ਹੁਣ ਛੜਿਆਂ ਨੂੰ ਵੀ ਮਿਲੇਗੀ ਪੈਨਸ਼ਨ, ਨਾਲ ਹੀ ਸਰਕਾਰ ਨੇ ਕੀਤੇ ਕਈ ਵੱਡੇ ਐਲਾਨ

07/06/2023 4:12:22 PM

ਸੋਨੀਪਤ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਸੂਬੇ ਦੀ ਜਨਤਾ ਲਈ 4 ਵੱਡੇ ਐਲਾਨ ਕੀਤੇ ਹਨ। ਮੁੱਖ ਮੰਤਰੀ ਨੇ ਐਲਾਨ ਕੀਤਾ ਹੈ ਕਿ ਹੁਣ ਹਰਿਆਣਾ 'ਚ ਕੁਆਰਿਆਂ ਦੇ ਨਾਲ-ਨਾਲ ਜਿਨ੍ਹਾਂ ਮਰਦਾਂ ਦੀਆਂ ਪਤਨੀਆਂ ਮਰ ਚੁੱਕੀਆਂ ਹਨ ਉਨ੍ਹਾਂ ਨੂੰ ਵੀ ਪੈਨਸ਼ਨ ਦਿੱਤੀ ਜਾਵੇਗੀ। ਇਸਦੇ ਨਾਲ ਹੀ ਤਹਿਸੀਲਦਾਰਾਂ ਦੀ ਤਰ੍ਹਾਂ ਸਬ-ਕਲੈਕਟਰ ਅਤੇ ਜ਼ਿਲ੍ਹਾ ਮਾਲ ਅਫ਼ਸਰ ਵੀ ਜ਼ਮੀਨ ਦੀ ਰਜਿਸਟਰੀ ਕਰਵਾ ਸਕਣਗੇ। 

ਇਹ ਵੀ ਪੜ੍ਹੋ– ਪੇਸ਼ਾਬ ਕਾਂਡ ਪੀੜਤ ਨੂੰ 'ਸੁਦਾਮਾ' ਆਖ਼ CM ਸ਼ਿਵਰਾਜ ਨੇ ਪੈਰ ਧੋ ਕੇ ਕੀਤਾ ਸਨਮਾਨ, ਮੰਗੀ ਮੁਆਫ਼ੀ

ਇਸ ਦੌਰਾਨ ਮੁੱਖ ਮੰਤਰੀ ਖੱਟੜ ਨੇ ਕਿਹਾ ਕਿ ਹੁਣ ਤਕ ਇੰਤਕਾਲ ਲਈ ਲੋਕ ਚੱਕਰ ਕੱਟਦੇ-ਕੱਟਦੇ ਥੱਕ ਜਾਂਦੇ ਹਨ। ਹੁਣ ਸਰਕਾਰ ਨੇ ਅਜਿਹੀ ਵਿਵਸਥਾ ਸ਼ੁਰੂ ਕਰ ਦਿੱਤੀ ਹੈ ਜਿਸ ਲਈ ਉਨ੍ਹਾਂ ਨੂੰ ਚੱਕਰ ਨਹੀਂ ਕੱਟਣੇ ਪੈਣਗੇ। ਮਨੋਹਰ ਲਾਲ ਨੇ ਕਿਹਾ ਕਿ ਨਵੇਂ ਇੰਤਕਾਲ ਨੂੰ ਸਮਾਂਬੱਧ ਤਰੀਕੇ ਨਾਲ ਆਨਲਾਈਨ ਸ਼ੁਰੂ ਕਰਾਂਗੇ। ਰਜਿਸਟਰੀ ਹੋਣ ਤੋਂ ਬਾਅਦ ਉਸਨੂੰ 10 ਦਿਨਾਂ ਤਕ ਪੋਰਟਲ 'ਤੇ ਪਾ ਦਿੱਤਾ ਜਾਵੇਗਾ। ਇਸ ਸਮਾਂ ਮਿਆਦ 'ਚ ਜੇਕਰ ਕੋਈ ਆਬਜੈਕਸ਼ਨ ਨਹੀਂ ਆਉਂਦਾ ਤਾਂ ਆਪਣੇ ਆਪ ਹੀ ਵਿਅਕਤੀ ਦਾ ਨਾਮ ਰਜਿਸਟਰੀ 'ਚ ਬਦਲ ਜਾਵੇਗਾ। ਆਬਜੈਕਸ਼ਨ ਆਉਣ ਤੋਂ ਬਾਅਦ ਖੁਦ ਹੀ ਫਾਈਲ ਸੰਬੰਧਿਤ ਐੱਸ.ਡੀ.ਐੱਮ. ਕੋਲ ਪਹੁੰਚ ਜਾਵੇਗੀ।

