ਭਲਕੇ ਅਸਤੀਫ਼ਾ ਦੇਣਗੇ CM ! ਕੈਬਨਿਟ ਮੰਤਰੀਆਂ ਦੀ ਸੱਦ ਲਈ ਮੀਟਿੰਗ, ਕਰਨਾਟਕ ''ਚ ਆਇਆ ਸਿਆਸੀ ਭੂਚਾਲ

Wednesday, May 27, 2026 - 12:54 PM (IST)

ਭਲਕੇ ਅਸਤੀਫ਼ਾ ਦੇਣਗੇ CM ! ਕੈਬਨਿਟ ਮੰਤਰੀਆਂ ਦੀ ਸੱਦ ਲਈ ਮੀਟਿੰਗ, ਕਰਨਾਟਕ ''ਚ ਆਇਆ ਸਿਆਸੀ ਭੂਚਾਲ

ਨੈਸ਼ਨਲ ਡੈਸਕ- ਕਰਨਾਟਕ ਦੀ ਰਾਜਨੀਤੀ ਵਿੱਚ ਇਸ ਵੇਲੇ ਵੱਡਾ ਭੂਚਾਲ ਆਇਆ ਹੋਇਆ ਹੈ। ਮੁੱਖ ਮੰਤਰੀ ਸਿੱਧਾਰਮਈਆ ਦੇ ਅਸਤੀਫ਼ੇ ਦੀਆਂ ਚੱਲ ਰਹੀਆਂ ਚਰਚਾਵਾਂ ਵਿਚਾਲੇ ਜਾਣਕਾਰੀ ਮਿਲੀ ਹੈ ਕਿ ਸੂਤਰਾਂ ਨੇ ਦੱਸਿਆ ਹੈ ਕਿ ਮੁੱਖ ਮੰਤਰੀ ਵੀਰਵਾਰ ਸਵੇਰੇ ਆਪਣੀ ਸਰਕਾਰੀ ਰਿਹਾਇਸ਼ 'ਤੇ ਕੈਬਨਿਟ ਮੰਤਰੀਆਂ ਲਈ ਇੱਕ ਬੇਹੱਕ ਅਹਿਮ 'ਬ੍ਰੇਕਫਾਸਟ ਮੀਟਿੰਗ' ਦੀ ਮੇਜ਼ਬਾਨੀ ਕਰਨਗੇ।

ਦਿੱਲੀ ਦੌਰੇ 'ਤੇ ਗਏ ਡਿਪਟੀ ਸੀ.ਐੱਮ. ਡੀ.ਕੇ. ਸ਼ਿਵਕੁਮਾਰ ਵੀ ਬੁੱਧਵਾਰ ਦੀ ਬਜਾਏ ਵੀਰਵਾਰ ਸਵੇਰੇ ਬੈਂਗਲੁਰੂ ਪਰਤਣਗੇ ਅਤੇ ਇਸ ਬੈਠਕ ਵਿੱਚ ਸਿੱਧੇ ਸ਼ਾਮਲ ਹੋਣਗੇ। ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ ਸਿੱਧਾਰਮਈਆ ਵੀਰਵਾਰ ਨੂੰ ਹੀ ਆਪਣੇ ਅਸਤੀਫ਼ੇ ਦਾ ਐਲਾਨ ਕਰ ਸਕਦੇ ਹਨ ਤਾਂ ਜੋ ਸ਼ਿਵਕੁਮਾਰ ਦੇ ਮੁੱਖ ਮੰਤਰੀ ਬਣਨ ਦਾ ਰਸਤਾ ਸਾਫ਼ ਹੋ ਸਕੇ।

ਸੂਤਰਾਂ ਮੁਤਾਬਕ, ਕਾਂਗਰਸ ਹਾਈਕਮਾਂਡ ਨੇ ਸਿੱਧਾਰਮਈਆ ਨੂੰ ਸੂਬੇ ਵਿੱਚ ਲੀਡਰਸ਼ਿਪ ਬਦਲਣ ਲਈ ਕਿਹਾ ਹੈ। ਪਾਰਟੀ ਨੇ ਉਨ੍ਹਾਂ ਨੂੰ ਕੇਂਦਰ ਦੀ ਰਾਜਨੀਤੀ ਵਿੱਚ ਵੱਡੀ ਭੂਮਿਕਾ ਅਤੇ ਰਾਜਸਭਾ ਸੀਟ ਦੀ ਪੇਸ਼ਕਸ਼ ਕੀਤੀ ਹੈ। ਕਿਉਂਕਿ ਇਹ ਸੰਦੇਸ਼ ਸਿੱਧਾ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੱਲੋਂ ਆਇਆ ਹੈ, ਇਸ ਲਈ ਮੰਨਿਆ ਜਾ ਰਿਹਾ ਹੈ ਕਿ ਸਿੱਧਾਰਮਈਆ ਅਸਤੀਫ਼ਾ ਦੇਣ ਲਈ ਤਿਆਰ ਹੋ ਗਏ ਹਨ। ਉਹ ਪਹਿਲਾਂ ਵੀ ਕਈ ਵਾਰ ਕਹਿ ਚੁੱਕੇ ਹਨ ਕਿ ਜੇਕਰ ਰਾਹੁਲ ਗਾਂਧੀ ਕਹਿਣਗੇ, ਤਾਂ ਉਹ ਤੁਰੰਤ ਅਹੁਦਾ ਛੱਡ ਦੇਣਗੇ। ਹਾਲਾਂਕਿ, ਕਾਂਗਰਸ ਪਾਰਟੀ ਨੇ ਮੰਗਲਵਾਰ ਨੂੰ ਇਨ੍ਹਾਂ ਖ਼ਬਰਾਂ ਨੂੰ ਮਹਿਜ਼ ਅਫ਼ਵਾਹ ਦੱਸਿਆ ਸੀ ਅਤੇ ਕਿਹਾ ਸੀ ਕਿ ਦਿੱਲੀ ਵਿੱਚ ਹੋਈਆਂ ਬੈਠਕਾਂ ਸਿਰਫ਼ ਆਉਣ ਵਾਲੀਆਂ ਰਾਜਸਭਾ ਅਤੇ ਵਿਧਾਨ ਪ੍ਰੀਸ਼ਦ ਚੋਣਾਂ ਦੀ ਰਣਨੀਤੀ ਲਈ ਸਨ।

