CM ਸੁੱਖੂ ਨੇ 6 ਵੱਡੇ ਦਫ਼ਤਰਾਂ ਨੂੰ ਸਰਕਾਰੀ ਇਮਰਾਤਾਂ ''ਚ ਟਰਾਂਸਫਰ ਹੋਣ ਦਾ ਦਿੱਤਾ ਨਿਰਦੇਸ਼

12/27/2023 6:10:38 PM

ਸ਼ਿਮਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਬੁੱਧਵਾਰ ਨੂੰ 6 ਵੱਡੇ ਸਰਕਾਰੀ ਵਿਭਾਗਾਂ ਨੂੰ ਕਿਰਾਏ ਦੀ ਜਗ੍ਹਾ ਛੱਡ ਕੇ ਜਨਵਰੀ 'ਚ ਸ਼ਿਮਲਾ ਦੇ ਖ਼ਾਲੀ ਪਏ ਟੂਟੀਕੰਡੀ ਪਾਰਕਿੰਗ ਕੰਪਲੈਕਸ 'ਚ ਟਰਾਂਸਫਰ ਹੋਣ ਦਾ ਨਿਰਦੇਸ਼ ਦਿੱਤਾ। ਸੁੱਖੂ ਨੇ ਇਕ ਬਿਆਨ 'ਚ ਕਿਹਾ ਕਿ ਰਾਜ ਸਰਕਾਰ ਨੇ ਪੈਸੇ ਬਚਾਉਣ ਲਈ ਆਪਣੇ ਮੌਜੂਦਾ ਸਰੋਤਾਂ ਦਾ ਲਾਭ ਚੁੱਕਣ ਦਾ ਫ਼ੈਸਲਾ ਕੀਤਾ ਹੈ ਅਤੇ ਇਸ ਫ਼ੈਸਲੇ ਦਾ ਮਕਸਦ ਨਾ ਸਿਰਫ਼ ਖ਼ਾਲੀ ਇਮਾਰਤ ਦਾ ਉਪਯੋਗ ਕਰਨਾ ਹੈ ਸਗੋਂ ਜਨਤਕ ਖ਼ਰਚ 'ਚ ਕਟੌਤੀ ਕਰਨਾ ਵੀ ਹੈ। 

ਇਹ ਵੀ ਪੜ੍ਹੋ : ਜੰਮੂ ਕਸ਼ਮੀਰ 'ਚ ਟਲਿਆ ਵੱਡਾ ਹਾਦਸਾ, ਸੁਰੱਖਿਆ ਫ਼ੋਰਸਾਂ ਨੇ ਨਸ਼ਟ ਕੀਤਾ IED

ਜਿਨ੍ਹਾਂ ਵਿਭਾਗਾਂ ਨੂੰ ਟਰਾਂਸਫ਼ਰ ਹੋਣ ਦਾ ਨਿਰਦੇਸ਼ ਦਿੱਤਾ ਗਿਆ ਹੈ, ਉਨ੍ਹਾਂ 'ਚ ਮਹਿਲਾ ਅਤੇ ਬਾਲ ਵਿਕਾਸ, ਹਿਮਾਚਲ ਪ੍ਰਦੇਸ਼ ਨਿੱਜੀ ਸਿੱਖਿਆ ਸੰਸਥਾ ਰੈਗੂਲੇਟਰੀ ਕਮਿਸ਼ਨ, ਰਾਜ ਟੈਕਸ ਅਤੇ ਆਬਕਾਰੀ ਵਿਭਾਗ, ਹਿਮਾਚਲ ਪ੍ਰਦੇਸ਼ ਰਾਜ ਖ਼ੁਰਾਕ ਕਮਿਸ਼ਨ, ਊਰਜਾ ਡਾਇਰੈਕਟੋਰੇਟ ਅਤੇ ਡੀ.ਜੀ.ਪੀ. ਪੁਲਸ ਹੈੱਡ ਕੁਆਰਟਰ ਐਮਰਜੈਂਸੀ ਰਿਸਪਾਂਸ ਸਪੋਰਟ ਸਿਸਟਮ ਸ਼ਾਮਲ ਹਨ। ਸੁੱਖੂ ਨੇ ਕਿਹਾ ਕਿ ਟੂਟੀਕੰਡੀ 'ਚ ਸਥਿਤ ਇਸ ਬਹੁ ਮੰਜ਼ਲੀ ਇਮਾਰਤ 'ਚ ਪੁਲਸ ਹੈਲਪਲਾਈਨ ਦਫ਼ਤਰ ਪਹਿਲਾਂ ਤੋਂ ਹੀ ਕੰਮ ਕਰ ਰਿਹਾ ਹੈ ਅਤੇ ਹੁਣ 6 ਐਡੀਸ਼ਨਲ ਵਿਭਾਗ ਵੀ ਇਸ ਇਮਾਰਤ ਤੋਂ ਸੰਚਾਲਿਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਨਾ ਸਿਰਫ਼ ਜਨਤਕ ਪੈਸੇ ਨਾਲ ਬਣੀ ਇਸ ਅਣਵਰਤੀ ਇਮਾਰਤ ਦਾ ਉਪਯੋਗ ਕੀਤਾ ਜਾ ਸਕੇਗਾ ਸਗੋਂ ਇਸ ਨਾਲ ਹਰ ਮਹੀਨੇ 10 ਲੱਖ ਰੁਪਏ ਤੋਂ ਵੱਧ ਦੀ ਬਚਤ ਵੀ ਹੋਵੇਗੀ। ਇਹ ਰਾਸ਼ੀ ਇਨ੍ਹਾਂ ਸਰਕਾਰੀ ਦਫ਼ਤਰਾਂ ਲਈ ਕਿਰਾਏ ਦੇ ਘਰ 'ਤੇ ਖਰਚ ਕੀਤੀ ਜਾ ਰਹੀ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News