ਇਹ ਵੀ ਪੜ੍ਹੋ– ਪੇਸ਼ਾਬ ਕਾਂਡ ਦੇ ਮੁਲਜ਼ਮ ਦੇ ਘਰ ’ਤੇ ਚਲਿਆ ਬੁਲਡੋਜ਼ਰ, ਬੇਹੋਸ਼ ਹੋਈਆਂ ਮਾਂ ਤੇ ਚਾਚੀ

 

ਉਥੇ ਹੀ ਸਰਕਾਰ 45 ਤੋਂ 60 ਸਾਲ ਦੇ ਕੁਆਰਿਆਂ ਨੂੰ ਪੈਨਸ਼ਨ ਦੇਣ ਦਾ ਐਲਾਨ ਕਰ ਚੁੱਕੀ ਹੈ। ਹੁਣ ਸਰਕਾਰ ਉਨ੍ਹਾਂ ਪੁਰਸ਼ਾਂ ਨੂੰ ਵੀ ਪੈਨਸ਼ਨ ਦੇਵੇਗੀ ਜਿਨ੍ਹਾਂ ਦੀ ਪਤਨੀ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪੁਰਸ਼ਾਂ ਦੀ ਆਮਦਨ 3 ਲੱਖ ਰੁਪਏ ਤਕ ਹੈ ਉਨ੍ਹਾਂ ਨੂੰ ਪੈਨਸ਼ਨ ਦਾ ਲਾਬ ਮਿਲੇਗਾ। ਸੀ.ਐੱਮ. ਨੇ ਦੱਸਿਆ ਕਿ ਹਰਿਆਣਾ 'ਚ ਅਜਿਹੇ 5 ਹਜ਼ਾਰ ਲੋਕ ਹਨ ਜਿਨ੍ਹਾਂ ਨੂੰ ਇਹ ਲਾਭ ਮਿਲੇਗਾ। ਇਸਤੋਂ ਇਲਾਵਾ 71 ਹਜ਼ਾਰ ਅਜਿਹੇ ਲੋਕ ਹਨ ਜਿਨ੍ਹਾਂ ਦੀ ਆਮਦਨ 1 ਲੱਖ 80 ਹਜ਼ਾਰ ਰੁਪਏ ਤਕ ਹੈ ਅਤੇ ਉਹ 40 ਤੋਂ 60 ਸਾਲ ਦੀ ਉਮਰ ਦੇ ਦਾਇਰੇ 'ਚ ਆਉਂਦੇ ਹਨ, ਉਨ੍ਹਾਂ ਨੂੰ ਵੀ ਪੈਨਸ਼ਨ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ– ਮਹਾਰਾਸ਼ਟਰ 'ਚ ਭਿਆਨਕ ਸੜਕ ਹਾਦਸਾ, ਕਈ ਗੱਡੀਆਂ ਨੂੰ ਟੱਕਰ ਮਾਰਨ ਤੋਂ ਬਾਅਦ ਹੋਟਲ 'ਚ ਵੜਿਆ ਟਰੱਕ, 10 ਦੀ ਮੌਤ


Rakesh

Content Editor

Related News