ਇਹ ਵੀ ਪੜ੍ਹੋ- ਟਰੰਪ ਨੇ ਸੱਦ ਲਈ ਕੈਬਨਿਟ ਮੰਤਰੀਆਂ ਦੀ ਬੈਠਕ ! ਇਰਾਨ ਮੁੱਦੇ 'ਤੇ ਹੋ ਸਕਦੈ ਵੱਡਾ ਐਲਾਨ

ਜ਼ਿਕਰਯੋਗ ਹੈ ਕਿ ਕਰਨਾਟਕ 'ਚ ਕਾਂਗਰਸ ਸਰਕਾਰ ਨੇ 20 ਨਵੰਬਰ 2025 ਨੂੰ ਆਪਣਾ ਅੱਧਾ ਕਾਰਜਕਾਲ ਪੂਰਾ ਕਰ ਲਿਆ ਸੀ, ਜਿਸ ਤੋਂ ਬਾਅਦ ਹੀ ਮੁੱਖ ਮੰਤਰੀ ਬਦਲਣ ਦੀ ਮੰਗ ਤੇਜ਼ ਹੋ ਗਈ ਸੀ। ਮਈ 2023 ਵਿੱਚ ਜਦੋਂ ਕਾਂਗਰਸ ਨੇ ਚੋਣਾਂ ਜਿੱਤੀਆਂ ਸਨ, ਉਦੋਂ ਸਿੱਧਾਰਮਈਆ ਅਤੇ ਸੂਬਾ ਪ੍ਰਧਾਨ ਡੀ.ਕੇ. ਸ਼ਿਵਕੁਮਾਰ ਵਿਚਾਲੇ ਮੁੱਖ ਮੰਤਰੀ ਦੀ ਕੁਰਸੀ ਲਈ ਸਖ਼ਤ ਮੁਕਾਬਲਾ ਸੀ।

ਉਸ ਸਮੇਂ ਪਾਰਟੀ ਨੇ ਸ਼ਿਵਕੁਮਾਰ ਨੂੰ ਡਿਪਟੀ ਸੀ.ਐੱਮ. ਬਣਨ ਲਈ ਮਨਾ ਲਿਆ ਸੀ। ਰਿਪੋਰਟਾਂ ਮੁਤਾਬਕ ਦੋਵਾਂ ਨੇਤਾਵਾਂ ਵਿਚਾਲੇ 'ਰੋਟੇਸ਼ਨਲ ਚੀਫ਼ ਮਿਨਿਸਟਰ ਫਾਰਮੂਲੇ' ਤਹਿਤ ਸਮਝੌਤਾ ਹੋਇਆ ਸੀ, ਜਿਸ ਨੂੰ ਪੂਰਾ ਕਰਨ ਲਈ ਹੁਣ ਸ਼ਿਵਕੁਮਾਰ ਦੇ ਸਮਰਥਕ ਲਗਾਤਾਰ ਹਾਈਕਮਾਂਡ 'ਤੇ ਦਬਾਅ ਬਣਾ ਰਹੇ ਹਨ। ਕਾਂਗਰਸ ਦੇ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ ਅਤੇ ਰਣਦੀਪ ਸਿੰਘ ਸੁਰਜੇਵਾਲਾ ਵੀ ਸਥਿਤੀ ਨੂੰ ਸੰਭਾਲਣ ਲਈ ਜਲਦ ਬੈਂਗਲੁਰੂ ਪਹੁੰਚ ਰਹੇ ਹਨ।

ਇਹ ਵੀ ਪੜ੍ਹੋ- ਗਰਮੀ ਦੀਆਂ ਛੁੱਟੀਆਂ ਤੋਂ ਪਹਿਲਾਂ ਭਾਰਤੀਆਂ ਲਈ Good News ! ਫ੍ਰੀ On Arrival Visa ਦੇ ਰਿਹੈ ਇਹ ਦੇਸ਼

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News