ਹਰਿਆਣਾ ਸਰਕਾਰ ਨੇ ਖੇਡਿਆ ਵੱਡਾ ਚੁਣਾਵੀ ਦਾਅ, ਸਾਰੀਆਂ ਫ਼ਸਲਾਂ ਨੂੰ ਹੁਣ MSP 'ਤੇ ਖ਼ਰੀਦਣ ਦਾ ਕੀਤਾ ਐਲਾਨ

Sunday, Aug 04, 2024 - 08:06 PM (IST)

ਕੁਰੂਕਸ਼ੇਤਰ- ਹਰਿਆਣਾ ਦੇ ਸੀ.ਐੱਮ. ਨਾਇਬ ਸੈਣੀ ਨੇ ਐਤਵਾਰ ਨੂੰ ਕੁਰੂਕਸ਼ੇਤਰ 'ਚ ਕਿਸਾਨਾਂ ਲਈ ਵੱਡੇ ਐਲਾਨ ਕੀਤੇ ਹਨ। ਸੀ.ਐੱਮ. ਨੇ ਕਿਸਾਨਾਂ ਦਾ 133 ਕਰੋੜ 55 ਲੱਖ ਰੁਪਏ ਦਾ ਕਰਜ਼ਾ ਮੁਆਫ਼ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪੁਰਾਣੇ ਬੰਦ ਹੋ ਚੁੱਕੇ ਟਿਊਬਵੈੱਲਾਂ ਨੂੰ ਦੂਜੀ ਜਗ੍ਹਾ ਲਗਾਉਣ 'ਤੇ ਕੋਈ ਪਰੇਸ਼ਾਨੀ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਹੁਣ ਸਰਕਾਰ ਸੂਬੇ 'ਚ ਸਾਰੀਆਂ ਫ਼ਸਲਾਂ ਨੂੰ ਐੱਮ.ਐੱਸ.ਪੀ. 'ਤੇ ਖ਼ਰੀਦੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਨਵੀਆਂ-ਨਵੀਆਂ ਤਕਨੀਕਾਂ ਨਾਲ ਝੂਠ ਫੈਲਾਅ ਕੇ ਸਰਕਾਰ ਬਣਾਉਣਾ ਚਾਹੁੰਦੀ ਹੈ, ਲੋਕਾਂ ਨੂੰ ਬਚ ਕੇ ਰਹਿਣਾ ਹੈ। 

ਮੁੱਖ ਮੰਤਰੀ ਨਾਇਬ ਸੈਣੀ ਨੇ ਕਿਹਾ ਕਿ ਅੱਜ ਸਾਡੇ ਲਈ ਖਾਸ ਦਿਨ ਹੈ। ਅਸੀਂ ਕੁਰੂਕਸ਼ੇਤਰ ਦੀ ਪਵਿੱਤਰ ਧਰਤੀ ਤੋਂ ਸ਼ੁਰੂਆਤ ਕਰ ਰਹੇ ਹਾਂ ਅਤੇ ਅੱਜ ਦੀ ਰੈਲੀ ਤੋਂ ਬਾਅਦ 90 ਵਿਧਾਨ ਸਭਾ ਹਲਕਿਆਂ ਵਿੱਚ ਰੈਲੀਆਂ ਕਰਾਂਗੇ। ਚੋਣਾਂ ਦੀ ਸ਼ੁਰੂਆਤ ਚੋਣ ਸ਼ੰਖ ਰੈਲੀ ਨਾਲ ਹੋ ਗਈ ਹੈ। ਇਹ ਗੀਤਾ ਦਾ ਸਥਾਨ ਹੈ, ਇਸ ਦੇ ਨਾਲ ਹੀ ਗੁਰੂ ਨਾਨਕ ਦੇਵ ਜੀ ਦੇ ਚਰਨ ਵੀ ਇੱਥੇ ਪਏ ਸਨ। ਸ਼੍ਰੀ ਕ੍ਰਿਸ਼ਨ ਨੇ ਇੱਥੋਂ ਹੀ ਗੀਤਾ ਦਾ ਪ੍ਰਚਾਰ ਕੀਤਾ ਸੀ।ਸੀ.ਐੱਮ. ਨੇ ਕਿਹਾ ਕਿ ਅਸੀਂ ਹਰਿਆਣਾ ਦੀ ਤਸਵੀਰ ਬਦਲ ਦਿੱਤੀ ਹੈ। ਸਰਕਾਰੀ ਖ਼ਜ਼ਾਨੇ ਵਿੱਚੋਂ ਲਿਆ ਪੈਸਾ ਲਾਭਪਾਤਰੀਆਂ ਤੱਕ ਪਹੁੰਚਾਉਣ ਦਾ ਕੰਮ ਕੀਤਾ ਗਿਆ ਹੈ। ਅਸੀਂ ਬਿਨਾਂ ਪੈਸੇ ਦਿੱਤੇ ਨੌਕਰੀ ਦਿੱਤੀ ਹੈ। ਹਰਿਆਣਾ ਬਣਨ ਤੋਂ ਬਾਅਦ ਲੋਕਾਂ ਨੇ ਕਈ ਸਰਕਾਰਾਂ ਦਾ ਕੰਮ ਦੇਖਿਆ ਹੈ, ਉਸ ਸਮੇਂ ਡਰ ਅਤੇ ਭ੍ਰਿਸ਼ਟਾਚਾਰ ਸੀ ਪਰ ਅਸੀਂ ਉਸ ਨੂੰ ਬਦਲ ਦਿੱਤਾ ਹੈ। ਅਸੀਂ ਗਰੀਬਾਂ ਦਾ ਦੁੱਖ ਸਮਝ ਲਿਆ ਹੈ।

ਦੱਸ ਦੇਈਏ ਕਿ ਹਰਿਆਣਾ 'ਚ ਆਉਣ ਵਾਲੇ ਦਿਨਾਂ 'ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸਨੂੰ ਲੈ ਕੇ ਭਾਜਪਾ ਮੈਦਾਨ 'ਚ ਉਤਰ ਗਈ ਹੈ। ਭਾਜਪਾ ਨੇ ਐਕਸ 'ਤੇ ਪੋਸਟ 'ਚ ਕਿਹਾ ਕਿ ਹਰਿਆਣਾ ਭਾਜਪਾ ਨੇ ਐਤਵਾਰ ਨੂੰ ਧਰਮਕਸ਼ੇਤਰ ਕੁਰੂਕਸ਼ੇਤਰ ਤੋਂ ਥਾਨੇਸਰ ਵਿਧਾਨ ਸਭਾ ਦੀ 'ਮਹਾਰਾ ਹਰਿਆਣਾ ਨਾਨ ਸਟਾਪ ਹਰਿਆਣਾ' ਰੈਲੀ ਰਾਹੀਂ ਵਿਧਾਨ ਸਭਾ ਚੋਣਾਂ ਲਈ ਤੀਜੀ ਵਾਰ ਜਿੱਤ ਦਾ ਬਿਗੁਲ ਵਜਾਇਆ ਹੈ।


Rakesh

Content Editor

Related News