ਅੱਜ ਕੋਰੋਨਾ ਟੈਸਟ ਕਰਵਾਉਣਗੇ CM ਵਿਜੇ ਰੂਪਾਣੀ

Wednesday, Apr 15, 2020 - 12:36 AM (IST)

ਅੱਜ ਕੋਰੋਨਾ ਟੈਸਟ ਕਰਵਾਉਣਗੇ CM ਵਿਜੇ ਰੂਪਾਣੀ

ਅਹਿਮਦਾਬਾਦ — ਗੁਜਰਾਤ ਦੇ ਸੀ.ਐੱਮ. ਵਿਜੇ ਰੂਪਾਣੀ ਦਾ ਬੁੱਧਵਾਰ ਨੂੰ ਕੋਰੋਨਾ ਟੈਸਟ ਹੋਵੇਗਾ। ਅਜਿਹਾ ਉਹ ਸੁਰੱਖਿਆ ਦੇ ਤੌਰ 'ਤੇ ਕਰਵਾ ਰਹੇ ਹਨ। ਦਰਅਸਲ ਮੰਗਲਵਾਰ ਨੂੰ ਕਾਂਗਰਸ ਦੇ ਵਿਧਾਇਕ ਇਮਰਾਨ ਖੇੜਾਵਾਲਾ ਕੋਰੋਨਾ ਪਾਜ਼ੀਟਿਵ ਪਾਏ ਗਏ। ਅੱਜ ਹੀ ਉਨ੍ਹਾਂ ਦੀ ਅਤੇ ਵਿਜੇ ਰੂਪਾਣੀ ਦੀ ਇਕ ਬੈਠਕ ਹੋਈ ਸੀ। ਬੈਠਕ 'ਚ ਕਾਂਗਰਸ ਦੇ ਦੋ ਹੋਰ ਵਿਧਾਇਕ ਵੀ ਸ਼ਾਮਲ ਹੋਏ ਸਨ। ਜਿਨ੍ਹਾਂ ਨੂੰ ਕੁਆਰੰਟੀਨ 'ਚ ਭੇਜਿਆ ਜਾਵੇਗਾ।
ਅਧਿਕਾਰੀਆਂ ਮੁਤਾਬਕ ਸੁਰੱਖਿਆ ਦੇ ਤੌਰ 'ਤੇ ਸੀ.ਐੱਮ. ਵਿਜੇ ਰੂਪਾਣੀ ਦਾ ਕੋਰੋਨਾ ਟੈਸਟ ਹੋਵੇਗਾ। ਇਮਰਾਨ ਖੇੜਾਵਾਲਾ ਨਾਲ ਹੋਈ ਬੈਠਕ 'ਚ ਸੋਸ਼ਲ ਡਿਸਟੈਂਸਿੰਗ ਦਾ ਪਲਾਨ ਕੀਤਾ ਗਿਆ ਸੀ, ਪਰ ਸੀ.ਐੱਮ ਅਤੇ ਕੁਝ ਹੋਰ ਸੀਨੀਅਰ ਮੰਤਰੀ ਜਿਨ੍ਹਾਂ ਨੇ ਬੈਠਕ ਤੋਂ ਬਾਅਦ ਪ੍ਰੈਸ ਕਾਨਫਰੰਸ 'ਚ ਹਿੱਸਾ ਲਿਆ ਸੀ, ਉਨ੍ਹਾਂ ਨੂੰ ਸਲਾਹ ਦਿੱਤੀ ਗਈ ਕਿ ਉਹ ਸਾਵਧਾਨੀ ਵਰਤਣ।


author

Inder Prajapati

Content Editor

Related News