇਂਦਰ ਸਰਕਾਰ ਨੂੰ ਲਿਖੀ ਚਿੱਠੀ

ਸ਼ਿਮਲਾ—ਹਿਮਾਚਲ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕੇਂਦਰੀ ਵਣ ਅਤੇ ਜਲਵਾਯੂ ਤਬਦੀਲੀ ਮੰਤਰਾਲੇ ਨੂੰ ਇੱਕ ਚਿੱਠੀ ਰਾਹੀਂ 31 ਕਿਲੋਮੀਟਰ ਇਲੈਕਟ੍ਰੋਨਿਕ ਰੋਪਵੇਅ ਸਮਾਰਟ ਸ਼ਹਿਰੀ ਆਵਾਜਾਈ ਪ੍ਰੋਜੈਕਟ ਅਪੀਲ ਕੀਤੀ ਹੈ।  

ਆਰ.ਆਰ.ਟੀ.ਡੀ.ਸੀ. ਦੇ ਮੈਨੇਜ਼ਿੰਗ ਡਾਇਰੈਕਟਰ ਨੇ ਦੱਸਿਆ ਹੈ, ''ਮੁੱਖ ਮੰਤਰੀ ਠਾਕੁਰ ਨੇ 6 ਅਤੇ 7 ਨਵੰਬਰ ਨੂੰ ਧਰਮਸ਼ਾਲਾ 'ਚ ਗਲੋਬਲ ਇਨਵੈਸਟਰਾਂ ਦੀ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਬਾਅਦ ਰੋਪਵੇਅ ਪ੍ਰੋਜੈਕਟ 'ਤੇ ਨੋਟਿਸ ਲੈਂਦਿਆਂ ਹੋਇਆ ਇਹ ਚਿੱਠੀ ਲਿਖੀ ਸੀ ਅਤੇ ਰੋਪਵੇਅ ਰੈਪਿਡ ਐਂਡ ਡਿਵੈਲਪਮੈਂਟ ਕਾਰਪੋਰੇਸ਼ਨ (ਆਰ.ਆਰ.ਟੀ.ਡੀ.ਸੀ) 'ਤੇ ਧਿਆਨ ਕੇਂਦਰਿਤ ਕਰਵਾਇਆ।

ਉਨ੍ਹਾਂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦੇ ਸਲਾਹਕਾਰ, ਵੈੱਬਕੋਸ ਨੇ ਇੱਕ ਫ੍ਰੀ ਫਿਜ਼ੀਬਿਲਿਟੀ ਸਰਵੇਅ ਕੀਤਾ ਸੀ ਅਤੇ ਸ਼ਿਮਲਾ ਸ਼ਹਿਰ ਲਈ ਆਉਣ ਵਾਲੇ 50 ਸਾਲਾਂ ਦੌਰਾਨ ਇਹ 31 ਕਿਲੋਮੀਟਰ ਦੇ ਰੋਪਵੇਅ ਪ੍ਰੋਜੈਕਟ ਸੜਕੀ ਆਵਾਜਾਈ ਨੂੰ ਕੰਟਰੋਲ ਕਰੇਗਾ। ਦੱਸਣਯੋਗ ਹੈ ਕਿ ਕੇਂਦਰ ਸਰਕਾਰ ਨੇ ਪ੍ਰੋਜੈਕਟ ਲਈ ਪਹਿਲੇ ਪੜਾਅ ਨੂੰ ਅੱਗੇ ਵਧਾ ਦਿੱਤਾ ਹੈ। ਇਸ ਪ੍ਰੋਜੈਕਟ ਲਈ 1,120 ਕਰੋੜ ਰੁਪਏ ਖਰਚ ਕੀਤੇ ਜਾਣ ਦਾ ਅੰਦਾਜ਼ਾ ਹੈ।


author

Iqbalkaur

Content Editor

Related News