ਕੋਰੋਨਾ ਕਾਰਨ ਅਨਾਥ ਹੋਏ ਬੱਚਿਆਂ ਲਈ CM ਨਿਤੀਸ਼ ਦਾ ਐਲਾਨ- ਹਰ ਮਹੀਨੇ ਦੇਵੇਗੀ 1500 ਰੁਪਏ

Sunday, May 30, 2021 - 01:49 PM (IST)

ਕੋਰੋਨਾ ਕਾਰਨ ਅਨਾਥ ਹੋਏ ਬੱਚਿਆਂ ਲਈ CM ਨਿਤੀਸ਼ ਦਾ ਐਲਾਨ- ਹਰ ਮਹੀਨੇ ਦੇਵੇਗੀ 1500 ਰੁਪਏ

ਬਿਹਾਰ- ਦੇਸ਼ 'ਚ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਅਜਿਹੇ 'ਚ ਇਸ ਬੀਮਾਰੀ ਕਾਰਨ ਅਨਾਥ ਹੋਏ ਬੱਚਿਆਂ ਲਈ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਇਕ ਵੱਡਾ ਐਲਾਨ ਕਰ ਦਿੱਤਾ ਹੈ। ਬਿਹਾਰ ਸਰਕਾਰ ਕੋਰੋਨਾ ਕਾਰਨ ਅਨਾਥ ਹੋਏ ਬੱਚਿਆਂ ਨੂੰ ਹਰ ਮਹੀਨੇ 1500 ਰੁਪਏ ਦੇਣ ਦਾ ਫ਼ੈਸਲਾ ਕੀਤਾ ਹੈ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਟਵੀਟ ਕਰ ਕੇ ਲਿਖਿਆ,''ਅਜਿਹੇ ਬੱਚਿਆਂ ਜਿਨ੍ਹਾਂ ਦੇ ਮਾਤਾ-ਪਿਤਾ ਦੋਹਾਂ ਦੀ ਮੌਤ ਹੋ ਗਈ, ਜਿਨ੍ਹਾਂ 'ਚ ਘੱਟੋ-ਘੱਟ ਇਕ ਦੀ ਮੌਤ ਕੋਰੋਨਾ ਨਾਲ ਹੋਈ ਹੋਵੇ, ਉਨ੍ਹਾਂ ਨੂੰ 'ਬਾਲ ਸਹਾਇਤਾ ਯੋਜਨਾ' ਦੇ ਅਧੀਨ ਸੂਬਾ ਸਰਕਾਰ ਵਲੋਂ 18 ਸਾਲ ਦੇ ਹੋਣ ਤੱਕ 1500 ਰੁਪਏ ਹਰ ਮਹੀਨੇ ਦਿੱਤਾ ਜਾਵੇਗਾ।''

PunjabKesariਨਿਤੀਸ਼ ਨੇ ਲਿਖਿਆ,''ਜਿਨ੍ਹਾਂ ਅਨਾਥ ਬੱਚਿਆਂ ਦੇ ਮਾਤਾ-ਪਿਤਾ ਨਹੀਂ ਹਨ, ਉਨ੍ਹਾਂ ਦੀ ਦੇਖਰੇਖ ਬਾਲ ਗ੍ਰਹਿ 'ਚ ਕੀਤੀ ਜਾਵੇਗੀ। ਅਜਿਹੇ ਬੱਚਿਆਂ ਦਾ ਕਸਤੂਰਬਾ ਗਾਂਧੀ ਬਾਲਿਕਾ ਰਿਹਾਇਸ਼ ਸਕੂਲ 'ਚ ਪਹਿਲ 'ਤੇ ਨਾਮਜ਼ਦਗੀ ਕਰਵਾਈ ਜਾਵੇਗੀ।'' ਪਿਛਲੇ 24 ਘੰਟਿਆਂ 'ਚ ਕੋਰੋਨਾ ਸੰਕਰਮਣ ਦੇ ਮਾਮਲਿਆਂ 'ਚ ਗਿਰਾਵਟ ਦਰਜ ਕੀਤੀ ਗਈ ਹੈ। ਕੇਂਦਰੀ ਸਿਹਤ ਮੰਤਰਾਲਾ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਭਾਰਤ 'ਚ ਐਤਵਾਰ ਨੂੰ ਕੋਰੋਨਾ ਦੇ ਇਕ ਲੱਖ 65 ਹਜ਼ਾਰ 553 ਨਵੇਂ ਮਾਮਲੇ ਸਾਹਮਣੇ ਆਏ, ਜੋ 46 ਦਿਨਾਂ 'ਚ ਸੰਕਰਮਣ ਦੇ ਸਭ ਤੋਂ ਘੱਟ ਮਾਮਲੇ ਹਨ।


author

DIsha

Content Editor

Related News